ਕੋਟਕਪੂਰਾ, 9 ਫਰਵਰੀ (ਚਰਨਦਾਸ ਗਰਗ, ਸਤਨਾਮ ਸਿੰਘ)- ਸਥਾਨਕ ਬਾਬਾ ਜੀਵਨ ਸਿੰਘ ਨਗਰ ਅਤੇ ਪ੍ਰੇਮ ਨਗਰ ਦੇ ਨਿਵਾਸੀਆ ਵੱਲੋਂ ਦਿੱਤੇ ਮੰਗ ਪੱਤਰ ਤੇ ਸ਼੍ਰੀ ਕਰਨਵੀਰ ਸਿੰਘ ਇੰਦੋਰਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੋਟਕਪੂਰਾ ਵਿਖੇ ਨਗਰ ਕੌਸਲ ਵੱਲੋਂ ਲਗਾਏ ਜਾ ਰਹੇ ਗੰਦਗੀ ਦੇ ਢੇਰਾਂ ਨੂੰ ਰੋਕਣ ਸੰਬੰਧੀ ਦੌਰਾ ਕੀਤਾ। ਇਸ ਮੌਕੇ ਤੇ ਨਗਰ ਕੌਂਸਲ ਦੇ ਗਰੀਸ਼ ਵਰਮਾ ਤੇ ਤਹਿਸੀਲਦਾਰ ਅਵਤਾਰ ਸਿੰਘ ਅਤੇ ਜਿਲ੍ਹਾ ਭਲਾਈ ਅਫਸਰ ਫਰੀਦਕੋਟ, ਡੀ ਐਸ ਪੀ ਮਨਵਿੰਦਰਬੀਰ ਸਿੰਘ ਤੇ ਥਾਣਾ ਸਿਟੀ ਮੁੱਖੀ ਕੇ. ਸੀ. ਪਰਾਸ਼ਰ ਵੀ ਮੌਕੇ ਪਰ ਪੁੱਜੇ। ਇਸ ਮੌਕੇ ਸ਼੍ਰੀ ਕਰਨਵੀਰ ਸਿੰਘ ਇੰਦੋਰਾ ਨੇ ਲੋਕਾਂ ਦੀਆ ਸੱਮਸਿਆਵਾ ਨੂੰ ਸੁਣਕੇ ਨਗਰ ਕੌਸਲ ਦੇ ਈ ਓ ਨੂੰ ਜਵਾਬ ਦੇਣ ਲਈ ਕਿਹਾ ਕਿ ਇਹ ਕਦੋਂ ਤੱਕ ਕੂੜਾ ਸੁੱਟਣਾ ਬੰਦ ਹੋ ਜਾਵੇਗਾ ਤੇ ਨਾਲ ਹੀ ਕਿਹਾ ਇਸ ਸੰਬੰਧੀ ਮਿਤੀ 20- 2-2018 ਤੱਕ ਲਿਖਤੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ। ਜਿਸ ਤੇ ਈ ਓ ਨੇ ਰਿਪੋਰਟ ਪੇਸ਼ ਕਰਨ ਲਈ ਟਾਈਮ ਲਿਆ ਤੇ ਨਾਲ ਹੀ ਗੰਦਗੀ ਦੇ ਢੇਰਾਂ ਉੱਪਰ ਮਿੱਟਂੀ ਸੁੱਟਵਾਏ ਜਾਣ ਸੰਬੰਧੀ ਕਮਿਸ਼ਨ ਨੂੰ ਭਰੋਸਾ ਦਵਾਇਆ। ਇਸ ਮੌਕੇ ਗੁਰਲਾਲ ਸਿੰਘ ਲਾਲੀ, ਦਰਸ਼ਨ ਸਿੰਘ ਠੇਕੇਦਾਰ, ਕੁਲਦੀਪ ਸਿੰਘ ਟੋਨੀ ਅੰੈਮ ਸੀ ਤੇ ਸ਼੍ਰੀ ਜੈਪਾਲ ਗਰਗ, ਬਲਵੀਰ ਸਿੰਘ ਐਮ ਸੀ, ਰਵਿੰਦਰ ਕਮਾਰ ਗਰਗ, ਪੱਪੀ ਡਾਕਟਰ ਨੇ ਕਿਹਾ ਕਿ ਅਸੀਂ ਸਾਰੇ ਮੁਹੱਲਾ ਨਿਵਾਸੀ ਬੜੇ ਲੰਬੇ ਸਮੇਂ ਤੋਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਾਂ ਤੇ ਸਾਡੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਲਈ ਇਹਨਾ ਗੰਦਗੀ ਦੇ ਢੇਰਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਲੋਕਾਂ ਨਾਲ ਹੋ ਰਹੀ ਸਿਹਤ ਦੀ ਖਿਲਵਾੜ ਨੂੰ ਰੋਕਿਆ ਜਾਏ। ਜਿਸ ਸੰਬੰਧੀ ਸ਼੍ਰੀ ਕਰਨਵੀਰ ਇੰਦੋਰਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਗੰਭੀਰ ਸਮੱਸਿਆ ਦਾ ਜਲਦੀ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਠੇਕੇਦਾਰ, ਤਰਸੇਮ ਸਿੰਘ, ਬਲਵਿੰਦਰ ਸਿੰਘ, ਰਮਨਦੀਪ ਸਿੰਘ, ਬਿੱਕਰ ਸਿੰਘ ਅਤੇ ਮੁਹੱਲਾ ਨਿਵਾਸੀ ਹਾਜਰ ਸਨ।
ਐਸ.ਸੀ.ਕਮੀਸ਼ਨ ਨੇ ਨਗਰ ਕੌਸਲ ਕੋਟਕਪੂਰਾ ਨੂੰ 20 ਤੱਕ ਰਿਪੋਰਟ ਪੇਸ਼ ਕਰਨ ਦਾ ਹੁਕਮ ਕੀਤਾ



