ਭਵਾਨੀਗੜ੍ਹ, 2 ਜਨਵਰੀ (ਕ੍ਰਿਸ਼ਨ ਗਰਗ)- ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਸੰਗਰੂਰ ਦੇ ਵਰਕਰਾਂ ਦੀ ਮੀਟਿੰਗ ਵਿਚ ਸਾਲ 2018 ਵਿਚ ਪਾਰਟੀ ਨੂੰ ਪਿੰਡਾਂ ਅਤੇ ਵਾਰਡਾਂ ਪਧਰ ਤੇ ਮਜਬੂਤ ਕਰਦਿਆਂ ਕਾਂਗਰਸ ਸਰਕਾਰ ਦੀਆਂ ਧਕੇਸ਼ਾਹੀਆਂ ਖਿਲਾਫ ਡਟਕੇ ਸੰਘਰਸ਼ ਕਰਨ ਦਾ ਸਦਾ ਦਿਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦੀ ਸਕਤਰ ਸ੍ਰੀ ਪ੍ਰਕਾਸ ਚੰਦ ਗਰਗ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਾਉਣ ਦੇ ਬਾਵਜੂਦ ਵੀ ਵੋਟਰਾਂ ਨੇ ਤੀਜੀ ਵਾਰ ਅਕਾਲੀ-ਭਾਜਪਾ ਦੀ ਥਾਂ ਕਾਂਗਰਸ ਸਰਕਾਰ ਸਥਾਪਤ ਕਰ ਦਿਤੀ।ਉਨ੍ਹਾਂ ਕਿਹਾ ਕਿ ਪਾਰਟੀ ਦੀ ਆਗੂਆਂ ਅਤੇ ਵਰਕਰਾਂ ਤੋਂ ਵੀ ਬਹੁਤ ਗਲਤੀਆਂ ਹੋਈਆਂ ਹਨ ਜਿਸਦਾ ਖਮਿਆਜਾ ਸਾਨੂੰ ਭੁਗਤਣਾ ਪਿਆ ਹੈ । ਉਨ੍ਹਾਂ ਕਿਹਾ ਕਿ ਹੁਣ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖਦਿਆਂ ਅਗਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਾਰਟੀ ਦਾ ਢਾਂਚਾ ਮਜਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜ਼ੁਲਮ ਖਿਲਾਫ ਮੋਰਚੇ ਲਾਉਂਦਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਦੀ ਧਕੇਸ਼ਾਹੀ ਦਾ ਡਟਕੇ ਟਾਕਰਾ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਕਾਲਝਾੜ੍ਹ, ਜਿਲਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਪਰਮਜੀਤ ਕੌਰ ਵਿਰਕ, ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਰੁਪਿੰਦਰ ਸਿੰਘ ਰੰਧਾਵਾ, ਰਾਮ ਸਿੰਘ ਮੱਟਰਾਂ, ਮਨਜੀਤ ਸਿੰਘ ਸੋਢੀ, ਨਿਰਮਲ ਸਿੰਘ ਭੜ੍ਹੋ, ਜੋਗਾ ਸਿੰਘ ਫੱਗੂਵਾਲਾ, ਸਤਿਗੁਰ ਸਿੰਘ ਮਸਾਣੀ, ਹਰਵਿੰਦਰ ਸਿੰਘ ਕਾਕੜਾ, ਇੰਦਰਜੀਤ ਸਿੰਘ ਤੂਰ, ਰਿਪੂ ਢਿੱਲੋਂ ਸੰਗਰੂਰ, ਰਣਧੀਰ ਸਿੰਘ ਕਾਕਾ ਸਾਰੋਂ, ਸੁਰਿੰਦਰ ਸਿੰਘ ਸਰਪੰਚ ਕਾਲਾਝਾੜ, ਬੱਬੀ ਵੜੈਚ, ਜਤਿੰਦਰ ਸਿੰਘ ਨੰਬਰਦਾਰ ਨੂਰਪੁਰਾ, ਪ੍ਰਤਾਪ ਸਿੰਘ ਢਿਲੋਂ, ਰਜਿੰਦਰ ਸਿੰਘ ਸਰਪੰਚ ਤੁਰੀ, ਬਲਜਿੰਦਰ ਸਿੰਘ, ਗੋਗੀ ਚੰਨੋਂ, ਗੁਰਤੇਜ ਸਿੰਘ ਸਰਪੰਚ ਖੇੜੀ ਚੰਦਵਾਂ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਕਈ ਉਸਾਰੂ ਸੁਝਾਅ ਦਿੱਤੇ।