Skip to content
Independent perspectives. Global stories.
BREAKING

ਡੇਰਾਬਸੀ ਦਾ ਨਾਮੀ ਬਿਲਡਰ ਬੀ.ਪੀ.ਐਲ. ਕਾਰਡ ਹੋਲਡਰ ਦੀ ਆੜ ਵਿਚ ਕਰ ਰਿਹਾ ਕਰੋੜਾਂ ਦਾ ਕਾਰੋਬਾਰ : ਪ੍ਰਸ਼ਾਸਨ ਬੇਖ਼ਬਰ

Share this story

ਡੇਰਾਬਸੀ, 10 ਦਸੰਬਰ (ਧੱਮੀ ਸ਼ਰਮਾ)- ਪੰਜਾਬ ਦੇ ਮੋਹਾਲੀ ਜਿਲੇ ਵਿਚ ਪੈਂਦੇ ਹਲਕੇ ਡੇਰਾਬਸੀ ਅੰਦਰ ਵਡੇ ਵਡੇ ਬਿਲਡਰਾਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਹੁਸੀਨ ਅਤੇ ਰੰਗਹੀਣੇ ਸਪਨੇ ਦਿਖਾ ਕੇ ਬੀ?ਪੀ?ਐਲ ਕਾਰਡ ਹੋਲਡਰਾਂ ਦੀ ਆੜ ਵਿਚ ਆਪਣੇ ਕਾਰੋਬਾਰਾਂ ਨੂੰ ਚਮਕਾਉਣ ਦਾ ਧੰਦਾ ਪੂਰੇ ਜੋਰਾ ਨਾਲ ਚਲ ਰਿਹਾ ਹੈ ਅਜਿਹਾ ਹੀ ਇਕ ਮਾਮਲਾ ਦੇਖਣ ਵਿਚ ਸਾਹਮਣੇ ਆਇਆ ਹੈ ਜਿਸ ਵਿਚ ਡੇਰਾਬਸੀ ਦੇ ਇਕ ਨਾਮੀ ਬਿਲਡਰ ਜੀ.ਬੀ.ਪੀ (ਗੁਪਤਾ ਬਿਲਡਰ ਐਂਡ ਪ੍ਰਮੋਟਰ ਪ੍ਰਾਇਵੇਟ ਲਿਮਿਟਿਡ ) ਨੇ ਇਕ ਬੀ.ਪੀ.ਐਲ. ਕਾਰਡ ਹੋਲਡਰ ਦੀ ਆੜ ਵਿਚ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਕੰਮ ਕਿਤਾ ਹੈ ਪਰੰਤੂ ਹੈਰਾਨ ਕਰਨ ਵਾਲੀ ਗਲ ਹੈ ਕੀ ਉਕਤ ਬਿਲਡਰ ਪ੍ਰਸਾਸ਼ਨ ਦੀ ਮਿਲੀ ਭੁਗਤ ਨਾਲ ਆਪਣੇ ਕਾਲਾ ਬਜ਼ਾਰੀ ਦੇ ਧੰਦੇ ਨੂੰ ਬਿਨਾ ਕਿਸੇ ਡਰ ਤੋਂ ਚਲਾ ਰਿਹਾ ਹੈ । ਗੁਪਤ ਸੂਤਰਾਂ ਦੇ ਅਨੁਸਾਰ ਉਕਤ ਬਿਲਡਰ ਕੁਛ ਸਮੇ ਪਹਿਲਾਂ ਟੀਵੀ ਰਿਪੇਅਰ ਦਾ ਕੰਮ ਕਰਦਾ ਸੀ ਥੋੜੇ ਹੀ ਸਮੇ ਦੋਰਾਨ ਕਰੋੜਾਂ ਦਾ ਕਾਰੋਵਾਰ ਇਕ ਸਵਾਲੀਆ ਚਿੰਨ ਖੜਾ ਕਰਦਾ ਹੈ ਜਿਸ ਦੀ ਜਾਂਚ ਕਿਸੇ ਉਚ ਪਧਰੀ ਏਜੰਸੀ ਤੋਂ ਹੋਣੀ ਚਾਹਿਦੀ ਹੈ। ਮਿਲਿ ਜਾਣਕਾਰੀ ਦੇ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਅੰਕਿਤ ਜੈਨ ਨਾਮੀ ਵਿਆਕਤੀ ਵਾਸੀ ਡੇਰਾਬਸੀ ਦੀ ਅਰਜੀ ਤੇ ਜਿਲਾ ਐਸ ਏ ਐਸ ਨਗਰ ਦੇ ਡਿਪਟੀ ਕਮਿਸਨਰ ਨੂੰ ਉਸ ਦੇ ਲਟਕਦੇ ਆ ਰਹੇ ਮਾਮਲੇ ਸੰਬੰਧੀ ਫੈਸਲਾ ਸਨਾਉਣ ਦੇ ਹੁਕਮ ਜਾਰੀ ਕਿਤੇ ਸਨ ਪਰੰਤੂ ਅੰਕਿਤ ਜੈਨ ਦੇ ਮੁਤਾਬਿਕ ਡਿਪਟੀ ਕਮੀਸਨਰ ਮੋਹਾਲੀ ਵਲੋਂ ਉਚਿਤ ਕਾਰਵਾਈ ਦਾ ਅਜੇ ਤਕ ਕੋਈ ਵੀ ਜਵਾਬ ਨਹੀਂ ਆਇਆ ਅੰਕਿਤ ਜੈਨ ਨੇ ਆਪਣੇ ਹਲਫ਼ੀਆ ਬਿਆਨ ਰਾਹੀਂ ਦੋਸ ਲਾਉਂਦੇ ਹੋਏ ਦਸਿਆ ਕੀ ਉਸ ਨੇ ਮਿਤੀ 12 ਅਗਸਤ 2015 ਨੂੰ ਮਧੂਕਰ ਸ਼ਰਮਾ ਵਾਸੀ ਡੇਰਾਬਸੀ ਦੇ ਖਿਲਾਫ ਡਿਪਟੀ ਕਮਿਸਨਰ ਮੋਹਾਲੀ ਨੂੰ ਲਿਖਤੀ ਸਿਕਾਇਤ ਰਾਹੀਂ ਜਾਣਕਾਰੀ ਦਿਤੀ ਸੀ ਕੀ ਉਕਤ ਵਿਆਕਤੀ ਨੇ ਇਲਾਕੇ ਵਿਚ ਪੈਂਦੀਆਂ ਕਰੀਬ ਅਧਾ ਦਰਜਨ ਨਜਾਇਜ ਕਲੋਨੀਆ ਪਿੰਡ ਮਾਹੀਵਾਲਾ, ਰੋਣੀ , ਪਿੰਡ ਕੂੜਾਵਾਲਾ ,ਬਲੋਪੁਰ ਅਤੇ ਚੰਡੀਗੜ ਇਨਕਲੇਵ ਦੇ ਪਲਾਂਟਾ ਦੀਆ ਰਜਿਸਟਰੀਆਂ ਜਮੀਨ ਦਾ ਮਾਲਕ ਬਣ ਕੇ ਕਾਰਵਾਈਆਂ ਹਨ ਜਦੋ ਕੀ ਉਹ ਖੁਦ ਨੀਲਾ ਕਾਰਡਧਾਰਕ ਹੈ ਅੰਕਿਤ ਜੈਨ ਨੇ ਸਕ ਜਾਹਰ ਕਰਦੇ ਹੋਏ ਦਸਿਆ ਕੀ ਗਰੀਬੀ ਰੇਖਾ ਤੋਂ ਹੇਠਾਂ ਗੁਜਾਰਾ ਕਰਨ ਵਾਲਾ ਮਧੂਕਰ ਸ਼ਰਮਾ ਸਹਿਰ ਦੇ ਕਿਸੇ ਨਾਮੀ ਬਿਲਡਰ ਦੇ ਇਸਾਰੇ ਤੇ ਉਸਦੇ ਸਾਰੇ ਕਾਰੋਬਾਰ ਚਲਾ ਰਿਹਾ ਹੈ । ਉਨਾ ਦਸਿਆ ਕੀ ਇੰਨੇ ਪਲਾਟਾ ਦੀ ਖਰੀਦੋ ਫਿਰੋਖਤ ਕੇਵਲ ਕਲੋਨਾਇਜਰ ਦੀ ਮਿਲਿ ਭੁਗਤ ਨਾਲ ਹੀ ਹੋ ਸਕਦੀ ਹੈ ।ਇਸ ਮਾਮਲੇ ਦੀ ਸਹੀ ਅਤੇ ਨਿਰਪਖ ਪੜਤਾਲ ਕਰਣ ਲਈ ਜਦੋਂ ਮਧੂਕਰ ਸ਼ਰਮਾ ਨਾਲ ਮੁਲਾਕਾਤ ਕਿਤੀ ਗਈ ਤਾਂ ਮਧੂਕਰ ਸ਼ਰਮਾ ਨੇ ਦਸਿਆ ਕੀ ਅੰਕਿਤ ਜੈਨ ਉਸ ਨਾਲ ਪੁਰਾਣੀ ਰੰਜਿਸ਼ ਤਹਿਤ ਇਸ ਮਾਮਲੇ ਨੂੰ ਤੁਲ ਦੇ ਰਿਹਾ ਹੈ ਜਿਸ ਸੰਬੰਧੀ ਮਾਮਲਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੋਰ ਸਪਰਾ ਦੇ ਵਿਚਾਰ ਅਧੀਨ ਹੈ ਜਿਸ ਦੀ ਸੁਣਵਾਈ 12 ਦਸੰਬਰ 2017 