Skip to content
Independent perspectives. Global stories.
BREAKING

ਹਾਈ ਸਕੂਲ ਬਾਜੀਦਪੁਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

Share this story

ਸ੍ਰ੍ਰੀ ਚਮਕੌਰ ਸਾਹਿਬ, 6 ਫਰਵਰੀ (ਅਮਰਜੀਤ ਸਿੰਘ ਕਲਸੀ)- ਖੇਡ ਗਰਾਉਂਡ ਹਾਈ ਸਕੂਲ ਬਾਜੀਦਪੁਰ ਵਿਖੇ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ (ਪੰਜਾਬ) ਵੱਲੋਂ ਆਰੰਭੇ ਸਮਾਗਮ ਦੇ ਅੰਤਿਮ ਦਿਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਾਤਾਵਰਨ ਦੀ ਸੰਭਾਲ ਲਈ 100 ਬੂਟੇ ਵੀ ਵੰਡੇ ਗਏ। ਇਸ ਦੌਰਾਨ ਮੈਡੀਕਲ ਕੈਂਪ ਦਾ ਉਦਘਾਟਨ ਬਾਬਾ ਹਰਦੀਪ ਸਿੰਘ ਰੋਪੜ, ਡੇਰਾ ਬਾਬਾ ਸਤਨਾਮ ਵੱਲੋਂ ਕੀਤਾ ਗਿਆ। ਅਲੱਗ-ਅਲੱਗ ਪ੍ਰਕਾਰ ਦੇ ਮਰੀਜਾਂ ਨੇ ਮੈਡੀਕਲ ਕੈਂਪ ਵਿੱਚ ਪਹੁੰਚ ਕੇ ਦਵਾਈ ਪ੍ਰਾਪਤ ਕੀਤੀ। ਮੁੱਖ ਮਹਿਮਾਨ ਵੱਜੋਂ ਸ: ਹਰਬੰਸ ਸਿੰਘ ਕੰਧੋਲਾ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿੰਤਸਰ ਸਾਹਿਬ ਪਹੁੰਚੇ। ਪਿੰਡ ਦੇ ਨਵੇਂ ਨਿਯੁਕਤ ਏ.ਐਸ.ਆਈ ਸ: ਭਗਤਵੀਰ ਸਿੰਘ, ਰੀਨਾ ਨਫੁਰੀ, ਪ੍ਰਿੰਸੀਪਲ ਮੋਹਣ ਲਾਲ, ਮਾਸਟਰ ਬਲਵਿੰਦਰ ਸਿੰਘ ਮਕੜੋਨਾਂ ਲੇਖਕ, ਫਿਲਮਕਾਰ ਮਲਕੀਤ ਸਿੰਘ ਰੌਣੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਸਟੇਜ ਸੈਕਟਰੀ ਦੀ ਸੇਵਾ ਜਥੇਦਾਰ ਗੁਰਨਾਮ ਸਿੰਘ ਬਾਜੀਦ ਪੁਰ ਵੱਲੋਂ ਕੀਤੀ। ਮਲਕੀਤ ਸਿੰਘ ਰੌਣੀ ਜੀ ਅਤੇ ਨਾਟਕ ਟੀਮ ਨੇ ‘‘ਇਹ ਲਹੂ ਕਿਸਦਾ ਹੈ’’ ਦੀ ਪੇਸ਼ਕਾਰੀ ਕੀਤੀ। ਰੀਨਾ ਨਫੁਰੀ ਜੀ ਨੇ ਵੀ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਸੱਭਿਆਚਾਰਕ ਤੇ ਧਾਰਮਿਕ ਗੀਤਾਂ ਨਾਲ ਨਿਹਾਲ ਕੀਤਾ। ਪੰਥਕ ਢਾਡੀ ਭਾਈ ਬਲਬੀਰ ਸਿੰਘ ਰੰਗੀਲਾ ਜੀ ਨੇ ਭਗਤ ਰਵਿਦਾਸ ਜੀ ਦਾ ਪ੍ਰਸੰਗ ਸਰੋਤਿਆ ਨੂੰ ਸੁਣਾ ਕੇ ਨਿਹਾਲ ਕੀਤਾ। ਸੁਸਾਇਟੀ ਦੀ ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ ਚੰਡੀਗੜ੍ਹ ਵਾਲੇ, ਸਰਦਾਰਨੀ ਅਮਰਜੀਤ ਕੌਰ, ਸਰਪੰਚ ਗੁਲਜਾਰ ਸਿੰਘ ਆਰੇ ਵਾਲੇ, ਪੰਚ ਗੁਰਦੇਵ ਸਿੰਘ, ਪੰਚ ਸੁਖਵਿੰਦਰ ਕੌਰ, ਕਲੱਬ ਦੇ ਸਮੂਹ ਮੈਂਬਰਾਂ ਨੇ ਹਾਜ਼ਰੀ ਭਰੀ। ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ। ਵਿਸ਼ੇਸ਼ ਯੋਗਦਾਨ ਭਾਈ ਦਲਜੀਤ ਸਿੰਘ ਖਾਲਸਾ ਰੋਪੜ ਵਾਲੇ ਭਾਈ ਮੋਹਣ ਸਿੰਘ ਬਲਰਾਮ ਪੁਰ, ਐਸ.ਡੀ.ਓ ਕੁਲਵਿੰਦਰ ਸਿੰਘ,ਉ੍ਯੱਘੇ ਸਮਾਜ ਸੇਵਕ ਡਾ: ਰਾਜਪਾਲ ਸਿੰਘ ਚੌਧਰੀ, ਗੁਰਮੀਤ ਸਿੰਘ ਹੁਸ਼ਿਆਰ ਪੁਰ ਵਾਲੇ ਮਾਸਟਰ ਧਰਮਪਾਲ ਜੀ, ਮਾਸਟਰ ਬਲਜਿੰਦਰ ਸਿੰਘ ਜੀ ਸਾਂਤਪੁਰੀ, ਮਾਸਟਰ ਰਵਿੰਦਰ ਸਿੰਘ ਰਵੀ ਚਮਕੌਰ ਸਾਹਿਬ, ਸਵਰਨ ਸਿੰਘ ਭੰਗੂ, ਮਾ: ਜਗਮੋਹਣ ਸਿੰਘ ਚੌਤਾ, ਬਾਬਾ ਜਗਤਾਰ ਸਿੰਘ ਚੌਤਾ ਆਦਿ ਹਾਜ਼ਰ ਸਨ।

WRITTEN BY