ਅਮਲੋਹ, 2 ਫਰਵਰੀ (ਰਣਜੀਤ ਸਿੰਘ ਘੁੰਮਣ)- ਡਵੀਜ਼ਨ ਅਮਲੋਹ ਸਾਝੇ ਫੋਰਮ ਦੇ ਸੱਦੇ ਤੇ ਅਧੀਨ ਪੈਦੀਆਂ ਸਭ ਡਵੀਜਨਾ , ਟੋਹੜਾ , ਭਾਦਸੋ , ਸਮਸਪੁਰ , ਅਤੇ ਅਮਲੋਹ ਵਿਖੇ ਗੇਟ ਰੈਲੀ ਕਰਕੇ ਸਰਕਾਰ ਤੇ ਪਾਵਰਕਾਮ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਗਈ ਇਸ ਮੋਕੇ ਸਰਕਲ ਪ੍ਰਧਾਨ ਗੁਰਦਸ਼ਨ ਸਿੰਘ ਏ.ਏ.ਈ, ਡਵੀਜਨ ਸਕੱਤਰ ਦਵਿੰਦਰਜੀਤ ਸਿੰਘ ਜੇ.ਈ, ਪ੍ਰਧਾਨ ਜੋਗਿੰਦਰ ਸਿੰਘ, ਸਰਕਲ ਆਗੂ ਜੰਗੀਰ ਸਿੰਘ ਆਦਿ ਬੁਲਾਰਿਆਂ ਨੇ ਸਬੋਧਨ ਕਰਦਿਆ ਕਿਹਾ ਕਿ ਜਿਥੇ ਤਨਖਾਹ ਨਾ ਮਿਲਣ ਕਾਰਨ ਪਾਵਰ-ਕਾਮ ਦੇ ਮੁਲਾਜਮਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਕਿਹਾ ਕਿ ਉਨ੍ਹਾਂ ਨੂੰ ਘਰੇਲੂ ਸਮਿੱਸਆਵਾਂ ਆਦਿ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਉਨਾ ਕਿਹਾ ਕਿ ਮਨੈਜਮੈਟ ਵੱਲੋ ਮੁਲਾਜ਼ਮਾ ਦੀਆ ਮੰਗਾ ਨੂੰ ਵੀ ਅਣਗੋਲਿਆ ਕੀਤਾ ਜਾ ਰਿਹਾ ਹੈ ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੀਆ ਤਨਖਾਹਾ ਨੂੰ ਜਲਦ ਜਾਰੀ ਨਾ ਕੀਤਾ ਤਾ ਸਾਝੇ ਫੋਰਮ ਵੱਲੋ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ।
ਇਸ ਮੋਕੇ ਉਨਾ ਜਾਣਕਾਰੀ ਦਿੰਦਿਆ ਦਸਿਆ ਕਿ ਆਪਣੀਆ ਹੱਕੀ ਮੰਗਾ ਨੂੰ ਲੈਕੇ 7 ਫਰਵਰੀ ਨੂੰ ਹੈਡ ਹਾਫਿਸ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜੱਗਾ ਸਿੰਘ ਸਮਸਪੁਰ, ਸਰਕਲ ਆਗੂ ਯਾਦਵਿੰਦਰ ਸਿੰਘ, ਸਰਕਲ ਆਗੂ ਅਜਮੀਲ ਖਾਂ, ਪ੍ਰਧਾਨ ਰਣਧੀਰ ਸਿੰਘ, ਦਾਰਾ ਸਿੰਘ, ਸਿੰਗਾਰਾ ਸਿੰਘ, ਰਾਜਿੰਦਰ ਸਿੰਘ ਭੱਟੀ, ਰੂਪ ਚੰਦ ਸ਼ਰਮਾਂ, ਚਮਨ ਲਾਲ, ਜਗਸੀਰ ਸਿੰਘ, ਗੁਰਮੀਤ ਸਿੰਘ ਟੋਹੜਾ, ਮੋਹਣ ਸਿੰਘ, ਮੇਵਾ ਸਿੰਘ, ਧਰਮ ਸਿੰਘ ਤੋ ਇਲਾਵਾ ਵੱਡੀ ਗਿਣਤੀ ਚ ਸਾਝੇ ਫੋਰਮ ਦੇ ਆਗੂ ਤੇ ਮੈਬਰ ਹਾਜ਼ਰ ਸਨ।
ਜੇਕਰ ਤਨਖਾਹਾਂ ਨੂੰ ਜਲਦ ਜਾਰੀ ਨਾ ਕੀਤਾ ਤਾ ਸੂਬਾ ਸਰਕਾਰ ਵਿਰੁੱਧ ਵੱਡਾ ਸੰਘਰਸ਼ ਕੀਤਾ ਜਾਵੇਗਾ