ਨੂੰ ਹੋਣੀ ਹੈ । ਮਧੂਕਰ ਸ਼ਰਮਾ ਨੇ ਦਸਿਆ ਕੀ ਮੈਂ ਇਕ ਗਰੀਬ ਪਰਿਵਾਰ ਤੋਂ ਸੰਬਧਤ ਹਾਂ ਅਤੇ 12 ਦਸੰਬਰ ਨੂੰ ਡਿਪਟੀ ਕਮਿਸ਼ਨਰ ਵਲੋਂ ਹੋਣ ਵਾਲੀ ਸੁਣਵਾਈ ਦਾ ਇੰਤਜਾਰ ਕਰ ਰਿਹਾ ਹਾਂ ਜੇਕਰ ਮੇਰੇ ਖਿਲਾਫ ਕੋਈ ਵੀ ਗਲਤ ਫੈਸਲਾ ਆਉਂਦਾ ਹੈ ਤਾਂ ਮੈਂ ਸਾਰਾ ਸਚ ਲੋਕਾਂ ਸਾਹਮਣੇ ਰਖ ਦਿਆਂਗਾ । ਮਧੂਕਰ ਸ਼ਰਮਾ ਨੇ ਮੁਲਾਕਾਤ ਦੋਰਾਨ ਦਸਿਆ ਕੀ ਉਹ ਇਹ ਸਾਰਾ ਕਾਰੋਬਾਰ ਸਹਿਰ ਦੇ ਇਕ ਨਾਮੀ ਬਿਲਡਰ ਜੀ?ਬੀ?ਪੀ ਦੇ ਇਸ਼ਾਰੇ ਤੇ ਕਰਦਾ ਆ ਰਿਹਾ ਜਿਸ ਵਿਚ ਉਕਤ ਬਿਲਡਰ ਦਾ ਭਤੀਜਾ ਅਸਵਣੀ ਗੁਪਤਾ ਵੀ ਉਸਦਾ ਭਈਵਾਲ ਹੈ ਉਹਨਾਂ ਦਸਿਆ ਕੀ ਉਕਤ ਬਿਲਡਰ ਵਲੋਂ ਕਟੀਆਂ ਗਈਆ ਕਲੋਨੀਆ ਜੇਕਰ ਜਾਂਚ ਕਿਤੀ ਜਾਵੇ ਤਾਂ ਰੋਜ ਵੂਡ ਨੂੰ ਛਡ ਕੇ ਸਾਰੀਆਂ ਕਲੋਨੀਆ ਗੈਰ ਕਨੂੰਨੀ ਸਾਬਤ ਹੋਣਗੀਆਂ ।
ਜਿਲਾ ਮੋਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਜਦੋਂ ਗਲਬਾਤ ਕਿਤੀ ਗਈ ਤਾਂ ਉਹਨਾਂ ਕਿਹਾ ਕੀ ਮਾਮਲਾ ਕੋਰਟ ਦੇ ਅਧੀਨ ਚਲ ਰਿਹਾ ਹੈ ਮੈਂ ਕੋਰਟ ਦੇ ਅਧੀਨ ਮਸਲੇ ਨੂੰ ਲੈਕੇ ਕੋਈ ਗਲ ਨਹੀਂ ਕਰਨਾ ਚਾਹੁੰਦੀ ਕੋਰਟ ਵਲੋਂ ਜੋ ਵੀ ਹੁਕਮ ਹੋਣਗੇ ਉਸ ਦੇ ਅਧੀਨ ਕਾਰਵਾਈ ਕਿਤੀ ਜਾਵੇਗੀ । ਉਕਤ ਬਿਲਡਰ ਵਲੋਂ ਪੁਛੇ ਸਵਾਲ ਵਿਚ ਉਹਨਾਂ ਕਿਹਾ ਕੀ ਮੇਰੇ ਕੋਲ ਇਸ ਸੰਬੰਧੀ ਜਾਣਕਾਰੀ ਹਾਸਿਲ ਨਹੀਂ ਹੋਈ ਹੈ ਜੇਕਰ ਇਸ ਤਰਹ ਦਾ ਕੋਈ ਮਾਮਲਾ ਹੈ ਤਾਂ ਉਹ ਪੁਡਾ ਅਤੇ ਗਮਾਡਾ ਦੇ ਅਧੀਨ ਆਉਂਦਾ ਹੈ ਜਿਸ ਨੂੰ ਉਕਤ ਮਹਿਕਮੇ ਹੀ ਡੀਲ ਕਰਨਗੇ ।ਜੀ.ਬੀ.ਪੀ. (ਗੁਪਤਾ ਬਿਲਡਰ ਐਂਡ ਪ੍ਰਮੋਟਰ) ਦੇ ਮਾਲਕ ਰਮਨ ਗੁਪਤਾ ਨਾਲ ਜਦੋਂ ਇਸ ਮਾਮਲੇ ਨੂੰ ਲੈਕੇ ਗਲ ਕਿਤੀ ਗਈ ਤਾਂ ਉਹ ਕੋਈ ਠੋਸ਼ ਜਵਾਬ ਨਹੀਂ ਦੇ ਪਾਏ ਅਤੇ ਆਪਣਾ ਫੋਨ ਕਟ ਦਿੱਤਾ।

WRITTEN BY