Skip to content
Independent perspectives. Global stories.
BREAKING

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਕੌਮਾਂਤਰੀ ਕੰਪਨੀਆਂ ’ਚ ਟ੍ਰੇਨਿੰਗ ਲਈ ਚੋਣ

Share this story

ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਸਟਾਫ ਨੂੰ ਇਸ ਉਪਲੱਬਧੀ ਲਈ ਦਿੱਤੀ ਵਧਾਈ

ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼੍ਰੀ ਗੁਰੂੁ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਫਲਤਾ ਪੂਰਵਕ ਚੱਲ ਰਹੇ ਬੀ. ਵਾਕ. ਫੂਡ ਪ੍ਰੋਸੈਸਿੰਗ ਕੋਰਸ ਦੇ ਵਿਦਿਆਰਥੀਆਂ ਦਾ ਪਿਛਲੇ ਦਿਨੀ ਕੌਮੀ ਕੌਸ਼ਲ ਵਿਕਾਸ ਏਜੰਸੀ ਦੀ ਸਕੀਮ ੂਕੌਮੀ ਕੌਸ਼ਲ ਯੋਗਤਾੂ ਫਰੇਮ ਵਰਕ ਵਲੋਂ ਰਾਸ਼ਟਰੀ ਪੱਧਰ ਦਾ ਪੇਪਰ ਲਿਆ ਗਿਆ। ਕਾਲਜ ਦੇ ਪੀ.ਆਰ.ਓ ਪ੍ਰੋ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੇਪਰ ਵਿਚ ਬੀ.ਵਾਕ ਫੂਡ ਪ੍ਰੋਸੈਸਿੰਗ ਭਾਗ ਤੀਜਾ ਦੇ ਵਿਦਿਆਰਥੀਆਂ ਨੇ ੂਫੂਡ ਮਾਇਕ੍ਰੋਬਾਇਓਲਾਜਿਸਟੂ ਦਾ ਪੇਪਰ ਦਿਤਾ ਸੀ, ਜਿਸ ਦਾ ਨਤੀਜਾ ਸੌ ਫੀਸਦੀ ਰਿਹਾ। ਫੂਡ ਪ੍ਰੋਸੈਸਿੰਗ ਵਿਭਾਗ ਦੇ ਡਾ. ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਚੰਗੀ ਵਿਦਿਅਕ ਕਾਰਗੁਜਾਰੀ ਦੇ ਅਧਾਰ ਤੇ ਵਿਸ਼ਵ ਪ੍ਰਸਿਧ ਬਹੁ-ਕੌਮੀ ਕੰਪਨੀਆਂ ਜਿਵੇਂ ਕੈਡਬਰੀ, ਨੈਸਲੇ, ਕਰਿਮਿਕਾ, ਵਿਕਫਿਲਡ, ਕੋਕਾ-ਕੋਲਾ ਅਤੇ ਵੇਰਕਾ ਵਿਚ ਟ੍ਰੇਨਿੰਗ ਵਾਸਤੇ ਚੋਣ ਹੋਈ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਸਟਾਫ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ । ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਜੁਝਾਰ ਸਿੰਘ ਅਤੇ ਪ੍ਰੋ. ਸੁਮੀਤ ਕੌਰ ਹਾਜ਼ਰ ਸਨ।

WRITTEN BY