ਫਗਵਾੜਾ, 10 ਦਮੰਬਰ (ਪਰਵਿੰਦਰ ਜੀਤ ਸਿੰਘ)- ਜਰਨਲਿਸਟ ਪ੍ਰੈਸ ਕਲੱਬ ਪੰਜਾਬ ਯੂਨਿਟ ਫਗਵਾੜਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਸਤਨਾਮਪੁਰਾ ਵਿਖੇ ਹੋਈ ਮੀਟਿੰਗ ਦੌਰਾਨ ਪਤਰਕਾਰਾਂ ਨੂੰ ਪਤਰਕਾਰੀ ਦੇ ਖੇਤਰ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਡਾ. ਰਮਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਰਦਿਆਂ ਆਖਿਆ ਕਿ ਪਤਰਕਾਰੀ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਪਧਰ ਤੇ ਬਦਲਾਵ ਲਿਆਉਣ ਲਈ ਬਹੁਤ ਵਧੀਆ ਹਥਿਆਰ ਹੈ। ਡਾ.ਰਮਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਤਰਕਾਰਾਂ ਨਾਲ ਕੀਤੇ ਗਏ ਵਾਅਦੇ ਪਹਿਲ ਦੇ ਆਧਾਰ ਤੇ ਹਲ ਕੀਤੇ ਜਾਣ, ਪੰਜਾਬ ਦੇ ਸਮੂਹ ਪਤਰਕਾਰ ਨੂੰ ਪੰਜਾਬ ਦੇ ਸਾਰੇ ਟੋਲ ਪਲਾਜਾ ਮੁਆਫ ਕੀਤੇ ਜਾਣ ਪਤਰਕਾਰਾਂ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾਵੇ, ਪਤਰਕਾਰ ਨੂੰ ਸਿਹਤ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪਤਰਕਾਰਾਂ ਦੀਆਂ ਹਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਨਾ ਲਿਆ ਗਿਆ ਤਾਂ ਜਰਨਲਿਸਟ ਪ੍ਰੈਸ ਕਲਬ ਪੰਜਾਬ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ ਇਸ ਮੌਕੇ ਸੁਖਵਿੰਦਰ ਸਿੰਘ ਤੇ ਕ੍ਰਿਪਾਲ ਸਿੰਘ ਮਾਇਓਪਟੀ ਨੇ ਕਿਹਾ ਕਿ ਪਤਰਕਾਰ ਨੂੰ ਲੋਕ ਸਮਸਿਆਵਾਂ ਨੂੰ ਸਰਕਾਰ ਤਕ ਪਹੁੰਚਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਖਬਰ ਦਾ ਸਚ ਲੋਕਾਂ ਸਾਹਮਣੇ ਲਿਆਉਣਾ ਚਾਹਿਦਾ ਹੈ।ਇਸ ਮੌਕੇ ਫਗਵਾੜਾ ਯੂਨਿਟ ਚ ਕੁਝ ਨਿਯੁਕਤੀਆ ਸਰਬਸੰਮਤੀ ਨਾਲ ਕੀਤੀਆ ਗਈਆ, ਜਿਨ੍ਹਾਂ ’ਚ ਅਨਿਲ ਭੱਲਾ ਨੂੰ ਚੀਫ ਐਡਵਾਈਜਰ, ਕੁਨਾਲ ਸ਼ਰਮਾ ਕੈਸ਼ੀਅਰ, ਉਂਕਾਰ ਸਿੰਘ ਜਗਦੇਵ ਪ੍ਰੈਸ ਸੈਕਟਰੀ, ਹਰਵਿੰਦਰ ਸੈਣੀ ਨੂੰ ਪੀ.ਆਰ.ਓ. ਨਿਯੁਕਤ ਕੀਤਾ।ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਬੀ.ਕੇ.ਰਤੂ, ਰੁਪਿੰਦਰ ਕੋਰ, ਪਰਵਿੰਦਰ ਜੀਤ ਸਿੰਘ, ਮਨਦੀਪ ਸਿੰਘ ਸੰਧੂ, ਅਜੈ ਕੋਛੜ, ਵਿਜੇ ਸੋਨੀ,ਰਵੀ ਚੋਹਾਨ, ਉਮ ਸੰਧੀ ਅਸੋਕ ਲਾਲ ਆਦਿ ਹਾਜ਼ਰ ਸਨ।
ਪ੍ਰੈਸ ਕਲੱਬ ਫਗਵਾੜਾ ਦੀ ਮੀਟਿੰਗ



