ਰਾਮਪੁਰਾ ਫੂਲ, 2 ਫਰਵਰੀ (ਕੁਲਜੀਤ ਢੀਂਗਰਾ)- ਪਲਾਈਆਂ ਨਾਲ ਭਰੇ ਕੈਂਟਰ ਵਿੱਚੋਂ ਸਕੂਲ ਵੈਨ ਉਪਰ ਪਲਾਈਆਂ ਡਿੱਗਣ ਕਾਰਨ ਸਕੂਲ ਵੈਨ ਹਾਦਸਾ ਗ੍ਰਸਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰੇਲਵੇ ਫਾਟਕਾ ਨੇੜੇ ਗਾਂਧੀ ਨਗਰ ਵਿਖੇ ਸਵੇਰੇ ਕਰੀਬ ਨੋ ਵਜੇ ਐਕਮੀ ਅਕੈਡਮੀ ਸਕੂਲ ਦੀ ਵੈਨ ਸਕੂਲੀ ਬਚੇ ਲੈ ਕੇ ਜਾ ਰਹੀ ਸੀ ਕਿ ਸਾਹਮਣੇ ਤੋ ਆ ਰਹੇ ਕੈਂਟਰ ਜੋ ਕਿ ਪਲਾਈਆਂ ਦਾ ਭਰਿਆਂ ਹੋਇਆ ਸੀ ਵਿਚੋ ਕੁਝ ਪਲਾਈਆਂ ਸਕੂਲ ਵੈਨ ਉਪਰ ਡਿਗ ਪਈਆਂ। ਜਿਸ ਕਾਰਨ ਸਕੂਲੀ ਵੈਨ ਹਾਦਸਾਗ੍ਰਸਤ ਹੋ ਗਈ ਪਰ ਸਕੂਲੀ ਬੱਚਿਆਂ ਸਮੇਤ ਡਰਾਇਵਰ ਬੱਚ ਗਿਆਂ ਹਾਦਸੇ ਕਾਰਨ ਮੋਕੇ ਤੇ ਲੋਕਾ ਦਾ ਭਾਰੀ ਇਕਠ ਹੋ ਗਿਆ ਜਿਨ੍ਹਾਂ ਨੇ ਸਕੂਲ ਵੈਨ ਵਿਚ ਫਸੇ ਕਰੀਬ ਦਸ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ। ਮੌਕੇ ’ਤੇ ਥਾਨਾ ਸਿਟੀ ਪੁਲਿਸ ਨੇ ਪਹੁੰਚਕੇ ਯਾਤਾਜਾਤ ਠੀਕ ਕਰਵਾਇਆ। ਘਟਨਾ ਨੂੰ ਲੈ ਕੇ ਦੋਵੇ ਧਿਰਾਂ ਵਿੱਚ ਹੋਈ ਸਹਿਮਤੀ ਬਾਦ ਬੱਚਿਆਂ ਨੂੰ ਸਕੂਲ ਪਹੁੰਚਾਇਆ ਗਿਆ।
ਕੈਂਟਰ ਵਿਚੋਂ ਪਲਾਈਆਂ ਡਿੱਗਣ ਕਾਰਨ ਸਕੂਲ ਵੈਨ ਹਾਦਸਾਗ੍ਰਸਤ



