ਭੀਖੀ, 2 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ)- ਸਬ ਡਵੀਜਨ ਭੀਖੀ ਦੇ ਸਮੂਹ ਬਿਜਲੀ ਮੁਲਾਜਮਾਂ ਨੇ ਜਨਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਰੋਸ ਵੱਜੋਂ ਰੋਸ ਰੈਲੀ ਕੀਤੀ ਗਈ। ਰੈਲੀ ਵਿੱਚ ਇੰਪਲਾਇਜ ਫੈਡਰੇਸ਼ਨ, ਟੀਐਸਯੂ ਭੰਗਲ ਗਰੁੱਪ, ਟੀਐਸਯੂ ਸੋਢੀ ਗਰੁੱਪ ਅਤੇ ਆਈਟੀਆਈ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਜਨਵਰੀ ਮਹੀਨੇ ਦੀ ਤਨਖਾਹ ਜਲਦੀ ਰਿਲੀਜ ਨਾ ਕੀਤੀ ਤਾਂ ਉਹ ਦਫਤਰੀ ਅਤੇ ਫੀਲਡ ਦਾ ਕੰਮ ਬੰਦ ਕਰਨ ਲਈ ਮਜਬੂਰ ਹੋਣਗੇ ਜਿਸਦੀ ਜਿੰਮੇਵਾਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਬਿੱਕਰ ਸਿੰਘ ਮੱਤੀ, ਭਰਪੂਰ ਸਿੰਘ ਢਿੱਲੋਂ, ਜਸਪਾਲ ਸਿੰਘ ਅਤਲਾ, ਲਾਲ ਸਿੰਘ ਖੀਵਾ, ਪ੍ਰਮਿੰਦਰ ਸਿੰਘ ਸੰਗਰੂਰ, ਦਿਨੇਸ਼ ਸੋਨੀ, ਪ੍ਰਮਜੀਤ ਸਿੰਘ ਭੀਖੀ ਅਤੇ ਐਸਡੀਓ ਜਗਮੇਲ ਸਿੰਘ ਨੇ ਵੀ ਸੰਬੋਧਨ ਕੀਤਾ।
ਭੀਖੀ ਦੇ ਬਿਜਲੀ ਕਾਮਿਆਂ ਵੱਲੋਂ ਰੋਸ ਰੈਲੀ



