ਅੰਮ੍ਰਿਤਸਰ, 7 ਫਰਵਰੀ (ਸੁਨੀਲ ਗੁਪਤਾ)-ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, (ਬਰਾਂਚ ਨੰਬਰ-ੀ), ਨੇੜੇ ਗੁਰਦੁਆਰਾ ਟਾਹਲਾ ਸਾਹਿਬ, ਤਰਨ ਤਾਰਨ ਰੋਡ ਵਿਖੇ , ਦੱਸਵੀ ਕਲਾਸ ਦਾ ਬੱਚਾ ਹਿਰਦੇ ਪਾਲ ਸਿੰਘ ਜੋ ਕਿ ਨੇਪਾਲ ਵਿੱਚ 5ਟਹ ਸਾਊਥ ਏਸ਼ੀਅਨ ਗੇਮਜ਼ ਮਿਤੀ 29, 30 ਅਤੇ 31 ਜਨਵਰੀ 2018 ਵਿੱਚ ਕਰਵਾਈਆਂ ਗਈਆਂ ਸੀ, ਜਿਸ ਵਿੱਚ ਹਿਰਦੇ ਪਾਲ ਸਿੰਘ ਨੇ ਤਾਇਕਵਾਡੋਂ ਈਂਵਟ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ।
ਸਕੂਲ ਪਹੁੰਚਣ ਤੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ, ਸ. ਰਜਿੰਦਰ ਸਿੰਘ ਜੀ (ਐ¤ਮ.ਡੀ.), ਪ੍ਰਿੰਸੀਪਲ ਮੈਡਮ ਜਗਜੀਤ ਕੌਰ ਜੀ ਅਤੇ ਸਕੂਲ ਦੇ ਸਮੂਹ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ ।
ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰ ਪਬਲਿਕ ਸਕੂਲ ਨੇ ਨੇਪਾਲ ’ਚ ਹੋਈਆ ਸਾਊਥ ਏਸ਼ੀਅਨ ਗੇਮਜ਼ ’ਚ ਮਾਰੀਆਂ ਮੱਲਾਂ



