ਇਸਲਾਮਾਬਾਦ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਫਿਲੀਸਤੀਨ ਨੇ ਭਾਰਤ ਦੇ ਵਿਰੋਧ ਪਿੱਛੋਂ ਪਾਕਿਸਤਾਨ ਵਿੱਚ ਨਿਯੁਕਤ ਆਪਣੇ ਰਾਜਦੂਤ ਨੂੰ ਵਾਪਿਸ ਬੁਲਾ ਲਿਆ ਹੈ। ਫਿਲੀਸਤੀਨ ਦੇ ਇਸ ਰਾਜਦੂਤ ਨੇ ਪਾਕਿਸਤਾਨ ਜਮਾਤ-ਉਦ-ਦਾਅਵਾ ਦੇ ਪ੍ਰਮੁਖ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ ਸਈਦ ਦੀ ਰੈਲੀ ਹਿੱਸਾ ਲਿਆ ਸੀ। ਭਾਰਤ ਨੇ ਫਿਲੀਸਤੀਨੀ ਰਾਜਦੂਤ ਦੀ ਮੌਜੂਦਗੀ ’ਤੇ ਸਖਤ ਇਤਰਾਜ਼ ਜਤਾਇਆ। ਭਾਰਤ ਨੇ ਕਿਹਾ ਕਿ ਉਹ ਇਸ ਮੁਦੇ ਨੂੰ ਫਿਲੀਸਤੀਨ ਦੇ ਸਾਹਮਣੇ ਸਖਤੀ ਨਾਲ ਚੁਕੇਗਾ। ਇਸਲਾਮਾਬਾਦ ਵਿਚ ਫਿਲੀਸਤੀਨੀ ਰਾਜਦੂਤ ਵਾਲਿਦ ਅਬੁ ਅਲੀ ਨੇ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਦਿਫਾ-ਏ-ਪਾਕਿਸਤਾਨ ਕੌਂਸਲ ਵਲੋਂ ਆਯੋਜਿਤ ਇਕ ਵਡੀ ਰੈਲੀ ਵਿਚ ਹਿਸਾ ਲਿਆ।ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ,‘‘ਅਸੀਂ ਇਸ ਸਬੰਧ ਵਿਚ ਖਬਰਾਂ ਦੇਖੀਆਂ ਹਨ। ਅਸੀਂ ਨਵੀਂ ਦਿਲੀ ਵਿਚ ਫਲਸਤੀਨੀ ਰਾਜਦੂਤ ਅਤੇ ਫਲਸਤੀਨੀ ਅਧਿਕਾਰੀਆਂ ਸਾਹਮਣੇ ਇਸ ਮੁਦੇ ਨੂੰ ਸਖਤੀ ਨਾਲ ਚੁਕਾਗੇ।