ਫਰੀਦਕੋਟ, 6 ਫਰਵਰੀ (ਗੁਰਜੀਤ ਰੋਮਾਣਾ)- ਪੰਜਾਬ ਵਿਚ ਨਜਾਇਜ ਮਾਈਨਿੰਗ ਦਾ ਕੰਮ ਵਡੇ ਪਧਰ ਤੇ ਚਲ ਰਿਹਾ ਹੈ, ਸਰਕਾਰ ਵੱਲੋਂ ਵੀ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਨਜਾਇਜ਼ ਤੋਰ ਤੇ ਕੀਤੀ ਜਾ ਰਹੀ ਮਾਈਨਿੰਗ ਨੂੰ ਰੋਕਣ ਦੇ ਸਖਤ ਨਿਰਦੇਸ਼ ਦਿਤੇ ਹਨ, ਇਸੇ ਤਹਿਤ ਫਰੀਦਕੋਟ ਵਿਖੇ ਵੀ ਨਜਾਇਜ ਮਾਈਨਿੰਗ ਦਾ ਕੰਮ ਵਡੇ ਪਧਰ ਤੇ ਚਲ ਰਿਹਾ ਇਸ ਨੂੰ ਰੋਕਣ ਲਈ ਸ਼ਿਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਪਰਮਬੰਸ ਬੰਟੀ ਰੋਮਾਣਾ ਦੀ ਅਗਵਾਈ ਹੇਠ ਜਿਲ੍ਹੇ ਦੇ ਐਸ ਐਸ ਪੀ ਨੂੰ ਉਕਤ ਨਜਾਇਜ ਮਾਈਨਿੰਗ ਨੂੰ ਰੋਕਣ ਅਤੇ ਮਾਈਨਿੰਗ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਐਸ ਐਸ ਪੀ ਨੂੰ ਪੰਜਾਬ ਸਰਕਾਰ ਦੇ ਨਾਮ ਇਕ ਮੰਗ ਪਤਰ ਵੀ ਦਿਤਾ ਹੈ।ਇਸ ਮੌਕੇ ਅਕਾਲੀ ਦਲ ਦੇ ਮੁਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਵਲੋਂ ਜਿਲ੍ਹੇ ਵਿਚ ਵਡੇ ਪਧਰ ਤੇ ਹੋ ਰਹੀ ਨਜਾਇਜ ਮਾਈਨਿੰਗ ਸਬੰਦੀ ਐਸ ਐਸ ਪੀ ਨੂੰ ਮੰਗ ਪਤਰ ਦਿਤਾ ਗਿਆ ਹੈ ਅਤੇ ਨਜਾਇਜ ਮਾਇਨਿਗ ਕਰਨ ਵਾਲੇ ਠੇਕੇਦਾਰ, ਜਮੀਨ ਦੇ ਮਾਲਕ ਵਿਰੁਧ ਪਰਚਾ ਦਰਜ ਕੀਤਾ ਜਾਵੇ ਅਤੇ ਇਕ ਸਾਲ ਨਜਾਇਜ ਮਾਇਨਿਗ ਕਰਕੇ ਲੁਟਿਆ ਪੈਸਾ ਅਤੇ ਕਿਸ ਕਿਸ ਦੀ ਜੇਬ ਵਿਚ ਗਿਆ ਹੈ ਸਾਰਾ ਪਤਾ ਲਗਾ ਕੇ ਉਨ੍ਹਾਂ ਵਿਰੁਧ ਵੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਡਾ ਨਾਨਕ ਸਿੰਘ ਐਸ ਐਸ ਪੀ ਫਰੀਦਕੋਟ ਨੇ ਕਿਹਾ ਕਿ ਉਨ੍ਹਾਂ ਨੂੰ ਜਿਲ੍ਹੇ ਵਿਚ ਨਜਾਇਜ ਮਾਈਨਿੰਗ ਹੋਣ ਬਾਰੇ ਮੰਗ ਪਤਰ ਮਿਲਿਆ ਹੈ ਜਿਸ ਨੂੰ ਉਹ ਚੈਕ ਕਰਵਾਉਣਗੇ ਅਤੇ ਜਿਥੇ ਵੀ ਨਜਾਇਜ ਮਾਈਨਿੰਗ ਦਾ ਕੰਮ ਪਾਇਆ ਗਿਆ ਤਾਂ ਉਹਨਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸਤੀਸ਼ ਗਰੋਵਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਸੰਧੂ ਸਮੇਤ ਅਕਾਲੀ ਦਲ ਦੇ ਵਰਕਰ ਹਾਜ਼ਿਰ ਸਨ।
ਸਿਆਸੀ ਅਤੇ ਪ੍ਰਸ਼ਾਸਨ ਅਫਸਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਗਏ ਨਜਾਇਜ ਮਾਈਨਿੰਗ : ਬੰਟੀ ਰੋਮਾਣਾ



