Skip to content
Independent perspectives. Global stories.
BREAKING

ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਦੇ ਚੱਲਦੇ ਪਿੰਡ ਸਮਾਓਂ ਦੇ ਕਿਸਾਨ ਦੀ ਮੌਤ

Share this story

ਭੀਖੀ, 9 ਫਰਵਰੀ (ਮਨਦੀਪ ਸਿੰਗਲਾ)- ਨੇੜਲੇ ਪਿੰਡ ਸਮਾਓਂ ਦੇ ਗਰੀਬ ਕਿਸਾਨ ਦੀ ਮਾਨਸਿਕ ਅਤੇ ਆਰਥਿਕ ਪੱਖੋਂ ਪ੍ਰੇਸ਼ਾਨ ਰਹਿਣ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਰੀਬ ਕਿਸਾਨ ਕੇਸਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸਮਾਓਂ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੀ ਮਾਤਾ ਦੇ ਚੂਲੇ ਦਾ ਆਪ੍ਰੇਸ਼ਨ ਸਫਲ ਨਾ ਹੋਣ ਕਾਰਨ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਡੇਢ ਏਕੜ ਜਮੀਨ ਦਾ ਮਾਲਕ ਸੀ। ਪਿੰਡ ਦੇ ਸਾਬਕਾ ਸਰਪੰਚ ਧੰਨਾ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

WRITTEN BY