May 17, 2026 11:39 am

ਸਮਾਣਾ ਤੋਂ ਪਟਿਆਲਾ ਰੋਡ ਦੀ ਹਾਲਤ ਖਰਾਬ ਟਾਕੀਆ ਲਾ ਕੇ ਸਾਰਿਆ ਜਾ ਰਿਹਾ ਹੈ ਢੰਗ

ਸਮਾਣਾ, 30 ਦਸੰਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਸਮਾਣਾ ਤੋਂ ਪਟਿਆਲਾ ਹਾਈਵੇ ਰੋਡ ਉਤੇ ਕਈ ਸਾਲ ਪਹਿਲਾਂ ਬਣਾਈ ਗਈ ਸੀ ਘਟੀਆ ਮਟੀਰੀਅਲ ਦੀ ਸੜਕ ਤੇ ਹੀ ਰੋਹਨ ਐਂਡ ਰਾਜਦੀਪ ਟੋਲ ਕੰਪਨੀ ਵੱਲੋਂ ਭਾਰੀ ਭਰਕੰਮ ਟੋਲ ਵਸੂਲਿਆ ਜਾ ਰਿਹਾ ਹੈ ਇਸ ਟੋਲ ਨਾਲ ਸਬੰਧਿਤ ਸਾਰੇ ਸਰਕਾਰੀ ਮਹਿਕਮੇ ਅੱਖਾਂ ਬੰਦ ਕਰਕੇ ਲੋਕਾਂ ਨਾਲ ਹੋ ਰਹੀ ਇਸ ਲੁੱਟ ਦਾ ਸਾਰਾ ਤਮਾਸ਼ਾ ਵੇਖ ਰਹੇ ਹਨ ਅਤੇ ਲੋਕਾਂ ਨੂ ਲੁਟਵਾ ਰਹੇ ਹਨ ਅਤੇ ਇਸ ਸੜਕ ਤੇ ਸਹੂਲਤ ਦਾ ਕੰਮ ਨਾਮੋ ਨਿਸ਼ਾਨ ਨਹੀ ਹੈ ਪਰ ਟੋਲ ਪਲਾਜ਼ਾ ਕੰਪਨੀ ਆਪਣਾ ਟੋਲ ਇੱਕਠਾ ਕਰੀ ਜਾ ਰਹੀ ਹੈ ਜਦਕਿ ਟੋਲ ਵਾਲੀ ਸੜਕ ਬਿਲਕੁਲ ਵੀ ਖਰਾਬ ਨਹੀ ਹੋਣੀ ਚਾਹੀਦੀ ਹੈ ਪਰ ਇਹ ਕੰਪਨੀ ਤਾਂ ਉਚੀਆ, ਨੀਵੀਆ ਅਤੇ ਥਾਂ-ਥਾਂ ਤੇ ਲੱਗੇ ਪੈਂਚਾ ਵਾਲੀ ਸੜਕ ਦਾ ਹੀ ਟੋਲ ਵਸੂਲ ਰਹੀ ਹੈ ਅਤੇ ਲੋਕਾ ਨੂੰ ਆਪਣੇ ਟੋਲ ਵਾਲੀ ਸੜਕ ਤੇ ਹੀ ਗੱਡੀਆ ਲੰਘਾਉਣ ਲਈ ਮਜ਼ਬੂਰ ਕਰਦੇ ਹਨ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੀ ਇਹ ਸਾਰਾ ਕੁਝ ਅਸਾਨੀ ਨਾਲ ਚੱਲ ਰਿਹਾ ਹੈ ਇਥੇ ਦੇਖਣ ਵਿੱਚ ਆਇਆ ਹੈ ਕਿ ਟੋਲ ਵਾਲੀ ਸੜਕ ਤੇ ਲਾਈਟਾਂ ਦਾ ਕੋਈ ਵੀ ਪ੍ਰਬੰਧ ਨਹੀ ਕੀਤਾ ਗਿਆ ਅਤੇ ਪਾਤੜਾਂ ਤੋ ਲੈ ਕੇ ਪਟਿਆਲਾ ਰੋਡ ਤੱਕ ਸੜਕਾਂ ਤੇ ਲੱਗੇ ਦਰਖਤ ਸੜਕਾਂ ਦੇ ਵਿਚਕਾਰ ਆ ਗਏ ਹਨ ਪਰ ਟੋਲ ਕੰਪਨੀ ਵਾਲਿਆ ਨੂੰ ਸੜਕਾਂ ਦੇ ਵਿਚਕਾਰ ਆ ਚੁੱਕੇ ਦਰਖਤ ਵਿਖਾਈ ਨਹੀ ਦਿੰਦੇ ਤੇ ਵੱਡੇ ਦਰਖਤ ਦੇ ਟਾਹਣੇ ਵੱਡੇ ਹਾਦਸਿਆ ਨੁੰ ਸਦਾ ਦੇ ਰਹੇ ਹਨ ਅਤੇ ਸਮਾਣਾ ਰੋਡ ਵਾਲੀ ਸੜਕ ਦੇ ਦੋਵਾਂ ਪਾਸੇ ਬਣੇ ਨਾਲੇ ਮਿੱਟੀ ਨਾਲ ਭਰੇ ਪਏ ਹਨ ਬਰਸਾਤਾਂ ਦੇ ਦਿਨਾਂ ਵਿਚ ਗੰਦਾ ਪਾਣੀ ਨਾਲਿਆ ਵਿਚ ਨਾ ਜਾਣ ਕਰਕੇ ਸੜਕਾਂ ਤੇ ਇੱਕਠਾ ਹੋ ਜਾਦਾਂ ਹੈ ਅਤੇ ਇਹੀ ਗੰਦਾ ਪਾਣੀ ਕਈ ਬਿਮਾਰੀਆ ਨੂੰ ਸਦਾ ਦਿੰਦਾ ਹੈ ਅਤੇ ਗੰਦਾ ਪਾਣੀ ਦੁਕਾਨਦਾਰਾ ਦੀ ਦੁਕਾਨਾਂ ਵਿਚ ਚਲਾ ਜਾਦਾਂ ਹੈ ਇਸ ਸਬੰਧ ਵਿਚ ਵਾਰ -ਵਾਰ ਫੋਨ ਕਰਨ ਤੇ ਟੋਲ ਟੈਕਸ ਦੇ ਮੈਨੇਜਰ ਪੂਣੇ ਵਾਲਾ ਦਾ ਨੰਬਰ ਤੇ ਕਰਨ ਤੇ ਉਨ੍ਹਾਂ ਕਿਹਾਕਿ ਨਰੇਸ਼ ਸ਼ਰਮਾ ਨਾਲ ਗੱਲ ਕਰ ਲਓ ਨਰੇਸ਼ ਸ਼ਰਮਾ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਨਾਲਿਆਂ ਦੀ ਸਫਾਈ 6 ਮਹੀਨੇ ਬਾਅਦ ਹੀ ਕਰਵਾਉਦੇ ਹਾਂ ਅਤੇ ਦਰਖਤ ਬਾਰੇ ਉਨ੍ਹਾਂ ਕਿਹਾ ਕਿ ਇਹ ਦਰਖਤ ਫੋਰਐਸਟ ਵਿਭਾਗ ਦੇ ਅਡਰ ਹਨ ਤੇ ਪੈਂਚ ਬਾਰੇ ਉਨ੍ਹਾਂ ਕਿਹਾ ਕਿ ਜਿੱਥੋ ਜਿੱਥੋ ਟੁੱਟਦੀ ਹੈ ਉਥੇ ਪੈਂਚ ਲਾਏ ਜਾਂਦੇ ਹਨ

Send this to a friend