ਚੰਡੀਗੜ੍ਹ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਉਘੇ ਸਮਾਜ ਸੇਵਕ ਸਰਦਾਰ ਹਰਬੰਸ ਸਿੰਘ ਚੈਨਈ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਨਿਯੁਕਤ ਕਰ ਦਿਤਾ ਹੈ।ਅੱਜ ਇਥੇ ਇਸ ਦਾ ਖੁਲਾਸਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਦਾਰ ਹਰਬੰਸ ਸਿੰਘ ਸਿਖ ਧਰਮ ਪ੍ਰਚਾਰ ਕਮੇਟੀ, ਚੈਨਈ ਦੇ ਵੀ ਪ੍ਰਧਾਨ ਹਨ, ਜਿਸ ਰਾਂਹੀ ਉਹ ਸਿਖ ਧਰਮ ਬਾਰੇ ਜਾਗਰੂਕਤਾ ਫੈਲਾ ਰਹੇ ਹਨ ਅਤੇ ਨੌਜਵਾਨਾਂ ਨੂੰ ਸਿਖੀ ਨਾਲ ਜੋੜ ਕੇ ਰਖ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਤਾਮਿਲਨਾਡੂ ਇਕਾਈ ਦੇ ਨਵੇਂ ਮੁਖੀ ਨੂੰ ਤੁਰੰਤ ਆਪਣੀ ਟੀਮ ਤਿਆਰ ਕਰਨ ਅਤੇ ਦਖਣੀ ਸੂਬੇ ਵਿਚ ਪਾਰਟੀ ਲਈ ਕੰਮ ਸ਼ੁਰੂ ਕਰਨ ਲਈ ਆਖਿਆ।