May 23, 2026 10:55 pm

ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਉਦਮ ਸਿਖਲਾਈ ਕੋਰਸ ਵਾਸਤੇ ਕੌਂਸਲਿੰਗ 22 ਨੂੰ

ਫਰੀਦਕੋਟ, 15 ਦਸੰਬਰ (ਗੁਰਜੀਤ ਰੋਮਾਣਾ)- ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ.ਇੰਦਰਜੀਤ ਸਿੰਘ ਅਤੇ ਵਧੀਕ ਮੁਖ ਕਾਰਜਕਾਰੀ ਅਫਸਰ ਪੰਜਾਬ ਡੇਅਰੀ ਵਿਕਾਸ ਬੋਰਡ, ਐਸ.ਏ.ਐਸ.ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਅਰੀ ਉਦਮ ਸਿਖਲਾਈ ਕੋਰਸ ਦੇ ਚੌਥੇ ਬੈਚ ਦੀ ਚੋਣ ਲਈ ਕੋਂਸਲਿੰਗ 22 ਦਸੰਬਰ 2017 ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿਲ ਐਟ ਮੋਗਾ ਅਤੇ ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਸਵੇਰੇ 10 ਵਜੇ ਰਖੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਸ. ਨਿਰਵੈਰ ਸਿੰਘ ਬਰਾੜ ਨੇ ਦਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਦੁਧ ਉਤਪਾਦਕਾਂ ਦੇ ਗਿਆਨ ਵਿਚ ਵਾਧੇ, ਆਧੁਨਿਕ ਡੇਅਰੀ ਫਾਰਮਿੰਗ ਪਸ਼ੂਆਂ ਦੀ ਮੁਢਲੀ ਸਿਹਤ-ਸੰਭਾਲ, ਮਨਸੂਈ ਗਰਭਧਾਰਨ (ਏ.ਆਈ.) ਸਬੰਧੀ ਸਿਖਲਾਈ ਦੇਣ ਲਈ 6 ਹਫਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ 08 ਜਨਵਰੀ, 2018 ਤੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿਲ ਐਟ ਮੋਗਾ ਅਤੇ ਅਬੁਲ ਖੁਰਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਘਟੋ-ਘਟ ਵਿਦਿਅਕ ਯੋਗਤਾ 10 ਵੀਂ ਪਾਸ, ਉਮਰ 18 ਤੋਂ 45 ਸਾਲ, ਘਟੋ-ਘਟ 5 ਦੁਧਾਰੂ ਪਸ਼ੂਆਂ ਦਾ ਡੇਅਰੀ ਫਾਰਮ ਹੋਵੇ ਉਹ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਨੇੜੇ ਸਾਦਿਕ ਚੌਂਕ, ਜਿਲ੍ਹਾ ਪ੍ਰੀਸ਼ਦ, ਫਰੀਦਕੋਟ ਪਾਸੋਂ 100/- ਰੁਪਏ ਦਾ ਪ੍ਰਾਸਪੈਕਟਸ ਖਰੀਦ ਕੇ, ਬਿਨੈ-ਪਤਰ ਮੁਕੰਮਲ ਕਰਕੇ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਪਾਸੋਂ ਵੈਰੀਫਾਈ ਕਰਵਾ ਕੇ ਕੌਂਸਲਿੰਗ ‘ਚ ਭਾਗ ਲੈ ਸਕਦੇ ਹਨ।

Send this to a friend