ਮਹਿਤਪੁਰ, 13 ਫਰਵਰੀ (ਅਸ਼ੋਕ ਚੋਹਾਨ)- ਮਹਾਂਸ਼ਿਵਰਾਤਰੀ ਦੇ ਸਬੰਧ ’ਚ ਸ਼ਿਵ ਮੰਦਿਰ ਕਮੇਟੀ ਮਹਿਤਪੁਰ ਇਸਤਰੀ ਸਤਿਸੰਗ ਸਭਾ ਸ਼ਿਵ ਮੰਦਿਰ ਮਹਿਤਪੁਰ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਿਵ ਮੰਦਿਰ ਮਹਿਤਪੁਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਹ ਸੋਭਾ ਯਾਤਰਾ ਸ਼ਹਿਰ ਦੇ ਵਖ ਵਖ ਹਿਸਿਆ ਚੋਂ ਹੁੰਦੀ ਹੋਈ ਵਪਿਸ ਸ਼ਾਮ ਨੂੰ ਸ਼ਿਵ ਮੰਦਿਰ ਆ ਕੇ ਸਮਾਪਤ ਹੋਈ। ਸ਼ਹਿਰ ਵਾਸੀਆਂ ਵੱਲੋਂ ਸੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਰਸਤੇ ਵਿਚ ਸ਼ਹਿਰ ਵਾਸੀਆ ਵੱਲੋਂ ਵੱਖ-ਵੱਖ ਥਾਵਾਂ ਤੇ ਸੰਗਤਾਂ ਲਈ ਲੰਗਰ ਲਗਾਏ ਗਏ ਅਤੇ ਸ਼ਹਿਰ ਦੀਆ ਬੀਬੀਆ ਨੇ ਵਡੀ ਗਿਣਤੀ ਵਿਚ ਸਮੂਲੀਅਤ ਕੀਤੀ ਇਸ ਮੋਕੇ ਹਲਕੇ ਦੇ ਕਾਂਗਰਸ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੋਭਾ ਯਾਤਰਾ ਤੇ ਵਿਸ਼ੇਸ ਤੌਰ ਤੇ ਪੁਜੇ ਤੇ ਉਨਾਂ ਨੇ ਇਲਾਕਾ ਨਿਵਾਸੀਆ ਨੂੰ ਮਹਾਂ ਸ਼ਿਵਰਾਤਰੀ ਦੀਆ ਵਧਾਈਆ ਦਿਤੀਆ। ਕਮੇਟੀ ਵੱਲੋਂ ਲਾਡੀ ਸ਼ੇਰੋਵਾਲੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਘੇ ਸਮਾਜ ਸੇਵਕ ਧਾਰਮਿਕ ਵਿਦਵਾਨ ਸ਼੍ਰੀ ਸ਼ਿਵ ਪ੍ਰਕਾਸ਼ ਜੀ, ਵਿਜੈ ਉਪਲ, ਅਜੈ ਸੂਦ, ਦੀਪਕ ਸੂਦ, ਰਮੇਸ਼ ਵਰਮਾ ਨਗਰ ਪੰਚਾਇਤ ਪ੍ਰਧਾਨ, ਕ੍ਰਾਂਤੀਜੀਤ ਸਿੰਘ ਉਪ ਪ੍ਰਧਾਨ ਨਗਰ ਪੰਚਾਇਤ, ਰਾਜ ਕੁਮਾਰ ਜਗਾ ਐਮ ਸੀ, ਕੈਪਟਨ ਰਾਜਵਿੰਦਰ ਸ਼ਰਮਾ, ਸੋਨੂੰ ਸੂਦ, ਰਾਜੇਸ਼ ਸੂਦ, ਅਸ਼ਵਨੀ ਕੁਮਾਰ, ਆਸ਼ੂਤੋਸ਼ ਭੰਡਾਰੀ, ਅਸ਼ੋਕ ਸੂਦ, ਵਿਨੋਦ ਸ਼ਰਮਾ, ਨਰੇਸ਼ ਧਰਿ, ਵਿਜੈ ਅਨੇਜਾ, ਟੋਨੀ ਅਨੇਜਾ, ਗਨੀ ਅਰੋੜਾ, ਸੰਜੂ ਜੋਸੀ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।
ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ



