Skip to content
Independent perspectives. Global stories.
BREAKING

ਭੰਨ-ਤੋੜ ਕਰਨ ਵਾਲੇ ਪੁਲਿਸ ਅੜੀਕੇ

Share this story

ਫਗਵਾੜਾ, 2 ਫਰਵਰੀ (ਪਰਵਿੰਦਰ ਜੀਤ ਸਿੰਘ)- ਫਗਵਾੜਾ ਨਾਲ ਲਗਦੇ ਪਿੰਡ ਹਰਦਾਸਪੁਰ ਵਿਚ ਉਸ ਵੇਲੇ ਭੱਜ-ਨੱਠ ਪੈ ਗਈ ਜਦ ਅਧੀ ਰਾਤ ਨੂੰ ਲੋਕਾਂ ਨੇ ਗੋਲੀਆਂ ਚਲਣ ਦੀ ਅਵਾਜ ਸੁਣੀ। ਬੀਤੀ ਰਾਤ ਤਰਲੋਣਨ ਸਿੰਘ ਬੈਂਸ ਪੁਸਤਰ ਭਗਤ ਸਿੰਘ ਹਰਦਾਸਪੁਰ ਨੇ ਜੋ ਕਿ ਐਨ ਆਰ ਆਈ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਕਨੇਡਾ ਰਹਿ ਰਿਹਾ ਹੈ ਉਸ ਨੇ ਆਪਣੇ ਜਦੀ ਪਿੰਡ ਦਾ ਮਕਾਨ ਜਿੰਦਰ ਪਾਲ ਪੁਤਰ ਬਿਹਾਰੀ ਲਾਲ ਵਾਸੀ ਪਿੰਡ ਹਰਦਾਸਪੁਰ ਨੂੰ ਰਹਿਣ ਵਾਸਤੇ ਦਿਤਾ ਹੋਇਆ ਸੀ ਅਤੇ ਜਿੰਦਰ ਪਾਲ ਹੀ ਤਰਲੋਚਨ ਸਿੰਘ ਬੈਂਸ ਦੇ ਘਰ ਦੀ ਰਖਵਾਲੀ ਅਤੇ ਦੇਖਭਾਲ ਕਰ ਰਿਹਾ ਸੀ ਅਤੇ ਪਰਿਵਾਰ ਸਮੇਤ ਇਸ ਮਕਾਨ ਵਿਚ ਹੀ ਰਹਿੰਦਾ ਸੀ । ਤਰਲੋਚਨ ਸਿੰਘ ਨੇ ਜਦ ਇਸ ਨੂੰ ਆਪਣਾ ਜਦੀ ਮਕਾਨ ਖਾਲੀ ਕਰਨ ਲਈ ਕਿਹਾ ਤਾਂ ਜਿੰਦਰ ਪਾਲ ਨੇ ਅਦਾਲਤ ਵਿਚ ਤਰਲੋਚਨ ਸਿੰਘ ਬੈਂਸ ਦੇ ਖਿਲਾਫ ਕੇਸ ਕਰ ਦਿਤਾ ਅਤੇ ਅਦਾਲਤ ਨੇ ਜਿੰਦਰ ਪਾਲ ਦੇ ਹਕ ਵਿਚ ਸਟੇਅ ਦੇ ਦਿਤਾ। ਐਸ ਪੀ ਭੰਡਾਲ ਨੇ ਉਕਤ ਕੇਸ ਬਾਰੇ ਦਸਿਆ ਕਿ ਤਰਲੋਚਨ ਸਿੰਘ ਬੈਂਸ ਨੇ ਇਹ ਮਕਾਨ ਖਾਲੀ ਕਰਵਾਉਣ ਵਾਸਤੇ ਸਰਬਜੀਤ ਸਿੰਘ ਉਰਫ ਬਬੂ ਪ੍ਰਧਾਨ ਪੰਜਾਬ ਗਤਕਾ ਪਾਰਟੀ ਨਾਲ ਗਲਬਾਤ ਕੀਤੀ ਤੇ ਇਸ ਨੇ ਤਲਵੰਡੀ ਸਾਬੋ ਬਠਿੰਡਾ ਵਿਖੇ ਆਪਣੇ ਬੰਦਿਆਂ ਨਾਲ ਗਲਬਾਤ ਕੀਤੀ ਅਤੇ ਬਿਤੀ ਰਾਤ ਦਰਮਿਆਨੀ ਇਹ ਮਕਾਨ ਜਬਰਦਸਤੀ ਖਾਲੀ ਕਰਾਉਣ ਲਈ ਪਹਿਲਾਂ ਇਸ ਮਕਾਨ ਦਾ ਦਰਵਾਜ਼ਾ ਭੰਨਿਆ ਅਤੇ ਅੰਦਰ ਦਾਖਲ ਹੋ ਗਏ ਅਤੇ ਜਿੰਦਰ ਪਾਲ ਦੇ ਘਰ ਦਾ ਸਮਾਨ ਬਲੈਰੋ ਗਡੀ ਵਿਚ ਲੋਡ ਕਰਨ ਲਗੇ ਤਾਂ ਜਿੰਦਰ ਪਾਲ ਦੇ ਭਤੀਜੇ ਅਮਨ ਦੀਪ ਸਿੰਘ ਨੇ ਇਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਨੇ ਆਪਣੇ ਹਥ ਵਿਚ ਫੜੇ ਅਸਲੇ ਨਾਲ ਮੌਕਾ ਤੇ ਹਵਾਈ ਫਾਇਰ ਕਰ ਦਿਤੇ। ਜ਼ੋ ਗੋਲੀਆਂ ਦੇ ਸ਼ਰੇ ਅਮਨਦੀਪ ਸਿੰਘ ਦੀਆਂ ਲੱਤਾਂ ਤੇ ਬਾਹਾਂ ਤੇ ਲਗੇ, ਜ਼ੋ ਇਹ ਸ਼ਰੇ ਲਗਣ ਨਾਲ ਜਖਮੀ ਹੋ ਗਿਆ ਅਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਹੈ। ਅਗੇ ਜਾਣਕਾਰੀ ਦਿੰਦੇ ਹੋਏ ਐਸਪੀ ਫਗਵਾੜਾ ਨੇ ਦਸਿਆ ਕਿ ਇਸ ਕੇਸ ਨੂੰ ਹਲ ਕਰਨ ਲਈ ਇੰਸਪੈਕਟਰ ਲਖਵੀਰ ਸਿੰਘ ਮੁਖ ਅਫਸਰ ਥਾਣਾ ਸਦਰ ਫਗਵਾੜਾ ਅਤੇ ਐਸਆਈ ਬਲਜਿੰਦਰ ਸਿੰਘ ਇੰਚਾਰਜ ਚੌਂਕੀ ਚਹੇੜੂ ਦੀਆਂ ਵਖ-ਵਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਦੋਸ਼ੀ ਤਲਰੋਚਨ ਸਿੰਘ ਅਤੇ ਲਖਵੀਰ ਸਿੰਘ ਨੂੰ ਪਿੰਡ ਹਰਦਾਸਪੁਰ ਦੇ ਨਜ਼ਦੀਕ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।ਦੌਰਾਨ ਪੁਛਗਿਛ ਤਰਲੋਚਨ ਸਿੰਘ ਨੇ ਦਸਿਆ ਕਿ ਜਿੰਦਰ ਸਿੰਘ ਦੇ ਘਰੋਂ ਚੋਰੀ ਕੀਤਾ ਸਮਾਨ ਉਸ ਨੇ ਆਪਣੀ ਕੋਠੀ ਬਾਬਾ ਗਦੀਆ ਫਗਵਾੜਾ ਵਿਖੇ ਲੁਕਾ ਕੇ ਰਖਿਆ ਹੋਇਆ ਹੈ, ਜਿਸ ਨੂੰ ਬਰਾਮਦ ਕੀਤਾ ਗਿਆ ਹੈ। ਉਕਤ ਦੋਸ਼ੀ ਤੋਂ 2 ਰਾਈਫਲਾਂ, 1 ਕਟਾ ਦੇਸੀ, 8 ਕਾਰਤੂਸ ਜ਼ਿੰਦਾ, 5 ਖੋਲ ਕਾਰਤੂਸ ਸਮੇਤ ਆਦਿ ਸਮਾਨ ਕਾਬੂ ਕੀਤਾ।

WRITTEN BY