ਫਰੀਦਕੋਟ, 9 ਫਰਵਰੀ (ਗੁਰਜੀਤ ਰੋਮਾਣਾ)- ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ ਸ੍ਰੀ ਸੁਖਪਾਲ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬੁਢਲਾਡਾ ਤੋਂ ਪਦਉਨਤ ਹੋਣ ਤੇ ਉਨਾਂ ਫਰੀਦਕੋਟ ਦਫਤਰ ਵਿਖੇ ਅਹੁਦਾ ਸੰਭਾਲਿਆ, ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਮੈਨੇਜਰ ਲੈਬਰ ਯੂਨੀਅਨ ਫਰੀਦਕੋਟ, ਸ੍ਰੀ ਰਜਿੰਦਰ ਸਿੰਘ ਰੁਪਾਣਾ ਚੈਅਰਮੈਨ ਡੀ.ਸੀ. ਫਰੀਦਕੋਟ, ਸ੍ਰੀ.ਸੁਖਜੀਤ ਸਿੰਘ ਬਰਾੜ ਏ.ਆਰ. ਫਰੀਦਕੋਟ, ਸ੍ਰੀ.ਪਰਮਜੀਤ ਸਿੰਘ ਸੰਧੂ ਸੀਨੀਅਰ ਮੈਨੇਜਰ ਮੁਖ ਦਫਤਰ ਸੀ.ਬੀ. ਫਰੀਦਕੋਟ, ਸ੍ਰੀਮਤੀ ਸ਼ੁਸਮਾ ਰਾਣੀ ਸੁਪਰਡੈਂਟ ਦਫਤਰ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਰੀਦਕੋਟ,ਸ੍ਰੀ ਜਗਦੀਸ਼ ਸਿੰਘ ਸੁਪਰਡੈਟ ਦਫਤਰ ਏ.ਆਰ. ਫਰੀਦਕੋਟ, ਸ੍ਰੀ.ਜਲੌਰ ਸਿੰਘ ਜਟਾਣਾ ਪ੍ਰਧਾਨ ਸਹਿਕਾਰੀ ਕਰਮਚਾਰੀ ਯੂਨੀਅਨ ਪੰਜਾਬ, ਸ੍ਰੀ ਦੇਸਰਾਜ ਗੁਜਰ ਪ੍ਰਧਾਨ ਮਨੀਸਟਰੀਅਲ ਯੂਨੀਅਨ ਦਫਤਰ ਡੀ.ਆਰ. ਫਰੀਦਕੋਟ, ਸ੍ਰੀਮਤੀ ਸਵਰਨ ਕੌਰ ਸੀ.ਸਹਾਇਕ, ਸ੍ਰੀ ਇੰਦਰਜੀਤ ਸਿੰਘ ਪੀ.ਏ ਟੂ ਡੀ.ਆਰ, ਸ੍ਰੀ ਜਸਵਿੰਦਰ ਸਿੰਘ,ਸ੍ਰੀ ਗੁਰਮੀਤ ਸਿੰਘ ਆਦਿ ਦਫਤਰ ਦੇ ਸਮੂਹ ਸਟਾਫ ਅਤੇ ਫੀਲਡ ਅਫਸਰ ਸੇਵਾ ਮੁਕਤ ਸਹਿਕਾਰੀ ਨਰੀਖਕਾਂ, ਮੌਜੂਦਾ ਸਰਕਲ ਇੰਸਪੈਕਟਰਾਂ, ਸਮੂਹ ਹਾਜਰੀਅਨ ਵਲੋਂ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ ਫਰੀਦਕੋਟ ਦਾ ਭਰਮਾ ਸਵਾਗਤ ਕਰਦਿਆਂ ਫੁਲਾਂ ਦਾ ਗੁਲਦਸਤਾਂ ਭੇਂਟ ਕੀਤਾ ਅਤੇ ਨਵੀਂ ਪੋਸਟਿੰਗ ਦੀ ਵਧਾਈ ਦਿੱਤੀ ਗਈ।
ਸੁਖਪਾਲ ਸਿੰਘ ਨੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ ਵਜੋਂ ਚਾਰਜ ਸੰਭਾਲਿਆ



