ਸ਼ੋਸਲ ਮੀਡੀਆ ਆਮ ਲੋਕਾਂ ਲਈ ਜਿਥੇ ਇਕ ਮਨੋਰੰਜਨ ਦਾ ਸਾਧਨ ਵਧੀਆ ਹੈ ਉਥੇ ਹੀ ਕਈ ਲੋਕਾਂ ਲਈ ਸਾਰਥਿਕ ਵੀ ਸਿਧ ਹੋਇਆ ਹੈ।ਸ਼ੋਸਲ ਮੀਡੀਆ ਰਾਂਹੀ ਗਰੀਬ ਲੋਕਾਂ ਦੀ ਮਦਦ ਵੀ ਹੋ ਰਹੀ ਹੈ ਤੇ ਸਮਾਜ ਵਿਚ ਵਧ ਰਹੀਆਂ ਬੁਰਾਈਆਂ ਬਾਰੇ ਪਤਾ ਲਗ ਰਿਹਾ ਹੈ।ਪਿਛਲੇ ਦਿਨਾਂ ਵਿਚ ਪੰਜਾਬ ਪੁਲਿਸ ਦੀਆਂ ਲਗਾਤਾਰ ਵਾਇਰਲ ਹੋਈਆਂ ਵੀਡਿਓ ਨੇ ਪੁਲਿਸ ਦਾ ਅਕਸ ਲੋਕਾਂ ਵਿਚ ਹੋਰ ਵਿਗਾੜ ਦਿਤਾ ਹੈ।ਬੇਸ਼ਕ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸ਼ੁਰੇਸ ਅਰੋੜਾ ਲਗਾਤਾਰ ਪੁਲਿਸ ਵਿਭਾਗ ਦਾ ਅਕਸ ਸੁਧਾਰਨ ਲਈ ਸਿਰਤੋੜ ਯਤਨ ਕਰ ਰਹੇ ਹਨ।ਪੁਲਿਸ ਅਤੇ ਆਮ ਪਬਲਿਕ ਤੋਂ ਸੁਝਾਅ ਵੀ ਮੰਗ ਰਹੇ ਹਨ ਤੇ ਚੰਗੇ ਸੁਝਾਅ ਬਦਲੇ ਨਗਦ ਰਾਸ਼ੀ ਇਨਾਮ ਨਾਲ ਸਨਮਾਨਿਤ ਵੀ ਕਰ ਰਹੇ ਹਨ।ਡੀ ਜੀ ਪੀ ਸਾਹਿਬ ਖੁਦ ਪਿੰਡਾਂ ਅੰਦਰ ਜਾ ਕੇ ਲੋਕਾਂ ਦੀ ਮੁਸ਼ਕਿਲਾਂ ਵੀ ਸੁਣ ਰਹੇ ਹਨ।ਆਮ ਲੋਕਾਂ ਵਲੋਂ ਆਸ ਕੀਤੀ ਜਾ ਰਹੀ ਸੀ ਕਿ ਪੁਲਿਸ ਵਿਚ ਕਾਫੀ ਸੁਧਾਰ ਆ ਜਾਵੇਗਾ।ਪਰ ਕਈ ਦਿਨ ਤੋਂ ਇਕ ਦੇ ਬਾਅਦ ਇਕ ਵੀਡਿਓ ਸ਼ੋਸ਼ਲ ਸਾਈਟਾਂ ਫੇਸਬੁਕ, ਵਟਸਐਪ ਵਿਚ ਪੁਲਿਸ ਮੁਲਾਜ਼ਮਾਂ ਦੀਆਂ ਨਸ਼ਾ ਕਰਦੇ, ਰਿਸ਼ਵਤ ਲੈਂਦਿਆਂ ਦੀ ਵੀਡਿਓ ਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ।ਜ਼ਿਨ੍ਹਾਂ ਤੇ ਪੁਲਿਸ ਵਿਭਾਗ ਆਪਣੇ ਮੁਲਾਜ਼ਮਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰ ਰਿਹਾ ਹੈ।ਅਜਿਹੀਆਂ ਵੀਡਿਓ ਦਾ ਲਗਾਤਾਰ ਵਾਇਰਲ ਹੋਣਾ ਵਿਭਾਗ ਦੀ ਅਨੁਸ਼ਾਸਕ ਪ੍ਰਣਾਲੀ ਤੇ ਸਿਵਾਲੀਆਂ ਚਿੰਨ੍ਹ ਲਗਾਉਂਦਾ ਹੈ।ਕੀ ਕਾਰਨ ਹਨ ਜੋ ਪੁਲਿਸ ਮੁਲਾਜ਼ਮ ਅਜਿਹੇ ਕੰਮ ਕਰ ਹਨ।ਪੰਜਾਬ ਦੇ ਡੀ ਜੀ ਪੀ ਨੂੰ ਇਨ੍ਹਾਂ ਘਟਨਾਵਾਂ ਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ।ਜੇਕਰ ਇਸ ਤਰ੍ਹਾਂ ਹੋਰ ਵੀਡਿਓ ਸਾਮਹਣੇ ਆਈਆਂ ਤਾਂ ਲੋਕਾਂ ਵਿਚ ਪੰਜਾਬ ਪੁਲਿਸ ਹੋਰ ਬਦਨਾਮੀ ਝਲੇਗੀ।ਪੁਲਿਸ ਦੇ ਅਕਸ ਨੂੰ ਸੁਧਾਰਨ ਲਈ ਪੁਲਿਸ ਮੁਖੀ ਜ਼ਿਲ੍ਹਾਂ ਪੁਲਿਸ ਮੁਖੀਆਂ ਨੂੰ ਸ਼ਖਤ ਹਦਾਇਤਾਂ ਦੇਵੇ।ਜ਼ਿਲ੍ਹਾਂ ਪਧਰ ਤੇ ਵਿਸ਼ੇਸ ਸੈਮੀਨਾਰ ਕਰਕੇ ਮੁਲਾਜ਼ਮਾਂ ਨੂੰ ਅਨੁਸ਼ਾਸ਼ਿਕ ਬਧ ਕੀਤਾ ਜਾਵੇ ਤਾਂ ਜੋ ਲੋਕਾਂ ਅਤੇ ਪੁਲਿਸ ਦਾ ਆਪਸੀ ਰਵਈਆ ਪਿਆਰ ਵਾਲਾ ਬਣੇ।