Skip to content
Independent perspectives. Global stories.
BREAKING

ਦਿਲੀ ਦੇ ਪ੍ਰਸਿਧ ਪ੍ਰੋਫੈਸਰ ਅਫਜ਼ਲ ਵਾਣੀ ਬਾਬਾ ਫ਼ਰੀਦ ਵਿਖੇ ਨਤਮਸਤਕ

Share this story

ਫ਼ਰੀਦਕੋਟ, 6 ਫਰਵਰੀ (ਗੁਰਜੀਤ ਰੋਮਾਣਾ)-ਦਿਲੀ ਦੇ ਪ੍ਰਸਿਧ ਪ੍ਰੋਫੈਸਰ ਅਫਜ਼ਲ ਵਾਣੀ ਆਪਣੇ ਵਿਸ਼ੇਸ਼ ਦੌਰੇ ਦੌਰਾਨ ਬਾਬਾ ਫ਼ਰੀਦ ਜੀ ਦੀ ਪਵਿਤਰ ਸਥਾਨ ‘ਤੇ ਨਤਮਸਤਕ ਹੋਣ ਲਈ ਪੁਜੇ,ਜਿਥੇ ਉਨ੍ਹਾਂ ਦਾ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਵਲੋਂ ਸਿਰੋਪਾਓ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਬਾ ਫ਼ਰੀਦ ਜੀ ਦੀ ਬਾਣੀ ਸਬੰਧੀ ਕਿਤਾਬ ਵੀ ਭੇਂਟ ਕੀਤੀ ਗਈ । ਜਿਕਰਯੋਗ ਹੈ ਕਿ ਪ੍ਰੋਫੈਸਰ ਅਫਜ਼ਲ ਵਾਣੀ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਨਵੀ ਦਿਲੀ ਵਿਚ ਸੇਵਾਵਾ ਨਿਭਾ ਰਹੇ ਹਨ ਅਤੇ ਨਾਲ ਹੀ 19ਵੇਂ ਲਾਅ ਕਮਿਸ਼ਨ ਦੇ ਮੈਂਬਰ ਵੀ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਪ੍ਰੋਫੈਸਰ ਤਰੁਣ ਅਰੋੜਾ ਵੀ ਮੌਜੂਦ ਸਨ ।

WRITTEN BY