ਸਾਦਿਕ, 6 ਫਰਵਰੀ ( ਗੁਰਵਿੰਦਰ ਔਲਖ)-ਪੰਜਾਬ ਵਿਚ ਚਲ ਰਿਹਾ ਰੇਤੇ ਦਾ ਗੋਰਖ ਧੰਦਾ ਜਿਸ ਨਾਲ ਕੈਪਟਨ ਸਰਕਾਰ ਦੀ ਹੋ ਰਹੀ ਬਦਨਾਮੀ ਨੂੰ ਲੈ ਕੇ ਸਰਕਾਰ ਨੇ ਸਖਤ ਕਦਮ ਚੁਕਣ ਦੀ ਧਾਰੀ ਹੈ, ਜਿਸ ਤਹਿਤ ਜਿਲ•ਾ ਪਧਰ ਤੇ ਬਹੁ ਵਿਭਾਗੀ ਸਾਂਝੀਆਂ ਕਮੇਟੀਆਂ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਲ•ਾ ਫਰੀਦਕੋਟ ਵਿਚ ਵੀ ਨਜ਼ਾਇਜ਼ ਹੋ ਰਹੀ ਮਾਈਨਿੰਗ ਸਬੰਧੀ ਪਿਛਲੇ ਸਮੇਂ ਤੋਂ ਕਾਫੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਅਤੇ ਇਹ ਧੰਦਾ ਸਾਦਿਕ ਇਲਾਕੇ ਵਿਚ ਵਡੀ ਪਧਰ ਤੇ ਦਿਨ ਵੇਲੇ ਨਿਡਰਤਾ ਨਾਲ ਚਲਦਾ ਆ ਰਿਹਾ ਹੈ ਪਰ ਪ੍ਰਸ਼ਾਸ਼ਨ ਇਸ ਵਿਰੁਧ ਕੋਈ ਕਾਰਵਾਈ ਕਰਨ ਤੋਂ ਗੁਰੇਜ਼ ਹੀ ਕਰਦਾ ਆ ਰਿਹਾ ਹੈ। ਪਤਾ ਚਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਲ•ਾ ਪ੍ਰਸ਼ਾਸ਼ਨ ਨੂੰ ਅਜ ਇਸ ਨਜ਼ਾਇਜ਼ ਹੋ ਰਹੇ ਖਨਣ ਵਿਰੁਧ ਮੈਮੋਰੰਡਮ ਵੀ ਦਿਤਾ ਗਿਆ ਹੈ ਜਿਸ ਵਿਚ ਸਿਆਸੀ ਸਰਪ੍ਰਸਤੀ ਅਤੇ ਮਾਈਨਿੰਗ ਵਿਭਾਗ ਦੀ ਮਿਲੀ ਭੁਗਤ ਦੇ ਦੋਸ਼ ਲਗਾਏ ਗਏ ਹਨ। ਸਰਕਾਰ ਵਲੋਂ ਕੁਝ ਸਖਤੀ ਦੇ ਹੁਕਮਾਂ ਕਾਰਨ ਅਤੇ ਵਿਰੋਧੀ ਧਿਰ ਵਲੋਂ ਉਠਾਏ ਮੁਦੇ ਕਾਰਨ ਅਜ ਜਿਲ•ਾ ਪ੍ਰਸ਼ਾਸ਼ਨ ਵਲੋਂ ਸਾਦਿਕ ਨੇੜੇ ਹੋ ਰਹੇ ਨਜ਼ਾਇਜ਼ ਖਣਨ ਵਿਰੁਧ ਛਾਪਾਮਾਰੀ ਕੀਤੀ ਗਈ ਪਰ ਰੇਤ ਮਾਫੀਆ ਨੂੰ ਇਸ ਛਾਪੇ ਦੀ ਅਗਾਊਂ ਸੂਚਨਾ ਮਿਲ ਜਾਣ ਕਾਰਨ ਉਨ•ਾਂ ਵਲੋਂ ਆਪਣੀਆਂ ਫੋਕਲੈਨ ਮਸ਼ੀਨਾਂ ਅਤੇ ਪਾਣੀ ਚੋਂ ਰੇਤਾ ਕਢਣ ਵਾਲੀ ਕਿਸ਼ਤੀ ਅਤੇ ਹੋਰ ਸਾਜੋ ਸਮਾਨ ਪਾਸੇ ਕਰ ਦਿਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਪਰੋਂ ਸਰਕਾਰ ਜਿੰਨੀ ਮਰਜ਼ੀ ਸਖਤੀ ਕਰੀ ਜਾਵੇ ਪਰ ਹੇਠਲੇ ਪਧਰ ਤੇ ਸਾਰਾ ਕੰਮ ਮਿਲ ਮਿਲਾਕੇ ਚਲ ਰਿਹਾ ਹੈ । ਜੇਕਰ ਇਹ ਨਜ਼ਾਇਜ ਮਾਇਨਿੰਗ ਦਾ ਗੋਰਖ ਧੰਦਾ ਇਸੇ ਤਰਾਂ ਚਲਦਾ ਰਿਹਾ ਤਾਂ ਨੇੜਲੇ ਕਿਸਾਨਾ ਦੀ ਜਮੀਨ ਧਸਣ ਦਾ ਵੀ ਡਰ ਹੈ।
ਰੇਤੇ ਦੀ ਨਜ਼ਾਇਜ ਮਾਇਨਿੰਗ ਵਿਰੁਧ ਕੀਤੀ ਛਾਪੇਮਾਰੀ



