Skip to content
Independent perspectives. Global stories.
BREAKING

ਸ. ਭਲਵਾਨ ਸਿੰਘ ਨੇ ਬੀ.ਪੀ.ਈ.ਓ. ਬਰੇਟਾ ਵਜੋਂ ਅਹੁਦਾ ਸੰਭਾਲਿਆ

Share this story

ਬਰੇਟਾ, 13 ਫਰਵਰੀ (ਜੈਲ ਕੌਰ ਖਾਲਸਾ)- ਪੰਜਾਬ ਸਰਕਾਰ ਦੁਆਰਾ ਸਿੱਧੀ ਭਰਤੀ ਦੇ ਕੋਟੇ ਤਹਿਤ ਸੈਂਟਰ ਹੈਡ ਟੀਚਰਾਂ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਦ ਉਨਤ ਕੀਤੇ ਸ੍ਰ. ਭਲਵਾਨ ਸਿੰਘ ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਜੋਗਾ (ਲੜਕੇ) ਨੇ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰੇਟਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਦਫ਼ਤਰੀ ਸਟਾਫ ਸਤੀਸ਼ ਕੁਮਾਰ, ਵਰਿੰਦਰ, ਅਜੈ ਕਾਠ, ਨਿਰਮਲਾ ਦੇਵੀ, ਮੋਨਿਕਾ ਰਾਣੀ ਵੀ ਹਾਜ਼ਰ ਸੀ।ਮਨਿੰਦਰ ਕੁਮਾਰ ਬਰੇਟਾ, ਡੈਮੋਕ੍ਰੇਟਿੰਕ ਟੀਚਰ ਫਰੰਟ ਦੇ ਅਮੋਲਕ ਡੇਲੂਆਣਾ, ਰਾਜਵਿੰਦਰ ਸਿੰਘ ਮਾਨਸਾ, ਅਸ਼ਵਨੀ ਖੁਡਾਲ, ਕ੍ਰਿਸ਼ਨ ਸਿੰਘ ਰੰਘੜਿਆਲ, ਯਾਦਵਿੰਦਰ ਵਿਰਕ, ਅਧਿਆਪਕ ਦਲ ਜਵੰਧਾ ਦੇ ਰਾਜਦੀਪ ਬਰੇਟਾ, ਬਲਜਿੰਦਰ ਸਿੰਘ ਚੱਕ ਅਲੀਸ਼ੇਰ, ਕੁਲਵਿੰਦਰ ਸਿੰਘ ਦਿਆਲਪੁਰਾ, ਰਾਮ ਸਿੰਘ ਝਲਬੂਟੀ ਨੇ ਸ੍ਰ. ਭਲਵਾਨ ਸਿੰਘ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਨਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਉਹਨਾਂ ਵਧਾਈ ਦਿੱਤੀ, ਤੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸੁ ਲਹਾਉਣ ਯੋਗ ਹੈ, ਬਲਾਕ ਦੇ ਸਮੂਹ ਅਧਿਆਪਕਾਂ ਨੂੰ ਬੀ.ਪੀ.ਈ.ਓਜ਼ ਦੀ ਆਸਾਮੀ ਖਾਲੀ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਦਫ਼ਤਰ ਦੇ ਸਾਰੇ ਦੇਰੀ ਨਾਲ ਹੋਣ ਵਾਲੇ ਕੰਮ ਜਲਦ ਪੂਰੇ ਹੋਣਗੇ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਸੈਂਟਰ ਹੈਡ ਟੀਚਰ ਤੋਂ ਬੀ.ਪੀ.ਈ.ਓਜ਼ ਦੀ ਸਿੱਧੀ ਭਰਤੀ ਕਰਕੇ ਅਧਿਆਪਕਾ ਨੂੰ ਮਾਨ ਬਖ਼ਸ਼ਿਆ ਹੈ ਉਸੇ ਤਰ੍ਹਾਂ ਈ.ਟੀ.ਟੀ ਅਧਿਆਪਕਾਂ ਤੋਂ ਹੈਡ ਟੀਚਰ ਤੇ ਹੈਡ ਟੀਚਰਾਂ ਤੋਂ ਸੈਂਟਰ ਹੈਡ ਟੀਚਰ ਵੀ ਪਦ ਉਨਤ ਕੀਤੇ ਜਾਣ।

WRITTEN BY