Skip to content
Independent perspectives. Global stories.
BREAKING

ਟਾਇਟਲਰ ਨੂੰ ਗ੍ਰਿਫਤਾਰ ਕੀਤਾ ਜਾਵੇ

Share this story

ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੀੜਾ ਹਾਲੇ ਜਿਓਂ ਦੀ ਤਿਉਂ ਕਾਇਮ ਹੈ। ਸਰਕਾਰ ਅਤੇ ਅਦਾਲਤਾਂ ਨੇ ਦੋਸ਼ੀਆਂ ਖਿਲਾਫ ਹਾਲੇ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ। ਸਿੱਖ ਭਾਈਚਾਰਾ ਇਨਸਾਫ ਦੀ ਉਡੀਕ ਵਿੱਚ ਨਿਰਾਸ਼ਾ ਵਿੱਚੋਂ ਲੰਘ ਰਿਹਾ ਹੈ। ਇਨਸਾਫ ਤਾਂ ਕੀ ਮਿਲਣਾ ਸੀ, ਉਲਟਾ ਇਸ ਕਤਲੇਆਮ ਦੇ ਦੋਸ਼ੀ ਸਿੱਖ ਭਾਈਚਾਰੇ ਦੇ ਜ਼ਖਮਾਂ ਉ¤ਪਰ ਲੂਣ ਛਿੜਕ ਰਹੇ ਹਨ। ਇਸ ਮੁੱਦੇ ’ਤੇ ਸਿੱਖ ਭਾਈਚਾਰੇ ਨੂੰ ਹਰ ਰੋਜ਼ ਜ਼ਲੀਲ ਹੋਣਾ ਪੈ ਰਿਹਾ ਹੈ। ਅਦਾਲਤਾਂ ਨੇ ਇਸ ਕਤਲੇਆਮ ਦੇ ਕੇਸਾਂ ਦੀ ਸੁਣਵਾਈ ਵਿੱਚ ਤਿੰਨ ਦਹਾਕੇ ਲੰਘਾ ਦਿੱਤੇ ਹਨ। ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੇ ਇਕ ਤਾਜ਼ਾ ਸਟਿੰਗ ਨੇ ਸਥਿਤੀ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਸਬੰਧੀ ਕੀਤੇ ਗਏ ਖੁਲਾਸੇ ਨਾਲ ਟਾਈਟਲਰ ਦੇ ਖਿਲਾਫ ਅਹਿਮ ਸਬੂਤ ਸਾਹਮਣੇ ਆ ਗਏ ਹਨ। ਸਟਿੰਗ ਦੀ ਵੀਡੀਓ ਵਿੱਚ ਦੋਸ਼ੀ ਨੇ ਜੋ ਗੱਲਾਂ ਕਹੀਆਂ ਹਨ ਉਸ ਨਾਲ ਸਿੱਖ ਕੌਮ ਦਾ ਖੂਨ ਖੌਲਣਾ ਲਾਜ਼ਮੀ ਹੈ। ਵੀਡੀਓ ’ਚ ਟਾਈਟਲਰ ਕਹਿ ਰਿਹਾ ਹੈ ਕਿ ‘100 ਸਿੱਖ ਮਰੇ ਕੀ ਹੋ ਗਿਆ? ਜਾਂਚ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੇਗੀ।’ ਇਸ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਕਾਂਗਰਸੀ ਆਗੂਆਂ ਦੀ ਸਿੱਖ ਕਤਲੇਆਮ ਕੀ ਸੋਚ ਹੈ। ਟਾਈਟਲਰ ਨੇ ਸਟਿੰਗ ਦੌਰਾਨ ਸਿੱਖ ਭਾਈਚਾਰੇ ਨੂੰ ਗਾਲ੍ਹ ਕੱਢਦੇ ਹੋਏ ਕਹਿ ਰਹੇ ਹਨ,“‘ਹੁਣ ਤੱਕ ਕੀ ਕਰ ਦਿੱਤਾ ਸਾਲਿਆਂ ਨੇ।’”ਇਸ ਵਿੱਚ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਤਲੇਆਮ ਦੌਰਾਨ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ। ਸਟਿੰਗ ਦੇ ਰੂਪ ਵਿੱਚ ਇਨ੍ਹਾਂ ਤੱਥਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਟਾਈਟਲਰ ਅਤੇ ਦੂਸਰੇ ਕਾਂਗਰਸੀ ਆਗੂ ਸਿੱਖ ਵਿਰੋਧੀ ਕਤਲੇਆਮ ਵਿੱਚ ਸਿੱਧੇ ਤੌਰ ’ਤੇ ਸ਼ਾਮਿਲ ਸਨ। ਸਰਕਾਰ ਅਤੇ ਅਦਾਲਤਾਂ ਨੂੰ ਚਾਹੀਦਾ ਹੈ ਕਿ ਹੁਣ ਕਿਸੇ ਹੋਰ ਸਬੂਤ ਦੀ ਉਡੀਕ ਨਾ ਕੀਤੀ ਜਾਵੇ। ਇਸ ਸਬੰਧ ਵਿੱਚ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਟਾਈਟਲਰ ਅਤੇ ਦੂਸਰੇ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਦ ਹੀ ਸਿੱਖ ਭਾਈਚਾਰੇ ਨੂੰ ਇਨਸਾਫ ਮਿਲੇਗਾ।
– ਬਲਜੀਤ ਸਿੰਘ ਬਰਾੜ

WRITTEN BY