Skip to content
Independent perspectives. Global stories.
BREAKING

ਸੰਗਰੂਰ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪੱਧਰੀ ਇਜਲਾਸ ’ਚ ਪੰਜਾਬ ਸੰਕਟ ’ਤੇ ਵਿਚਾਰਾਂ

Share this story

ਭਵਾਨੀਗੜ੍ਹ, 10 ਦਸੰਬਰ (ਕ੍ਰਿਸ਼ਨ ਗਰਗ)- ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਜਿਲ੍ਹਾ ਪਧਰੀ ਇਜਲਾਸ ਦੌਰਾਨ ਸੰਕਟ ਵਿਚ ਫਸੀ ਇੰਡਸਟਰੀ ਨੂੰ ਮੁੜ ਲੀਹ ਉਤੇ ਪਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਚੈਂਬਰ ਦੇ ਚੀਫ ਪੈਟਰਨ ਡਾ. ਏ ਆਰ ਸ਼ਰਮਾ ਅਤੇ ਜਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ ਦੀ ਤਰਕੀ ਲਈ ਇੰਡਸਟਰੀ ਪ੍ਰਫੁਲਤ ਕਰਨਾ ਜਰੂਰੀ ਹੁੰਦਾ ਹੈ, ਕਿਉਂਕਿ ਇੰਡਸਟਰੀ ਦੀ ਤਰਕੀ ਤੋਂ ਬਿਨਾਂ ਰੁਜਗਾਰ ਅਤੇ ਆਮਦਨ ਦੇ ਵਸੀਲੇ ਪੈਦਾ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ 2012 ਤੋਂ ਬਾਅਦ ਮੌਕੇ ਦੀਆਂ ਸਰਕਾਰਾਂ ਦੀ ਬੇਰੁਖੀ ਕਾਰਨ ਦੇਸ ਅਤੇ ਪੰਜਾਬ ਦੀ ਇੰਡਸਟਰੀ ਘੋਰ ਸੰਕਟ ਵਿਚ ਫਸੀ ਹੋਈ ਹੈ ਅਤੇ ਅਜ ਇੰਡਸਟਰੀ ਨੂੰ ਆਪਣੀ ਹੋਂਦ ਬਚਾਉਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕੈਪਟਨ ਸਰਕਾਰ ਵਲੋਂ ਇੰਡਸਟਰੀ ਪ੍ਰਤੀ ਕੀਤੇ ਫੈਸਲੇ ਦੀ ਤਰੀਫ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਅੰਦਰ ਪੈਸਾ ਨਿਵੇਸ਼ ਕਰਨ ਵਾਲਾ ਮਹੌਲ ਬਣੇਗਾ। ਉਨ੍ਹਾਂ ਟਰਕ ਯੂਨੀਅਨਾਂ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਦੀ ਵੀ ਹਮਾਇਤ ਕੀਤੀ। ਸ੍ਰੀ ਵਿਜੈਇੰਦਰ ਸਿੰਗਲਾ ਵਿਧਾਇਕ ਸੰਗਰੂਰ ਅਤੇ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਦਸ ਸਾਲਾਂ ਅੰਦਰ ਪੰਜਾਬ ਦੀ ਇੰਡਸਟਰੀ ਨੂੰ ਦੂਜੇ ਸੂਬਿਆਂ ਵਲ ਜਾਣ ਲਈ ਮਜਬੂਰ ਕਰ ਦਿਤਾ ਸੀ, ਪਰ ਕੈਪਟਨ ਸਰਕਾਰ ਨੇ ਥੋੜੇ ਅਰਸੇ ਦੌਰਾਨ ਹੀ ਕਈ ਅਹਿਮ ਕਦਮ ਚੁਕਦਿਆਂ ਪੰਜਾਬ ਅੰਦਰ ਇੰਡਸਟਰੀ ਦੇ ਹਕ ਵਿਚ ਮਹੌਲ ਬਣਾਇਆ ਹੈ। ਉਨ੍ਹਾਂ ਸੰਗਰੂਰ ਵਿਖੇ ਇੰਡਸਟਰੀ ਹਬ ਬਣਨ ਨਾਲ ਜਿਲ੍ਹੇ ਦੀ ਤਰਕੀ ਅਤੇ ਰੁਜਗਾਰ ਦੇ ਮੌਕੇ ਪੈਦਾ ਹੋਣ ਦਾ ਦਾਅਵਾ ਵੀ ਕੀਤਾ। ਇਸ ਮੌਕੇ ਵੀ ਪੀ ਸਿੰਘ ਪੈਟਰਨ, ਸਤਵੰਤ ਸਿੰਘ ਖ਼ਰੇ ਬਲਾਕ ਪ੍ਰਧਾਨ, ਅਮਿਤ ਜਿੰਦਲ, ਬਲਵਿੰਦਰ ਜਿੰਦਲ, ਐਮ ਪੀ ਸਿੰਘ, ਗੁਰਮੀਤ ਸਿੰਘ ਦੇਵਾ, ਜੀਵਨ ਕੁਮਾਰ ਗੋਇਲ, ਨਰਿੰਦਰ ਗਰਗ ਅਤੇ ਡੀਐਸਪੀ ਸੰਦੀਪ ਵਡੇਰਾ ਵੀ ਹਾਜਰ ਸਨ। ਸਕੂਲ ਦੀਆਂ ਨੈਸ਼ਨਲ ਪਧਰ ਦੀਆਂ ਖੇਡਾਂ ਦੌਰਾਨ ਕ੍ਰਿਕਟ ਵਿਚੋਂ ਸੋਨੇ ਦਾ ਤਮਗਾ ਜਿਤਣ ਵਾਲੀ ਲੜਕੀ ਚਾਹਤ ਦਾ ਸਨਮਾਨ ਵੀ ਕੀਤਾ ਗਿਆ।

WRITTEN BY