ਭਗਤਾ ਭਾਈ ਕਾ, 14 ਫ਼ਰਵਰੀ (ਸਵਰਨ ਸਿੰਘ ਭਗਤਾ)-ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿਦਿਅਕ ਸੰਸਥਾਵਾਂ ਸੁਖਾਨੰਦ, ਮੋਗਾ ਵਿਖੇ 20ਵੇਂ ਸਲਾਨਾ ਖੇਡ ਦਿਵਸ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਖੇਡ ਦਿਵਸ ਦੀ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਬਾਘਾਪੁਰਾਣਾ ਦੇ ਐ੍ਯੱਮ.ਐ੍ਯੱਲ.ਏ. ਦਰਸ਼ਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਪਿੰਡ ਸੁਖਾਨੰਦ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਨਗਰ ਪੰਚਾਇਤਾਂ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਖੇਡ ਦਿਵਸ ਦਾ ਮਾਣ ਵਧਾਇਆ। ਰੰਗ ਬਿਰੰਗੇ ਪੰਡਾਲ ਦਰਮਿਆਨ ਸਜੇ ਖੇਡ ਦੇ ਮੈਦਾਨ ਵਿੱਚ, ਮੈਡਮ ਸਤਿਨਾਮ ਕੌਰ ਨਾਗਪਾਲ ਪ੍ਰਿੰਸੀਪਲ ਪਬਲਿਕ ਹਾਈ ਸਕੂਲ, ਸੁਖਾਨੰਦ ਨੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਸ਼ਬਦ ਗਾਇਨ ਉਪਰੰਤ ਮੁੱਖ ਮਹਿਮਾਨ ਨੇ ਮਾਰਚ ਪਾਸਟ ਕਰ ਰਹੇ ਗਰੁੱਪਾਂ ਦੀ ਸਲਾਮੀ ਲਈ। ਪੀ.ਟੀ. ਸ਼ੋਅ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੰਸਥਾ ਦੀਆਂ ਰਾਸ਼ਟਰ ਪੱਧਰ ਦੀਆਂ ਖਿਡਾਰਣਾਂ ਦੁਆਰਾ ਮਸ਼ਾਲ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। । ਡਾ.ਸੁਖਵਿੰਦਰ ਕੌਰ, ਪ੍ਰਿੰਸੀਪਲ ਡਿਗਰੀ ਕਾਲਜ ਨੇ ਸੁਖਾਨੰਦ ਸੰਸਥਾਵਾਂ ਦੀਆਂ ਸਲਾਨਾ ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵਿਦਿਆਰਥਣ ਖਿਡਾਰਣਾਂ ਰੱਸਾਕਸ਼ੀ, ਬਾਸਕੇਟ ਬਾਲ, ਐਥਲੇਟਿਕਸ, ਗੱਤਕਾ, ਰੈਸਲਿੰਗ, ਵੇਟ ਲਿਫ਼ਟਿੰਗ, ਰੋਪ ਸਕੀਪਿੰਗ, ਕਬੱਡੀ ਆਦਿ ਵਿੱਚ ਰਾਸ਼ਟਰੀ ਪੱਧਰ ਤੱਕ ਨਾਮਣਾ ਖੱਟ ਦੇ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਸੁਖਾਨੰਦ ਦਾ ਮਾਣ ਵਧਾ ਚੁੱਕੀਆਂ ਹਨ। ਖੇਡਾਂ ਦਾ ਦੌਰ ਸ਼ੁਰੂ ਹੁੰਦੇ ਸਾਰ ਬੁਲੰਦ ਹੌਂਸਲਿਆਂ ਨਾਲ ਖਿਡਾਰਨਾਂ ਨੇ ਮਾਹੌਲ ਵਿੱਚ ਰੋਮਾਂਚ ਭਰ ਦਿੱਤਾ।100,200 ਅਤੇ 400 ਮੀਟਰ ਰੇਸ, ਰੱਸਾਕਸ਼ੀ, ਥ੍ਰੀ ਲੈਗ ਰੇਸ, ਡਰਾਈਵਰ ਰੇਸ, ਦਰਜਾ ਚਾਰ ਕਰਮਚਾਰੀਆਂ ਦੀ ਰੇਸ ਅਤੇ ਨੰਨੇ ਮੁੰਨੇ ਬੱਚਿਆਂ ਦੀ ਡੱਡੂ ਰੇਸ, ਕੰਗਾਰੂ ਰੇਸ ਵਿੱਚ ਖਿਡਾਰੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਪਬਲਿਕ ਹਾਈ ਸਕੂਲ ਵਿੱਚ ਕਮਲਪ੍ਰੀਤ ਕੌਰ ਕਲਾਸ 6ਵੀਂ ਨੂੰ ਬੈਸਟ ਪਲੇਅਰ ਅਤੇ ਪਰਨੀਤ ਕੌਰ ਕਲਾਸ 8ਵੀਂ ਨੂੰ ਬੈਸਟ ਐਥਲੀਟ ਵਜੋਂ, ਸੀਨੀਅਰ ਸੈਕੰਡਰੀ ਸਕੂਲ ਵਿੱਚ ਲਵਪ੍ਰੀਤ ਕੌਰ 10ਲ਼1 ਆਰਟਸ ਨੂੰ ਬੈਸਟ ਪਲੇਅਰ ਅਤੇ ਜਸਪ੍ਰੀਤ ਕੌਰ 10ਲ਼2 ਆਰਟਸ ਨੂੰ ਬੈਸਟ ਐਥਲੀਟ ਵਜੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੀਨੀਅਰ ਸੈਕੰਡਰੀ ਸਕੂਲ ਦੇ ਉ੍ਯੱਪ-ਪ੍ਰਿੰਸੀਪਲ ਮੈਡਮ ਜਸਮੇਲ ਕੌਰ, ਬੀ.ਐ੍ਯੱਡ. ਕਾਲਜ ਦੇ ਉ੍ਯੱਪ-ਪ੍ਰਿੰਸੀਪਲ ਮੈਡਮ ਸ਼ਮਿੰਦਰ ਕੌਰ, ਸੁਖਾਨੰਦ ਵਿਦਿਅਕ ਸੰਸਥਾਵਾਂ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਸੰਤ ਬਾਬਾ ਭਾਗ ਸਿੰਘ ਵਿੱਦਿਅਕ ਸੰਸਥਾਵਾਂ ਸੁਖਾਨੰਦ ਵਿਖੇ 20ਵਾਂ ਸਾਲਾਨਾ ਖੇਡ ਦਿਵਸ



