ਫ਼ਤਹਿਗੜ੍ਹ ਸਾਹਿਬ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਦੇ ਕਮਰਸ ਵਿਭਾਗ ਵਲੋਂ ਜੀ.ਐਸ.ਟੀ ਦੇ ਸਬੰਧ ਵਿੱਚ ਇੱਕ ਰੋਜਾ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਚੰਡੀਗੜ੍ਹ ਦੇ ਮਸ਼ਹੂਰ ਸੀ.ਏ. ਚੇਤਨ ਝਲਾਰੀਆ ਅਤੇ ਆਈ.ਸੀ.ਏ. ਨਵੀਂ ਦਿੱਲੀ ਦੇ ਮੇਅੰਕ ਡਿਊਬੇ ਵਿਦਿਆਰਥੀਆਂ ਨੇ ਵਿਦਿਆਰਥੀਆਂ ਨੂੰ ਜੀ.ਐਸ.ਟੀ. ਦੀਆਂ ਵੱਖ-ਵੱਖ ਧਾਰਨਾਵਾਂ ਤੋਂ ਜਾਣੂ ਕਰਵਾਇਆ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਮੁਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ’ਤੇ ਲਾਗੂ ਹੋ ਰਹੇ ਟੈਕਸਾਂ ਬਾਰੇ ਜਾਣਕਾਰੀ ਦੇਣ ਲਈ ਵਰਕਸ਼ਾਪ ਦਾ ਅਯੋਜਨ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੁੰਦਾ ਹੈ। ਇਸ ਵਰਕਸ਼ਾਪ ਨਾਲ ਵਿਦਿਆਰਥੀ ਜੀ.ਐਸ.ਟੀ ਦੀਆਂ ਟਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਣਗੇਜਿਸ ਨਾਲ ਉਹਨਾਂ ਦੇ ਤਕਨੀਕੀ ਗਿਆਨ ਵਿਚ ਵਾਧਾ ਹੋਵੇਗਾ। ਸੀ.ਏ ਚੇਤਨ ਝਲਾਰੀਆ ਨੇ ਵਿਦਿਆਰਥੀਆਂ ਨੂੰ ਜੀ.ਐਸ.ਟੀ ਦੇ ਮੁਢਲੀ ਧਾਰਨਾ ਦੇ ਨਾਲ-ਨਾਲ ਤਕਨੀਕੀ ਗੱਲਾਂ ਵੀ ਦੱਸੀਆਂ। ਉਨ੍ਹਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪੁਰਾਣੇ ਟੈਕਸ ਸਿਸਟਮ ਵਿੱਚ ਜੋ ਵੀ ਕਮੀਆਂ ਨੂੰ ਜੀ.ਐਸ.ਟੀ ਨੇ ਕਿਸ ਤਰ੍ਹਾਂ ਪੂਰਾ ਕੀਤਾ। ਆਈ.ਸੀ.ਏ ਨਵੀਂ ਦਿੱਲੀ ਦੇ ਮੇਅੰਕ ਡਿਊਬੇ ਨੇ ਜੀ.ਐਸ.ਟੀ ਨਾਲ ਸਬੰਧਿਤ ਪੇਸ਼ੇਵਰ ਅਤੇ ਕਾਰਜਕਾਰੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਕਾਊਂਟ ਅਤੇ ਟੈਕਸ ਵਿੱਚ ਆਪਣਾ ਕਰੀਅਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਲੇਸਮੈਂਟ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿੱਚ ਉਹ ਇੰਟਰਵਿਊ ਰਾਹੀ 30 ਤੋਂ 50 ਵਿਦਿਆਰਥੀਆਂ ਦੀ ਚੋਣ ਕਰਦੇ ਹਨ।
ਇਸ ਮੌਕੇ ਉਹਨਾਂ ਵਿਦਿਆਰਥੀਆਂ ਵਲੋਂ ਜੀ.ਐਸ.ਟੀ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਕਮਰਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜਰ ਸਨ।
ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਜੀ.ਐਸ.ਟੀ. ਸਬੰਧੀ ਵਰਕਸ਼ਾਪ



