ਕੁੱਝ ਕੁ ਦਿਨਾਂ ਤੋਂ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਧੂੰਏ ਨਾਲ ਛਾਈ ਧੁੰਦ ਨੇ ਇੱਕ ਵਾਰ ਫਿਰ ਪੰਜਾਬ ਅਤੇ ਨਾਲ ਲੱਗਦੇ ਇਲਾਕਿਆ ਵਿੱਚ ਕੀਤੀ ਜਾ ਰਹੀ ਖੇਤੀ ਅਤੇ ਉਸਦੇ ਢੰਗਾਂ ਦੇ ਉਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਜਿੱਥੇ ਇਸ ਪ੍ਰਦੂਸ਼ਣ ਕਾਰਨ ਹੋਈ ਧੁੰਦ ਦੇ ਕਈ ਕਾਰਨ ਲੱਭੇ ਜਾ ਰਹੇ ਹਨ, ਉਥੇ ਇਸ ਵਿੱਚ ਇੱਕ ਕਾਰਨ ਖੇਤੀ ਤੋਂ ਬਾਅਦ ਪੈਦਾ ਹੋਈ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨੂੰ ਵੀ ਸਮਝਿਆ ਜਾ ਰਿਹਾ ਹੈ।
ਜਿੱਥੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਇਸ ਮੁੱਦੇ ਤੋਂ ਪੱਲ੍ਹਾ ਛਡਾਉਦੀਆਂ ਨਜ਼ਰ ਆ ਰਹੀਆ ਹਨ, ਉਥੇ ਕਿਸਾਨ ਵੀ ਖੁੱਲ੍ਹ ਕੇ ਮਨ ਮਰਜ਼ੀ ਕਰਦੇ ਨਜ਼ਰ ਆ ਰਹੇ ਹਨ। ਇੱਕ ਪਾਸੇ ਕਾਰਾਂ, ਸਕੂਟਰਾਂ, ਟਰੱਕਾਂ, ਬੱਸਾਂ ਅਤੇ ਫੈਕਟਰਆਂ ਦਾ ਪ੍ਰਦੂਸ਼ਣ ਅਤੇ ਦੂਜੇ ਪਾਸੇ ਖੇਤੀ ਤੋਂ ਬਾਅਦ ਪਰਾਲੀ ਨੂੰ ਸਾੜ ਕੇ ਹੋਇਆ ਪ੍ਰਦੂਸ਼ਣ ਦੋਵੇਂ ਹੀ ਚਿੰਤਨਯੋਗ ਵਿਸ਼ੇ ਹਨ। ਜਿਸ ਨੂੰ ਬਿਨ੍ਹਾਂ ਸਵਾਰਥ ਅਤੇ ਰਾਜਨੀਤੀ ਤੋਂ ਸੁਲਝਾਉਣ ਦਾ ਯਤਨ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ, ਇੱਕ ਗੱਲ ਹਰ ਵਕਤ ਮੇਰੇ ਦਿਮਾਗ ਵਿੱਚ ਆਉਂਦੀ ਹੈ ਕਿ ਹਰ ਸਾਲ ਨਵੀਆਂ ਝੋਨੇ ਦੀਆਂ ਕਿਸਮਾਂ ਕਿੱਥੋਂ ਤਿਆਰ ਹੋ ਰਹੀਆਂ ਹਨ। ਜਦੋਂ ਕਿ ਸਰਕਾਰ ਅਤੇ ਯੂਨੀਵਰਸਿਟੀਆਂ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣ ਦੀਆਂ ਗੱਲਾਂ ਕਰਦੀਆਂ ਹਨ। ਦੂਜੇ ਪਾਸੇ ਸਰਕਾਰ ਵੀ ਹੋਰਾਂ ਫ਼ਸਲਾਂ ਨਾਲੋਂ ਇਨ੍ਹਾਂ ਫ਼ਸਲਾਂ ਨੂੰ ਆਸਾਨੀ ਨਾਲ ਖ੍ਰੀਦ ਰਹੀਆਂ ਹਨ ਤਾਂ ਕਿਸਾਨ ਕਿਉਂ ਕਿਸੇ ਹੋਰ ਫ਼ਸਲੀ ਚੱਕਰ ਬਾਰੇ ਸੋਚਣਗੇ। ਨਾ ਸਿਰਫ਼ ਪਰਾਲੀ ਨੂੰ ਲਗਾਉਣ ਵਾਲੀ ਅਗ ਬਲਕਿ ਝੋਨੇ ਦੀ ਸੰਚਾਈ ਲਈ ਵਰਤਿਆ ਜਾਣ ਵਾਲਾ ਪਾਣੀ ਵੀ ਚਿੰਨਤਾ ਦਾ ਵਿਸ਼ਾ ਹੈ। ਜਿਸ ਨਾਲ ਹਰ ਸਾਲ ਜਮੀਨ ਹੇਠਲਾ ਪਾਣੀ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਕਈ ਜਗ੍ਹਾ ਸਾਫ਼ ਪਾਣੀ ਦੀ ਕਿੱਲਤ ਵੀ ਆਉਣੀ ਸ਼ੁਰੂ ਹੋ ਗਈ ਹੈ। ਜਿਸ ਦਾ ਬੁਰਾ ਪ੍ਰਭਾਵ ਨਾ ਸਿਰਫ਼ ਵਾਤਾਵਰਨ ਪਹੁੰਚ ਰਿਹਾ ਹੈ ਜਦੋਂ ਕਿ ਇਨ੍ਹਾਂ ਫ਼ਸਲਾਂ ਦੀ ਵੱਧ ਰਹੀ ਖੇਤੀ ਲਾਗਤ ਅਤੇ ਘੱਟ ਰਿਹਾ ਮੁਨਾਫਾ ਅਤੇ ਘੱਟ ਰਹੇ ਮੁਨਾਫੇ ਕਾਰਨ ਹੋ ਰਹੀਆਂ ਖੁਦਖੁਸ਼ੀਆਂ ਵੀ ਖੇਤੀ ਦੇ ਢੰਗਾਂ ਅਤੇ ਫ਼ਸਲਾਂ ਦੇ ਬਦਲਾਅ ਦੀ ਜ਼ਰੂਰਤ ਲਈ ਹਾਮੀ ਭਰ ਰਹੀਆਂ ਹਨ। ਫੁੱਲਾਂ ਦੀ ਖੇਤੀ, ਐਗਜੋਟਿਕ ਸਬਜ਼ੀਆਂ ਦੀ ਕਾਸ਼ਤ ਜਿੱਥੇ ਕਿਸਾਨ ਵਧੀਆ ਕਮਾਈ ਕਰ ਰਹੇ ਹਨ, ਉਥੇ ਕਈ ਪੱਖਾਂ ਤੋਂ ਇਹ ਫ਼ਸਲਾਂ ਪੰਜਾਬ ਲਈ ਅਨੁਕੂਲ ਹੋਣ ਦੇ ਨਾਲ-ਨਾਲ ਘੱਟ ਪਾਣੀ ਦੀ ਜ਼ਰੂਰਤ ਅਤੇ ਬਾਅਦ ਵਿੱਚ ਬਚੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਲੋੜ ਆਦਿ ਵਿਸ਼ੇਸ਼ ਗੱਲਾਂ ਕਰਕੇ ਇੱਕ ਚੰਗਾ ਬਦਲਾਅ ਲਿਆਉਣ ਵਾਲੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਵਰਤੇ ਜਾਣ ਵਾਲੇ ਫੁੱਲ ਜਿੱਥੇ ਹੋਰ ਰਾਜਾਂ ਤੋਂ ਮੰਗਵਾਏ ਜਾ ਰਹੇ ਹਨ, ਉਥੇ ਹੀ ਗੇਂਦੇ ਵਰਗਾ ਆਮ ਉਗਣ ਵਾਲਾ ਫੁੱਲ, ਜਿਸ ਦੀ ਜ਼ਰੂਰਤ ਜਿਆਦਾ ਹੋਣ ਕਰਕੇ ਕਲੱਕਾਤਾ ਤੋਂ ਵੀ ਮੰਗਵਾਈਆਂ ਜਾ ਰਿਹਾ ਹੈ।
ਗਲੈਡਲਸ, ਗੇਂਦਾ, ਜਰਬਰਾ, ਗੁਲਦਾਉਦੀ ਆਦਿ ਅਜਿਹੀਆਂ ਫੁੱਲਾਂ ਦੀਆਂ ਫ਼ਸਲਾਂ ਹਨ, ਜਿਨ੍ਹਾਂ ਦੀ ਖੇਤੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ ਅਤੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਦੂਜੇ ਪਾਸੇ ਲੈਟਸ, ਬਰੋਕਲੀ, ਪੀਲੀ ਅਤੇ ਲਾਲ ਸ਼ਿਮਲਾ ਮਿਰਚ, ਲਾਲ ਬਜ਼ਾਰ ਵਿੱਚ ਕੀਮਤ ਵੀ ਜ਼ਿਆਦਾ ਮਿਲਦੀ ਹੈ ਅਤੇ ਇਨ੍ਹਾਂ ਨੂੰ ਪਾਣੀ, ਖਾਦਾ ਕੀਟਨਾਸ਼ਕਾਂ ਦੀ ਜ਼ਰੂਰਤ ਵੀ ਘੱਟ ਹੁੰਦੀ ਹੈ। ਇਨ੍ਹਾਂ ਫ਼ਸਲਾਂ ਦੀ ਖੇਤੀ ਨਾਲ ਕਿਸਾਨ ਨਾ ਸਿਰਫ ਚੰਗਾ ਮੁਨਾਫਾ ਕਮਾਏਗਾ ਬਲਕਿ ਵਾਤਾਵਰਣਨ ਨੂੰ ਕਣਕ, ਝੋਨਾ ਲਗਾਉਣ ਤੋਂ ਬਾਅਦ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਵੀ ਬਚਾਇਆ ਜਾ ਸਕੇਗਾ।
ਪੰਜਾਬ ’ਚ ਖੇਤੀ ਦੇ ਢੰਗਾਂ ਨੂੰ ਬਦਲਣ ਦੀ ਲੋੜ



