May 19, 2026 1:26 am

ਅੰਧ-ਸ਼ਰਧਾ ’ਚ ਕੈਦ ਹੋ ਕੇ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦੈ : ਪ੍ਰਧਾਨ ਮੰਤਰੀ

ਅੰਧ ਵਿਸ਼ਵਾਸੀਆਂ ਨੂੰ ਮੁੱਖ ਮੰਤਰੀ ਬਣਨ ਦਾ ਹੱਕ ਨਹੀਂ

ਨੋਇਡਾ/ਨਵੀਂ ਦਿੱਲੀ, 25 ਦਸੰਬਰ- ਉਤਰ ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀਆਂ ਦੇ ਨੋਇਡਾ ਨਾ ਆਉਣ ਨਾਲ ਜੁੜੇ ਅੰਧ ਵਿਸ਼ਵਾਸ ‘ਤੇ ਤੰਜ਼ ਕਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅੰਧ ਸ਼ਰਧਾ ਅਤੇ ਮਾਨਤਾਵਾਂ ‘ਚ ਕੈਦ ਹੋ ਕੇ ਕੋਈ ਵੀ ਸਮਾਜ ਤਰਕੀ ਨਹੀਂ ਕਰ ਸਕਦਾ ਅਤੇ ਅਜਿਹੇ ‘ਚ ਕਿਤੇ ਜਾਣ ਨਾਲ ਕੁਰਸੀ ਨਾ ਚਲੀ ਜਾਵੇ, ਜੇਕਰ ਮੁਖ ਮੰਤਰੀ ਇਸ ਡਰ ਨਾਲ ਜਿਉਂਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁਖ ਮੰਤਰੀ ਬਣਨ ਦਾ ਕੋਈ ਹਕ ਨਹੀਂ ਹੈ। ਦਿਲੀ ਮੈਟਰੋ ਦੀ 12 ਕਿਲੋਮੀਟਰ ਲੰਬੀ ਮੈਜੇਂਟਾ ਲਾਈਨ ਦਾ ਉਦਘਾਟਨ ਕਰਨ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਮੈਂ ਮੁਖ ਮੰਤਰੀ ਯੋਗੀ ਆਦਿਤਿਯਨਾਥ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਬਿਨਾਂ ਬੋਲੇ ਇਥੇ ਆ ਕੇ ਇਸ ਮਿਥਕ ਨੂੰ ਤੋੜਨ ਦਾ ਕੰਮ ਕੀਤਾ ਹੈ। ਇਨ੍ਹਾਂ ਦੇ ਕਪੜਿਆਂ ਨੂੰ ਦੇਖ ਕੇ ਇਹ ਵਹਿਮ ਫੈਲਾਇਆ ਜਾਂਦਾ ਹੈ ਕਿ ਉਹ ਆਧੁਨਿਕ ਵਿਚਾਰਾਂ ਦੇ ਨਹੀਂ ਹਨ, ਪੁਰਾਣਪੰਥੀ ਹਨ, ਪੁਰਾਣੀ ਮਾਨਤਾਵਾਂ ਨੂੰ ਮੰਨਣ ਵਾਲੇ ਹਨ ਪਰ ਉਨ੍ਹਾਂ ਨੇ ਇਸ ਮਾਨਤਾ ਨੂੰ ਤੋੜਿਆ ਕਿ ਜੇਕਰ ਕੋਈ ਮੁਖ ਮੰਤਰੀ ਇਥੇ ਆਏ ਤਾਂ ਉਹ ਸਰਕਾਰ ‘ਚ ਨਹੀਂ ਰਹਿ ਸਕਦਾ। ਮੋਦੀ ਨੇ ਕਿਹਾ ਕਿ ਕਿਤੇ ਜਾਣ ਨਾਲ ਕੁਰਸੀ ਨਾਲ ਚਲੀ ਜਾਵੇ, ਜੇਕਰ ਮੁਖ ਮੰਤਰੀ ਇਸ ਡਰ ਨਾਲ ਜਿਉਂਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁਖ ਮੰਤਰੀ ਬਣਨ ਦਾ ਕੋਈ ਹਕ ਨਹੀਂ ਹੈ।ਸ਼ਰਧਾ ਦਾ ਆਪਣਾ ਸਥਾਨ ਹੁੰਦਾ ਹੈ ਪਰ ਅੰਧ ਸ਼ਰਧਾ ਲਈ ਕੋਈ ਸਥਾਨ ਨਹੀਂ ਹੈ। ਮਾਨਤਾਵਾਂ ‘ਚ ਕੈਦ ਹੋ ਕੇ ਕੋਈ ਵੀ ਸਮਾਜ ਤਰਕੀ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਨੇ ਇਸੇ ਸੰਦਰਭ ‘ਚ ਗਡੀ ਨੂੰ ਲੈ ਕੇ ਇਕ ਮੁਖ ਮੰਤਰੀ ਨਾਲ ਜੁੜੀ ਘਟਨਾ ਦਾ ਵੀ ਜ਼ਿਕਰ ਕੀਤਾ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਕੰਮ ਨਹੀਂ ਲਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅੰਧ ਸ਼ਰਧਾ ‘ਚ ਜਿਉਂਣ ਵਾਲੇ ਲੋਕ ਜਨਤਕ ਜੀਵਨ ‘ਚ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਪਹਿਲੇ ਸਾਲ ‘ਚ ਇਨ੍ਹਾਂ ਸਥਾਨਾਂ ਦੀ ਯਾਤਰਾ ਪੂਰੀ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਵਿਕਾਸ ਦੀ ਗਲ ਕਰਦੇ ਹਾਂ, ਉਦੋਂ ਸਾਡਾ ਇਰਾਦਾ ਹੁੰਦਾ ਹੈ ਕਿ ਵਿਕਾਸ ਸਰਵਸਮਾਵੇਸ਼ੀ ਹੋਵੇ, ਵਿਕਾਸ ਸਰਵਸਪਰਸ਼ੀ ਹੋਵੇ, ਵਿਕਾਸ ਸਾਰਵਦੇਸ਼ਿਕ ਹੋਵੇ, ਵਿਕਾਸ ਦਾ ਇਰਾਦਾ ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕੀ ਹਿਸੇਦਾਰੀ ਦੇ ਮੰਤਰ ਨਾਲ ਜੁੜਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਵਾਕਸ ਆਉਣ ਵਾਲੀ ਪੀੜ੍ਹੀ ਦੇ ਭਵਿਖ ਨੂੰ ਧਿਆਨ ‘ਚ ਰਖ ਕੇ ਹੋਣਾ ਚਾਹੀਦਾ।

Send this to a friend