May 17, 2026 11:58 am

ਕੈਬਨਿਟ ਮੰਤਰੀ ਗੁਰਜੀਤ ਰਾਣਾ ਵੱਲੋਂ ਸਫਾਈ-ਬਹੁਕਰੋੜੀ ਸਿੰਚਾਈ ਸਕੈਂਡਲ ’ਚ ਸ਼ਮੂਲੀਅਤ ਤੋਂ ਇਨਕਾਰ

ਜਲੰਧਰ , 30 ਦਸੰਬਰ- ਪੰਜਾਬ ਦੇ ਸਿਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਕਿਹਾ ਕਿ ਬਹੁਕਰੋੜੀ ਸਿੰਚਾਈ ਸਕੈਂਡਲ ਦੇ ਮੁੱਖ ਦੋਸ਼ੀ ਗੁਰਦਿੰਰ ਸਿੰਘ ਨਾਲ ਉਨ੍ਹਾ ਦਾ ਨਾਂ ਜੋੜਨਾਂ ਇੱਕ ਡੁੱਘੀ ਅਤੇ ਗਿਣੀ ਮੱਥੀ ਸਿਆਸੀ ਸਾਜਿਸ਼ ਦਾ ਹਿੱਸਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਕਿ ਉਨ੍ਹਾਂ ਦਾ ਨਾਂਅ ਉਸ ਵਿਅਕਤੀ ਨਾਲ ਜੋੜਿਆਂ ਜਾ ਰਿਹਾ ਹੈ ਜਿਸ ਨੂੰ ਬਹੁ-ਕਰੋੜੀ ਸਕੈਡਂਲ ਵਿਚ ਉਨ੍ਹਾਂ ਵੱਲੋਂ ਹੀ ਫੜਿਆਂ ਗਿਆ ਸੀ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਵਿਚ ਬੈਨਿਯਮੀਆਂ ਨੂੰ ਉਜਾਗਰ ਕਰਨ ਦੀ ਪਹਿਲ ਉਨ੍ਹਾਂ ਵਲੋ ਹੀ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਹੀ ਪੰਜਾਬ ਦੇ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਸਕੈਡਂਲ ਦੀ ਵਿਜੀਲੈਸ਼ ਪਾਸੋ ਜਾਂਚ ਦੀ ਮੰਗ ਕੀਤੀ ਸੀ ਜਿਸ ਉਪਰੰਤ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ। ਆਪਣੇ ਵਲੋਂ ਲਿੱਖੀ ਚਿੱਠੀ ਪੱਤਰਕਾਰਾਂ ਨਾਲ ਸਾਂਝੀਆਂ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 13 ਅਪ੍ਰੈਲ ਨੂੰ ਰੇਤ ਨਾਲ ਭਰਪੂਰ ਹਰੇਕ ਹੈਡ ਵਰਕ ਦਾ ਦੌਰਾਂ ਕਰਕੇ ਉੱਥੇ ਚੱਲ ਰਹੇ ਸਫਾਈ ਦੇ ਕੰਮ ਦਾ ਜਾਇਜਾਂ ਲਿਆ ਸੀ। ਉਨ੍ਹਾਂ ਕਿਹਾ ਕਿ ਜਦੋ ਦੋਰੇ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆਂ ਕਿ ਇਸ ਸਾਰੇ ਕੰਮ ਵਿੱਚ ਕੱਢੀ ਗਈ ਰੇਤ ਨੂੰ ਖੁਰਦ- ਬੁਰਦ ਕਰਕੇ ਸਰਕਾਰੀ ਖਜਾਨੇ ਨੂੰ ਕਰੋੜ ਦਾ ਨੁਕਸਾਨ ਕੀਤਾ ਗਿਆ ਹੈ ਤਾਂ ਉਨ੍ਹਾਂ ਨੇ ਚਿੱਠੀ ਲਿਖ ਕੇ ਇਹ ਸਾਰਾ ਮਸਲਾ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆ ਕੇ ਇਸ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇਕ ਅਖਬਾਰ ਵਿਚ ਛੱਪੀ ਹੋਈ ਖਬਰ ਵਿਚ ਊਨ੍ਹਾਂ ਦਾ ਧੱਕੇ ਨਾਲ ਹੀ ਨਾਂਅ ਇਸ ਕਾਂਡ ਦ ੇਮੁੱਖ ਦੋਸ਼ੀ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ੳਨਾਂ ਕਿਹਾ ਕਿ ਜੇ ਉਨ੍ਹਾਂ ਦੇ ਸੀ. ਏ ਦਾ ਮੁੰਡੇ ਨੂੰ ਗੁਰਿੰਦਰ ਸਿੰਘ ਦੀ ਫਰਮ ਵਲੋਂ ਕੋਈ ਰਾਂਸੀ ਦਿੱਤੀ ਗਈ ਹੈ ਤਾਂ ਇਸ ਨਾਲ ਉਨ੍ਹਾਂ ਦਾ ਕਿ ਸਬੰਧ ਹੈ ਉਨ੍ਹਾਂ ਕਿਹਾ ਕਿ ਇਹ ਖਬਰ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਦੀ ਵੱਡੀ ਸਾਜ਼ਿਸ ਹੈ। ਇਸ ਮੌਕੇ ਤੇ ਰਾਣਾ ਗੁਰਜੀਤ ਸਿੰਘ ਨਾਲ ਵਿਧਾਇਕ ਸੁਸੀਲ ਕੁਮਾਰ ਰਿਕੂ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸ ਦਲਜੀਤ ਸਿੰਘ ਆਹਲੂਵਾਲੀਆਂ ਅਤੇ ਸੀਨੀਅਰ ਕਾਂਗਰਸ ਆਗੂ ਗੋਰਾ ਗਿੱਲ ਤੇ ਅਰੁਣ ਵਾਲੀਆਂ ਵੀ ਹਾਜ਼ਰ ਸਨ।

Send this to a friend