ਕੁਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੁੰਦੇ ਹਨ , ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਦੇਸ਼ ਵਿਦੇਸ਼ ਵਿੱਚ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਗਾਇਕ ਹਰਕੰਵਲ ਸਿੰਘ। ਮਿਤੀ ਇੱਕ ਫ਼ਰਵਰੀ 1998 ਨੂੰ ਪਿੰਡ ਅਖਾੜਾ ਜਿਲ੍ਹਾਂ ਲੁਧਿਆਣਾ ਵਿੱਚ ਪਿਤਾ ਸੁਖਤੇਜ ਸਿੰਘ ਦੇ ਘਰ ਮਾਤਾ ਦਲਜੀਤ ਕੌਰ ਦੇ ਕੁੱਖੋ ਜਨਮ ਲਿਆਂ। ਸਿੱਖਿਆ ਦਸਵੀਂ ਪ੍ਰਾਪਤ ਕਰਨ ਤੱਕ ਕਿਸੇ ਨੂੰ ਕੀ ਪਤਾ ਸੀ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਲੋਕ ਗਾਇਕ ਜਸਪਾਲ ਮਾਨ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਵਿਰਾਸਤ ਮੇਲੇ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਹਰਕੰਵਲ ਸਿੰਘ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਹਰਕੰਵਲ ਸਿੰਘ ਨੇ ਅੱਜ ਤੱਕ ਗਾਇਕ ਜਸਪਾਲ ਮਾਨ, ਸੁਰਿੰਦਰ ਮਾਨ,ਵੀਰ ਦਵਿੰਦਰ, ਸੁਰਿੰਦਰ ਲਾਡੀ,ਗਾਇਕਾ ਜੋਤੀ ਗਿੱਲ, ਗਾਇਕਾ ਰਫ਼ਤਾਰ ਕੌਰ ਤੇ ਹੋਰ ਕਈ ਗਾਇਕ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਆਪਣੀ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਰਹੇ ਹਨ। ਹਰਕੰਵਲ ਸਿੰਘ ਨੇ ਆਪਣਾ ਇੱਕ ਸੋਲੋ ਗੀਤ ‘ਮਜਾਜਣੇ’ ਤੇ ਇੱਕ ਦੋਗਾਣਾ ਗੀਤ ਲੋਕ ਗਾਇਕਾ ਜੋਤੀ ਗਿੱਲ ਨਾਲ ‘ਰੋੜੀਆਂ’ ਵੀ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਜਿਸ ਨੂੰ ਸਰੋਤਿਆਂ ਨੇ ਕਾਫ਼ੀ ਪਿਆਰ ਦਿੱਤਾ। ਅੱਜ ਕੱਲ ਗਾਇਕ ਹਰਕੰਵਲ ਸਿੰਘ ਲੋਕ ਗਾਇਕ ਜਸਪਾਲ ਮਾਨ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਗਾਇਕ ਵਜੋਂ ਕੰਮ ਕਰ ਰਿਹਾ ਹੈ ।
-ਪੱਤਰਕਾਰ ਜਸਪਾਲ ਸਿੰਘ