ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਨੋਇਡਾ ਵਿਚ ਦਿਲੀ ਮੈਟਰੋ ਦੀ ਨਵੀਂ ਮਜ਼ੈਂਟਾ ਲਾਈਨ ਦਾ ਉਦਘਾਟਨ ਕੀਤਾ।ਇਹ ਲਾਈਨ ਦਖਣ ਦਿਲੀ ਦੇ ਕਾਲਕਾ ਜੀ ਮੰਦਿਰ ਨੂੰ ਸਿਧਾ ਨੋਇਡਾ ਦੇ ਬੋਟੈਨੀਕਲ ਗਾਰਡਨ ਨਾਲ ਜੋੜੇਗੀ।ਮੈਟਰੋ ਦਾ ਉਦਘਾਟਨ ਕਰਨ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੋਇਡਾ ਦੇ ਬੋਟੈਨੀਕਲ ਮੈਟਰੋ ਸਟੇਸ਼ਨ ਪੁਜੇ।ਇਥੇ ਯੂਪੀ ਦੇ ਸੀਐਮ ਯੋਗੀ ਆਦਿਤਿਅਨਾਥ ਨੇ ਉਨ੍ਹਾਂ ਦਾ ਸੁਆਗਤ ਕੀਤਾ।ਇਸ ਦੌਰਾਨ ਉਥੇ ਯੂ.ਪੀ ਦੇ ਰਾਜਪਾਲ ਰਾਮ ਨਾਈਕ ਵੀ ਮੌਜੂਦ ਰਹੇ।ਮੈਟਰੋ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਸੀਐਮ ਯੋਗੀ ਆਦਿਤਿਅਨਾਥ ਦੇ ਨਾਲ ਮੈਟਰੋ ਵਿਚ ਸਫਰ ਕੀਤਾ। ਉਹ ਬੋਟੈਨੀਕਲ ਗਾਰਡਨ ਸਟੇਸ਼ਨ ਤੋਂ ਔਖਲਾ ਬਰਡ ਸੈਂਚੁਰੀ ਸਟੇਸ਼ਨ ਤਕ ਗਏ। ਉਨ੍ਹਾਂ ਦੇ ਨਾਲ ਰਾਜਪਾਲ ਰਾਮ ਨਾਈਕ, ਸੀਐਮ ਯੋਗੀ ਆਦਿਤਿਅਨਾਥ ਅਤੇ ਨੋਇਡਾ ਦੇ ਸੰਸਦ ਪੰਕਜ ਸਿੰਘ ਵੀ ਮੌਜੂਦ ਰਹੇ।