Skip to content
Independent perspectives. Global stories.
BREAKING

ਸੰਤ-ਮਹਾਪੁਰਖ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਬਾਬਰ-ਜ਼ਾਬਰ”’ਤੇ ਪਹਿਰਾ ਦੇਣ

Share this story

ਫ਼ਤਹਿਗੜ੍ਹ ਸਾਹਿਬ – “ਜੋ ਸਿਖ ਕੌਮ ਵਿਚ ਸੰਤ-ਮਹਾਪੁਰਖਾਂ ਦੇ ਨਾਮ ਤੇ ਸਖਸ਼ੀਅਤਾਂ ਵਿਚਰ ਰਹੀਆ ਹਨ, ਉਨ੍ਹਾਂ ਵਲੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਬਰ-ਜ਼ਾਬਰ ਦੀ ਨਿਰਭੈਤਾ ਵਾਲੀ ਸੋਚ ਉਤੇ ਪਹਿਰਾ ਦੇਣ ਦੀ ਅਜ ਜਦੋਂ ਬਹੁਤ ਸਖ਼ਤ ਲੋੜ ਹੈ, ਉਸ ਸਮੇਂ ਸੰਤ-ਮਹਾਪੁਰਖਾਂ ਵਲੋਂ ਆਪਸੀ ਭਰਾਮਾਰੂ ਜੰਗ ਵਾਲੇ ਹੋ ਰਹੇ ਅਮਲ ਅਤਿ ਦੁਖਦਾਇਕ ਅਤੇ ਸਿਖ ਕੌਮ ਨੂੰ ਨਮੋਸ਼ੀ ਵਲ ਧਕੇਲਣ ਵਾਲੇ ਅਮਲ ਹਨ । ਜੋ ਸੰਤ-ਮਹਾਪੁਰਖਾਂ ਵਲੋਂ ਨਹੀਂ ਹੋਣੇ ਚਾਹੀਦੇ । ਕਿਉਂਕਿ ਅਜ ਤਕ ਸਿਖ ਕੌਮ ਨੂੰ ਬੀਤੇ ਸਮੇਂ ਵਿਚ ਹੋਏ ਸਿਖ ਕਤਲੇਆਮ ਦੇ ਦੋਸ਼ੀਆਂ ਦੀ ਸਨਾਖਤ ਤਕ ਹੀ ਨਹੀਂ ਹੋਣ ਦਿਤੀ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਸਾਜ਼ਿਸਕਾਰਾਂ ਦੀ ਪਹਿਚਾਣ ਨਹੀਂ ਹੋਈ, ਜੇਲ੍ਹਾਂ ਵਿਚ ਬੰਦੀ ਸਿਖ ਨੌਜ਼ਵਾਨਾਂ ਦੀ ਰਿਹਾਈ ਨਹੀਂ ਹੋ ਸਕੀ । ਸਿਖ ਕੌਮ ਨੂੰ ਹਿੰਦੂ ਗਰਦਾਨਣ ਵਾਲੀ ਧਾਰਾ 25 ਨੂੰ ਖ਼ਤਮ ਨਹੀਂ ਕੀਤਾ ਗਿਆ। ਸਿਖਾਂ ਦੀ ਵਖਰੀ ਕਾਨੂੰਨੀ ਪਹਿਚਾਣ ਵਾਲੇ ਆਨੰਦ ਮੈਰਿਜ ਐਕਟ ਨੂੰ ਹੋਂਦ ਵਿਚ ਨਹੀਂ ਲਿਆਂਦਾ ਜਾ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰਨਾਂ ਸ਼ਹੀਦਾਂ ਨੇ ਜਿਸ ਕੌਮੀ ਮਕਸਦ ਲਈ ਆਪਣੀਆ ਮਹਾਨ ਸ਼ਹਾਦਤਾਂ ਦਿਤੀਆ, ਉਸ ਆਦੇਸ਼ ਦੀ ਪ੍ਰਾਪਤੀ ਲਈ ਮਹਾਪੁਰਖਾਂ ਵਲੋ ਕੋਈ ਅਮਲ ਨਹੀਂ ਕੀਤਾ ਜਾ ਰਿਹਾ । ਬਲਕਿ ਸੰਤ-ਮਹਾਪੁਰਖਾਂ ਦੀ ਆਪਸੀ ਖਿਚੋਤਾਣ ਨੂੰ ਵਧਾਇਆ ਜਾ ਰਿਹਾ ਹੈ । ਜੋ ਹੋਰ ਵੀ ਖ਼ਤਰਨਾਕ ਕਾਰਵਾਈ ਹੈ । ਜੇਕਰ ਮਹਾਪੁਰਖ ਆਪਸੀ ਖਾਨਾਜੰਗੀ ਤੁਰੰਤ ਬੰਦ ਕਰਕੇ ਬਾਬਰ-ਜ਼ਾਬਰ ਦੀ ਸੋਚ ਉਤੇ ਅਮਲ ਕਰ ਸਕਣ ਤਾਂ ਇਹ ਮਹਾਪੁਰਖਾਂ ਦੇ ਉਚੇ-ਸੁਚੇ ਨਾਮ ਲਈ ਅਤੇ ਕੌਮ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸਹੀ ਉਦਮ ਹੋ ਸਕਣਗੇ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਖ ਕੌਮ ਵਿਚ ਵਿਚਰ ਰਹੇ ਸੰਤ-ਮਹਾਪੁਰਖਾਂ ਦੀ ਆਪਸੀ ਵਧ ਰਹੀ ਖਿਚੋਤਾਣ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਅਤੇ ਇਨ੍ਹਾਂ ਮਹਾਪੁਰਖਾਂ ਨੂੰ ਇਹ ਭਰਾਮਾਰੂ ਜੰਗ ਖ਼ਤਮ ਕਰਕੇ ਲੰਮੇ ਸਮੇਂ ਤੋਂ ਸਿਖ ਕੌਮ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਮਿਥੇ ਕੌਮੀ ਨਿਸ਼ਾਨੇ ‘ਖ਼ਾਲਿਸਤਾਨ‘ ਉਤੇ ਦ੍ਰਿੜ ਹੋਣ ਅਤੇ ਇਸ ਵਿਸ਼ੇ ਤੇ ਪੰਜਾਬ ਨਿਵਾਸੀਆ ਵਿਚ ਅਤੇ ਸਿਖ ਕੌਮ ਵਿਚ ਪ੍ਰਚਾਰ ਕਰਨ ਦੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਕ ਹੋਰ ਗੰਭੀਰ ਮੁਦੇ ਨੂੰ ਛੋਹਦੇ ਹੋਏ ਕਿਹਾ ਕਿ ਅਮਰੀਕਾ, ਆਸਟ੍ਰੇਲੀਆ ਵਿਚ ਕੁਝ ਵੈਬਸਾਈਟਾਂ ਚਲ ਰਹੀਆ ਹਨ, ਜਿਨ੍ਹਾਂ ਬਾਰੇ ਦਸਿਆ ਜਾਂਦਾ ਹੈ ਕਿ ਬਾਬਾ ਹਰਨਾਮ ਸਿੰਘ ਧੂੰਮਾ ਮੁਖੀ ਦਮਦਮੀ ਟਕਸਾਲ ਵਲੋਂ ਇਨ੍ਹਾਂ ਵੈਬਸਾਈਟਾਂ ਨੂੰ ਸਰਪ੍ਰਸਤੀ ਹਾਸਲ ਹੈ। ਜੋ ਕਿ ਬੀਜੇਪੀ, ਆਰ.ਐਸ.ਐਸ. ਅਤੇ ਹੋਰ ਫਿਰਕੂ ਜਮਾਤਾਂ ਨਾਲ ਸਾਂਝ ਰਖਕੇ ਅਜਿਹੀਆ ਵੈਬਸਾਈਟਾਂ ਸਿਖ ਕੌਮ ਦਾ ਨੁਕਸਾਨ ਕਰਨ ਲਈ ਚਲਾਈਆ ਜਾ ਰਹੀਆ ਹਨ । ਜੋ ਵੀ ਮਹਾਪੁਰਖਾਂ ਵਲੋਂ ਸਾਈਟਾਂ ਚਲਾਈਆ ਜਾਂਦੀਆ ਹਨ ਘਟੋ-ਘਟ ਉਨ੍ਹਾਂ ਉਤੇ ਤਾਂ ਸਚ ਬੋਲਿਆ ਜਾਵੇ । ਕਿਉਂਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਜਿੰਨੇ ਵੀ ਸਵਾਸ ਬਖਸਿਸ ਹੋਏ, ਉਨ੍ਹਾਂ ਨੇ ਸਚ ਉਤੇ ਪਹਿਰਾ ਦਿੰਦੇ ਹੋਏ ਪੂਰਨ ਕੀਤੇ ਅਤੇ ਇਸ ਸਚ ਉਤੇ ਹੀ ਉਨ੍ਹਾਂ ਨੇ ਆਪਣੀ ਮਹਾਨ ਸ਼ਹਾਦਤ ਦਿਤੀ। ਬਾਬਾ ਹਰਨਾਮ ਸਿੰਘ ਧੂੰਮਾ ਵੀ ਉਸ ਦਮਦਮੀ ਟਕਸਾਲ ਦੇ ਮੁਖੀ ਹਨ । ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਦਮਦਮੀ ਟਕਸਾਲ ਦੇ ਹੈਡਕੁਆਟਰ ਚੌਕ ਮਹਿਤਾ ਵਿਖੇ ਬਾਬਾ ਧੂੰਮਾ, ਮੋਹਕਮ ਸਿੰਘ, ਭਾਈ ਮਲਕੀਤ ਸਿੰਘ, ਜਸਵੀਰ ਸਿੰਘ ਰੋਡੇ, ਭਾਈ ਮਨਜੀਤ ਸਿੰਘ ਭੂਰਾਕੋਨਾ, ਬਾਬਾ ਸਰਬਜੋਤ ਸਿੰਘ ਬੇਦੀ ਨੇ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਆਰ.ਐਸ.ਐਸ. ਮੁਖੀ ਸੁਦਰਸ਼ਨ ਬਾਬੂ ਨਾਲ ਮੀਟਿੰਗਾਂ ਕੀਤੀਆ । ਪਰ ਇਨ੍ਹਾਂ ਮੀਟਿੰਗਾਂ ਨੂੰ ਸਿਖ ਕੌਮ ਅਤੇ ਸਾਡੇ ਕੋਲੋ ਗੁਪਤ ਕਿਉਂ ਰਖਿਆ ਗਿਆ? ਇਨ੍ਹਾਂ ਮੀਟਿੰਗਾਂ ਵਿਚ ਕੀ ਹੋਇਆ, ਕੌਮ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ । ਇਹੀ ਵਜਹ ਹੈ ਕਿ 2011 ਦੀਆਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਬਾਬਾ ਧੂੰਮਾ ਅਤੇ ਉਪਰੋਕਤ ਹੋਰ ਸਭਨਾਂ ਨੇ ਬਾਦਲ ਦਲ ਦੇ ਪਖ ਵਿਚ ਪ੍ਰਚਾਰ ਕੀਤਾ । ਇਥੋਂ ਤਕ ਸ. ਇਮਾਨ ਸਿੰਘ ਮਾਨ ਅਤੇ ਭਾਈ ਧਿਆਨ ਸਿੰਘ ਮੰਡ ਜੋ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਸਨ, ਇਨ੍ਹਾਂ ਵਿਰੁਧ ਬਹੁਤ ਜ਼ਹਿਰੀਲਾਂ ਪ੍ਰਚਾਰ ਉਨ੍ਹਾਂ ਵਲੋਂ ਕੀਤਾ ਗਿਆ। ਜੋ ਸ੍ਰੀ ਦਰਬਾਰ ਸਾਹਿਬ ਵਿਖੇ ਸੰਤਾਂ ਦੇ ਸ਼ਹੀਦੀ ਸਥਾਂਨ ਬਣਾਉਣ ਦੀ ਗਲ ਬਾਬਾ ਧੂੰਮਾ ਵਲੋਂ ਕੀਤੀ ਜਾ ਰਹੀ ਹੈ, ਜਿਥੇ ਅਸੀਂ ਇਸਦਾ ਸਵਾਗਤ ਕਰਦੇ ਹਾਂ, ਉਥੇ ਇਹ ਗਲ ਵੀ ਪ੍ਰਤਖ ਕਰਦੀ ਹੈ ਕਿ ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲੀਆ ਨਾਲ ਇਨ੍ਹਾਂ ਦੀ ਡੂੰਘੀ ਸਾਂਝ ਹੈ। ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਇਹ ਪ੍ਰੰਪਰਾ ਚਲਦੀ ਆ ਰਹੀ ਹੈ ਕਿ ਜਦੋਂ ਕੋਈ ਗੁੰਮਰਾਹ ਹੋਇਆ ਸਿਖ ਦੁਸ਼ਮਣਾਂ ਦੀ ਝੋਲੀ ਵਿਚ ਚਲੇ ਜਾਵੇ, ਤਾਂ ਉਸ ਨੂੰ ਦੁਸ਼ਮਣਾਂ ਦੇ ਜੰ?ਜਾਲ ਵਿਚੋ ਕਢਕੇ ਖ਼ਾਲਸਾ ਪੰਥ ਵਿਚ ਵਾਪਸ ਲਿਆਉਣ ਦਾ ਉਪਰਾਲਾ ਕੀਤਾ ਜਾਂਦਾ ਹੈ । ਜਿਵੇ ਂਕਿ ਬਾਬਾ ਰਾਮ ਸਿੰਘ ਨੂੰ ਮਸੰਦਾਂ ਦੇ ਜਾਲ ਵਿਚੋਂ ਗੁਰੂ ਸਾਹਿਬ ਨੇ ਕਢਿਆ ਸੀ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰਤਾ ਕਰਨ ਦੀ ਗਲ ਨਾ ਤਾਂ ਕਰਦੇ ਹਾਂ, ਨਾ ਕਰ ਸਕਦੇ ਹਾਂ । ਪਰ ਉਸ ਪ੍ਰੰਪਰਾ ਨੂੰ ਅਗੇ ਤੋਰਦੇ ਹੋਏ, ਕੌਮ ਤੋਂ ਕਿਸੇ ਨਾ ਕਿਸੇ ਕਾਰਨ ਵਿਛਕੇ ਦੁਸ਼ਮਣਾਂ ਦੇ ਪਾਲੇ ਵਿਚ ਗਏ ਹੋਏ ਜਾਂ ਉਨ੍ਹਾਂ ਦੇ ਚਕਰ ਵਿਚ ਫਸੇ ਹੋਏ ਆਗੂਆਂ ਨੂੰ ਇਹ ਗੰਭੀਰ ਅਪੀਲ ਕਰਨੀ ਚਾਹਵਾਂਗੇ ਕਿ ਉਹ ਖ਼ਾਲਸਾ ਪੰਥ ਦੇ ਵਡੇ ਰੁਹਾਨੀਅਤ, ਸਮਾਜਿਕ ਕਦਰਾ-ਕੀਮਤਾ ਨਾਲ ਭਰਪੂਰ ਮਨੁਖਤਾ ਪਖੀ ਵਿਹੜੇ ਵਿਚ ਵਾਪਸ ਆਉਣ । ਤਾਂ ਕਿ ਭਰਾਮਾਰੂ ਜੰਗ ਤੋਂ ਦੂਰ ਰਹਿ ਸਕੀਏ ਅਤੇ ਦੁਸ਼ਮਣ ਸਾਡੇ ਭਰਾਵਾਂ ਦੀ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਲਈ ਦੁਰਵਰਤੋਂ ਨਾ ਕਰ ਸਕੇ । ਅਸੀਂ ਇਨ੍ਹਾਂ ਨੂੰ ਫਿਰ ਤੋਂ ਖ਼ਾਲਸਾ ਪੰਥ ਦੀ ਗਲਵਕੜੀ ਵਿਚ ਲੈਣ ਲਈ ਉਤਾਵਲੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅਜਿਹੇ ਸਭ ਆਗੂ ਦੁਸ਼ਮਣਾਂ ਦੀ ਖ਼ਤਰਨਾਕ ਸਾਜ਼ਿਸ ਨੂੰ ਸਮਝਦੇ ਹੋਏ ਖ਼ਾਲਸਾ ਪੰਥ ਦੇ ਵੇਹੜੇ ਵਿਚ ਆ ਕੇ ਸਾਡੇ ਨਾਲ ਜਫ਼ੀ ਪਾ ਕੇ ਜ਼ਰੂਰ ਖਲੋਣਗੇ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਆਪਣੀ ਮੰਜ਼ਿਲ ਤਕ ਪਹੁੰਚਾਉਣ ਲਈ ਸੁਹਿਰਦਤਾ ਨਾਲ ਆਪਣਾ ਡੂੰਘਾਂ ਯੋਗਦਾਨ ਪਾਉਣਗੇ।
– ਪੰਜਾਬ ਟਾਇਮਜ਼ ਬਿਊਰੋ

WRITTEN BY