Skip to content
Independent perspectives. Global stories.
BREAKING

ਬੇਰੁਜ਼ਗਾਰ ਲਾਇਨਮੈਨ ਸੰਘਰਸ਼ ਵਿੱਢਣ ਦੇ ਰਂੋਅ ’ਚ-ਸਰਕਾਰ ਤੋਂ ਜਲਦੀ ਭਰਤੀ ਕਰਨ ਦੀ ਕੀਤੀ ਮੰਗ

Share this story

ਰਾਮਪੁਰਾ ਫੂਲ, 4 ਦਸੰਬਰ (ਮਨਪ੍ਰੀਤ ਸਿੰਘ ਗਿੱਲ)-ਅੱਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਪੰਜਾਬ) ਦੇ ਜ਼ਿਲਾਂ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਮਹਿਰਾਜ ਦੀ ਅਗਵਾਈ ਵਿੱਚ ਚਾਚਾ ਨਹਿਰੂ ਪਾਰਕ ਬਠਿੰਡਾ ਵਿਖੇ ਹੋਈ। ਮੀਟਿੰਗ ਨੂੰ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਵਿੱਚ 2800 ਪੋਸਟਾਂ (ਉਮਰ ਹੱਦ 42 ਸਾਲ) ਸਹਾਇਕ ਲਾਈਨਮੈਨ ਦੀਆਂ ਭਰਤੀ ਕਰਨ ਦਾ ਜੋ ਪਿੱਛਲੀ 20 ਨਵੰਬਰ ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ,ਜਿਸ ਦੀ 29 ਨਵੰਬਰ ਤੋਂ ਆਨਲਾਈਨ ਫਾਰਮ ਭਰਨ ਦੀ ਪ੍ਰੀਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ,ਇਸਨੂੰ ਯੂਨੀਅਨ ਵੱਲੋਂ ਕੀਤੇ ਲੰਬੇ ਸੰਘਰਸ਼ ਦੀ ਇੱਕ ਹੋਰ ਜਿੱਤ ਆਖਦਿਆਂ ਸਵਾਗਤ ਕੀਤਾ। ਉਨ੍ਹਾਂ ਇਸਦੇ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਿਹੜੇ ਸਾਥੀ ਉਮਰ ਹੱਦ ਪਾਰ ਕਰ ਗਏ ਹਨ ਉਨ੍ਹਾਂ ਦੇ ਭਵਿੱਖ ਨੂੰ ਦੇਖਦੇ ਹੋਏ ਬਾਦਲ ਸਰਕਾਰ ਵੱਲੋਂ ਰੱਦ ਕੀਤੇ ਸੀ.ਆਰ.ਏ 267/11 ਇਸ਼ਤਿਹਾਰ ਨੂੰ ਬਹਾਲ ਕੀਤਾ ਜਾਵੇ, ਜਿਸ ਭਰਤੀ ਪ੍ਰਕਿਰਿਆ ਵਿੱਚ ਸਾਥੀਆਂ ਦੇ ਅਸਲ ਦਸਤਾਵੇਜ਼ ਵੀ ਚੈਕ ਹੋ ਗਏ ਹਨ। ਉਨ੍ਹਾਂ ਸਰਕਾਰ ਤੋਂ ਏਹ ਵੀ ਮੰਗ ਕੀਤੀ ਕਿ ਸਾਲ 2009 ਵਿੱਚ ਮੀਟਰ ਰੀਡਰ ਰੱਖਣ ਦਾ ਜੋ ਇਸਤਿਹਾਰ ਜਾਰੀ ਕੀਤਾ ਸੀ, ਉਸ ਨੂੰ ਵੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੇਰੁਜਗਾਰ ਲਾਈਨਮੈਨ ਨੇ ਆਪਣੇ ਲੰਬੇ ਅਤੇ ਕੌੜੇ ਸੰਘਰਸ਼ ਵਿੱਚ ਬਹੁਤ ਕੁਝ ਖੋਇਆ ਹੈ ਇਸ ਲਈ ਰੁਜਗਾਰ ਦੇ ਆਪਣੇ ਸੰਵਿਧਾਨਿਕ ਹੱਕ ਦੀ ਪ੍ਰਾਪਤੀ ਲਈ ਉਹ ਆਖਰੀ ਪਲ ਤੱਕ ਲੜਦੇ ਰਹਿਣਗੇ। ਉਨਾਂ ਕਿਹਾ ਕਿ ਬੇਰੁਜਗਾਰ ਲਾਈਨਮੈਨਾਂ ਤੋਂ ਇਲਾਵਾ ਪੰਜਾਬ ਦੇ ਬਾਕੀ ਬੱਚਦੇ ਸਾਰੇ ਬੇਰੁਜਗਾਰਾਂ ਲਈ ਉਹ ਵਿਧਾਨ ਸਭਾ ਵਿੱਚ ਸਮੇਂ ਸਮੇਂ ਤੇ ਆਵਾਜ ਉਠਾਉਂਦੇ ਰਹੇ ਹਨ ਤੇ ਉਠਾਉਂਦੇ ਰਹਿਣਗੇ। ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਮਾਹੀਨੰਗਲ, ਮੀਤ ਪ੍ਰਧਾਨ ਸੋਮਾ ਸਿੰਘ ਭੜੋ ਅਤੇ ਸੂਬਾ ਸਲਾਹਕਾਰ ਸੁਰਿੰਦਰ ਧਰਾਂਗ ਵਾਲਾ ,ਜਸਵੰਤ ਸਿੰਘ ਮਹਿਮਾ ਸਰਜਾ, ਜਗਜੀਤ ਸਿੰਘ ਭਗਵਾਨਪੁਰਾ, ਮਾਸਟਰ ਮੇਜਰ ਸਿੰਘ, ਗੁਰਪ੍ਰੀਤ ਸਿੰਘ ਢਿਪਾਲੀ, ਦਵਿੰਦਰ ਸਿੰਘ, ਬਲਵੰਤ ਸਿੰਘ ਮਹਿਰਾਜ, ਲੱਕੀ ਬਠਿੰਡਾ, ਰੋਜ਼ੀ ਸ਼ਰਮਾ, ਰਾਣੀ ਕੌਰ ਆਦਿ ਹਾਜਰ ਸਨ।

WRITTEN BY