Skip to content
Independent perspectives. Global stories.
BREAKING

ਬਲਾਕ ਮੈਂਟਰ ਵਿਨੋਦ ਕੁਮਾਰ ਵੱਲੋਂ ਐਂਡਲਾਈਨ ਪ੍ਰਤੀਯੋਗਤਾ ਦਾ ਨਿਰੀਖਣ

Share this story

ਕਾਦੀਆਂ, 6 ਫਰਵਰੀ (ਸਲਾਮ, ਰਾਜੂ ਖਹਿਰਾ)-ਗਣਿਤ ਦੇ ਵਿਸ਼ੇ ਨੂੰ ਵਿਦਿਆਰਥੀਆਂ ਲਈ ਦਿਲਚਸਪ ਬਣਾਓਣ ਲਈਅਤੇ ਗਣਿਤ ਦੀ ਬੇਸਲਾਈਨ ਪ੍ਰਤੀਯੋਗਤਾ ਤੋਂ ਬਾਅਦ ਅਜ ਐਂਡ ਲਾਈਨ ਪ੍ਰਤੀਯੋਗਤਾ ਕਰਵਾਈ ਗਈ ।  ਇਸੇ ਲੜੀ ਦੇ ਅਧੀਨ ਨਜਦੀਕੀ ਪਿੰਡ ਕੰਡੀਲਾ ਦੇ ਸਰਕਾਰੀ ਹਾਈ ਸਕੂਲ ਵਿਚ ਗਣਿਤ ਵਿਸ਼ੇ ਦੀ ਐਂਡ ਲਾਈਨ ਪ੍ਰਤੀਯੋਗਤਾ ਕਰਵਾਈ ਗਈ । ਇਸ ਪ੍ਰਤੀਯੋਗਤਾ ਦਾ  ਨਿਰਿਖਣ ਕਰਨ ਪਹੁੰਚੇ ਬਲਾਕ ਮੈਂਟਰ ਵਿਨੋਦ ਕੁਮਾਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ । ਓਹਨਾਂ ਦਸਿਆ ਕਿ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ , ਭਰਥ ਹਾਈ ਸਕੂਲ ਢਪਈ ਬਸਰਾਵਾਂ ਅਤੇ ਮਿਡਲ ਸਕੂਲ ਨਤ ਮੋਕਲ ਦੀਆ ਹੋ ਰਹੀਆਂ ਪ੍ਰਤੀਯੋਗਤਾਵਾਂ ਦਾ ਨਿਰਿਖਣ ਕੀਤਾ ਗਿਆ । ਓਹਨਾਂ ਨੇ ਅਗੇ ਦਸਿਆ ਕਿ ਸਾਰੇ ਸਕੂਲਾਂ ਵਿਚ ਨਿਰਪਖ ਤੋਰ ਨਾਲ ਪ੍ਰਤੀਯੋਗਤਾਵਾਂ ਕਰਵਾਈਆਂ ਜਾਰਹੀਆਂ ਹਨ ।  ਓਹਨਾਂ ਦਸਿਆ ਕਿ ਬੇਸਲਾਈਨ ਪ੍ਰਤੀਯੋਗਤਾ ਤੋਂ ਬਾਅਦ  ਟੈਸਟ ਦੇ ਨਤੀਜਿਆਂ  ਤੋਂ ਸਾਫ ਹੋਵੇਗਾ ਕਿ  ਬਚਿਆਂ ਨੇ ਬੀਤੇ ਇਕ ਮਹੀਨੇ ਵਿਚ ਕਿੰਨਾ ਸੁਧਾਰ ਕੀਤਾ ਹੈ । ਓਹਨਾਂ ਦਸਿਆ ਕਿ ਸਿਖਿਆ ਵਿਭਾਗ ਵਲੋਂ ਗਣਿਤ ,ਅੰਗਰੇਜੀ ,ਸਾਈਂਸ  ਅਤੇ ਸਮਾਜਿਕ ਵਿਸ਼ੇ ਦੀ ਗੁਣਵੰਤਾ ਨੂੰ ਵਧਾਓਣ ਲਈ ਇਹ ਟੈਸਟ ਦਾ ਤਰੀਕਾ ਸ਼ੁਰੂ ਕੀਤਾ ਹੈ ।  ਜਿਸ ਨਾਲ ਆਓਣ ਵਾਲੇ ਸਮੇਂ ਵਿਚ ਬਹੁਤ ਸੁਧਾਰ ਨਜਰ ਆਵੇਗਾ ।ਇਸ ਮੋਕੇ ਤੇ ਸਕੂਲ ਇੰਚਾਰਜ ਅਰਵਿੰਦਰਜੀਤ ਸਿੰਘ ਭਾਟੀਆ ,ਸੁਰਜੀਤ ਸਿੰਘ , ਬਲਜੀਤ ਸਿੰਘ ਵਡਾਲਾ ਗ੍ਰਥੀਆਂ ,ਬਖਸ਼ੀਸ਼ ਸਿੰਘ , ਮੁਕੇਸ਼ ਕੁਮਾਰ ਬਲਜੀਤ ਕੋਰ , ਸਵਨੀਤ ਕੋਰ ਆਦਿ ਹਾਜਰ ਸੀ ।

WRITTEN BY