ਸ਼੍ਰੀ ਅਨੰਦਪੁਰ ਸਾਹਿਬ, 2 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਆਈ ਐਮ ਏ ਦੇ ਸੱਦੇ ਤੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਰੇ ਹਸਪਤਾਲ ਬੰਦ ਰਹੇ। ਇਸ ਸੰਬੰਧੀ ਅੱਜ ਸਾਰੇ ਹਸਪਤਾਲਾਂ ਦੇ ਡਾਕਟਰ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ ਜਿੱਥੇ ਉਹਨਾਂ ਦੱਸਿਆ ਕਿ ਇਹ ਬੰਦ ਅੱਜ ਕੇਂੰਦਰ ਸਰਕਾਰ ਵਲੋਂ ਪ੍ਰਸਤਾਵਤ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵਿਰੌਧ ਵਿਚ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਬਿਲ ਦਾ ਮੰਤਵ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਖਤਮ ਕਰਕੇ ਉਸਦੀ ਜਗ੍ਹਾ ਤੇ ਇਕ ਕਮਿਸ਼ਨ ਬਨਾਉਣਾ ਹੈ। ਇਸ ਬਿਲ ਵਿਚ ਹੋਰ ਗੱਲਾਂ ਤੋਂ ਇਲਾਵਾ ਅਉਸ਼ ਡਾਕਟਰਾਂ ਨੂੰ ਇਕ ਛੋਟੇ ਸਮੇਂ ਦਾ ਕੋਰਸ ਕਰਨ ਉਪਰੰਤ ਐਲੋਪੈਥਿਕ ਦਵਾਈਆਂ ਲਿਖਣ ਦੀ ਵੀ ਛੋਟ ਦਿੱਤੀ ਜਾਂਦੀ ਹੈ। ਇਸ ਸੰਬੰਧੀ ਅੱਜ ਸਾਰੇ ਹਸਪਤਾਲਾਂ ਦੇ ਡਾਕਟਰਾਂ ਵਲੋਂ ਇਕ ਰੋਸ ਮਾਰਚ ਵੀ ਕੱਢਿਆ ਗਿਆ। ਉਪਰੰਤ ਇਸ ਸੰਬੰਧੀ ਇਕ ਮੈਮੋਰੰਡਮ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਰਾਕੇਸ਼ ਕੁਮਾਰ ਗਰਗ ਨੂੰ ਦਿੱਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ:ਪੀ ਜੇ ਐਸ ਕੰਗ, ਸਕੱਤਰ ਡਾ:ਟੀਬੀ ਸਿੰਘ, ਡਾ:ਹਰੰਿਮਦਰ ਸਿੰਘ, ਡਾ:ਗੁਰਇਕਬਾਲ ਸਿੰਘ, ਡਾ:ਡੀ ਐਸ ਭਾਟੀਆ, ਡਾ:ਸੌਰਵ ਸ਼ਰਮਾ, ਡਾ:ਹਰਜੀਤ ਕੋਹਲੀ, ਡਾ:ਭਰਤ ਜਸਵਾਲ, ਡਾ:ਸਾਰਿਕਾ ਜਸਵਾਲ, ਡਾ:ਵਿਸ਼ਾਲ ਸਿੰਗਲਾ, ਡਾ:ਵਨੀਤਾ ਘਈ, ਡਾ:ਮਨਮੋਹਣ ਸਿੰਘ, ਡਾ:ਗੁਰਪਾਲ ਸਿੰਘ, ਡਾ:ਰਣਬੀਰ ਸਿੰਘ ਆਦਿ ਹਾਜਰ ਸਨ।