ਤਪਾ ਮੰਡੀ, 4 ਜਨਵਰੀ (ਰੋਹਿਤ ਸਿੰਗਲਾ)- ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਰਜੇ ਮੁਆਫੀ ਦੇ ਨਾਂਅ ਉਪਰ ਸਿਆਸਤ ਕਰ ਰਹੀ ਹੈ ਕਿਉਕਿ ਕਾਂਗਰਸ ਪਾਰਟੀ ਨੇ ਚੋਣਾਂ ਮੌਕੇ ਕਿਸਾਨਾਂ ਨਾਲ ਸਮੁੱਚੇ ਕਰਜਿਆਂ ਉਪਰ ਲੀਕ ਮਾਰਨ ਦਾ ਵਾਅਦਾ ਅਤੇ ਦਾਅਵਾ ਕੀਤਾ ਸੀ ਪਰ ਹੁਣ ਸਰਕਾਰ ਨੇ ਢਾਈ ਏਕੜ ਜਮੀਨ ਦੇ ਮਾਲਿਕ ਕਿਸਾਨਾਂ ਦੇ ਕਰਜ ਮੁਆਫੀ ਦੀਆ ਗੱਲਾਂ ਕਰਨੀਆ ਸ਼ੁਰੂ ਕਰ ਦਿੱਤੀਆਂ ਹਨ ਜਦਕਿ ਇਨ੍ਹਾਂ ਵਿਚੋ ਵੀ ਸਿਰਫ ਅਪਣੇ ਚਹੇਤਿਆਂ ਦੀ ਹੀ ਸੂਚੀ ਜਾਰੀ ਕੀਤੀ ਗਈ ਹੈ ਪਰ ਅਸਲ ਯੋਗ ਕਿਸਾਨਾਂ ਮੁਆਫੀ ਲਈ ਧੱਕੇ ਖਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ। ਵਿਧਾਇਕ ਖਾਲਸਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕਿਸਾਨੀ ਕਰਜ ਮੁਆਫ ਕਰਨ ਦੀ ਨੀਤੀ ਅਤੇ ਨੀਅਤ ਵਿਚ ਖੋਟ ਹੈ, ਜਿਸ ਕਾਰਨ ਹੀ ਸਰਕਾਰ ਅਪਣੇ ਵਾਅਦਿਆਂ ਤੋ ਪੂਰੀ ਤਰ੍ਹਾਂ ਭੱਜ ਰਹੀ ਹੈ। ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆ ਨੀਤੀਆ ਕਾਰਨ ਵਪਾਰੀ ਅਤੇ ਵਪਾਰ ਦੀ ਹਾਲਤ ਪਤਲੀ ਹੋ ਗਈ ਹੈ। ਇਸ ਮੌਕੇ ਕੌਸਲਰ ਬੁੱਧ ਰਾਮ ਕਾਲਾ ਸਣੇ ਵੱਡੀ ਗਿਣਤੀ ਵਿਚ ਆਪ ਵਰਕਰ ਹਾਜਰ ਸਨ।