Skip to content
Independent perspectives. Global stories.
BREAKING

ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਟੂਰ ਵਿਖੇ ਲਗਾਇਆ

Share this story

ਸ੍ਰੀ ਅਨੰਦਪੁਰ ਸਾਹਿਬ, 4 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਵਿਦਿਆਰਥੀਆਂ ਦਾ ਵਿਦਿਅਕ ਟੂਰ ਸਾਇੰਸ ਸਿਟੀ ਕਪੂਰਥਲਾ ਵਿਖ ਲੈ ਕੇ ਜਾਇਆ ਗਿਆ। ਇਸ ਟ੍ਰੂਰ ਦੀ ਸ਼ੁਰੂਆਤ ਅਰਦਾਸ ਦੇ ਨਾਲ ਕੀਤੀ ਗਈ ਜਿਸ ਵਿੱਚ ਵਿਦਿਆਰਥੀ ਅਤੇ ਸਟਾਫ ਹਾਜਿਰ ਸੀ। ਇਥੇ ਬੱਚਿਆ ਨੂੰ ਡਿਜਿਟਲ ਪਲੈਂਟਰੀਅਮ ਸ਼ੋਅ, ਥ੍ਰੀ ਡੀ ਸ਼ੋਅ, ਕਲਾਈਮਂਟ ਥੀੲਟਰ, ਫਲਾਈ ਸਿਮੂਲਟਰ ਆਦਿ ਦਿਖਾਏ ਗਏ। ਇਸ ਦੇ ਨਾਲ ਹੀ ਬੱਚਿਆ ਨੂੰ ਡਾਇਨਾਸੋਰ ਪਾਰਕ ਤੋਂ ਇਲਾਵਾ ਹੋਰ ਵੀ ਕਈ ਗੈਲਰੀਆ ਦਿਖਾਈਆ ਗਈਆ। ਇਸ ਟਰਿੱਪ ਦਾ ਮੁੱਖ ਮਕਸਦ ਬੱਚਿਆ ਦੇ ਗਿਆਨ ਵਿੱਚ ਵਾਧਾ ਕਰਨਾ ਸੀ ਤੇ ਜੋ ਵਿਦਿਆਰਥੀ ਕਿਤਾਬੀ ਗਿਆਨ ਤੋਂ ਇਲਾਵਾ ਪ੍ਰੈਕਟੀਕਲੀ ਵੀ ਉਹਨਾਂ ਚੀਜਾਂ ਬਾਰੇ ਜਾਣ ਸਕਣ। ਬੱਚਿਆ ਨੂੰ ਗੁਰਦੁਆਰਾ ਚਰਨ ਕੰਵਲ ਪਾਤਸ਼ਾਹੀ 6ਵੀਂ ਬੰਗਾ ਵਿਖ ਵੀ ਦਰਸ਼ਨ ਕਰਵਾਏ ਗਏ। ਬੱਚਿਆ ਨੇ ਜੋ ਵੀ ਅਪਣ ਵਿਸ਼ ਨਾਲ ਸਬੰਧਿਤ ਜਾਣਕਾਰੀ ਹਾਸਿਲ ਕੀਤੀ ਉਹਾਂ ਵਿਦਿਆਰਥੀਆਂ ਤੋਂ ਪ੍ਰੋਜਕਟ ਵੀ ਤਿਆਰ ਕਰਵਾਏ ਗਏ। ਕਾਰਜਕਾਰੀ ਪ੍ਰਿੰਸੀਪਲ ਅੰਿਮਤੋਜ ਸਿੰਘ ਨੇ ਦੱਸਿਆ ਕਿ ਇਹੋ ਜਿਹੇ ਵਿੱਦਿਅਕ ਟੂਰ ਜਿੱਥੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹਨ ਉਸ ਦੇ ਨਾਲ ਹੀ ਉਹਨਾਂ ਦੇ ਗਿਆਨ ਵਿੱਚ ਵੀ ਵਾਧਾ ਕਰਦੇ ਹਨ। ਇਸ ਮੌਕੇ ਪ੍ਰਾਇਮਰੀ ਸਕੂਲ਼ ਦੇ ਸਟਾਫ ਸਮਤ ਨਾਨ ਟੀਚਿੰਗ ਸਟਾਫ, ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਵਿਦਿਆਰਥੀਆ ਨਾਲ ਗਏ। ਵਾਪਸੀ ਸਮੇਂ ਵਿਦਿਆਰਥੀ ਜਲੰਧਰ ਹਵਲੀ ਵੀ ਘੁੰਮ ਕੇ ਆਏ। ਬੱਚਿਆਂ ਵਿੱਚ ਇਸ ਵਿਦਿਅਕ ਟੂਰ ’ਤੇ ਜਾਣ ਦਾ ਬਹੁਤ ਉਤਸਾਹ ਵੇਖਣ ਨੂੰ ਮਿਲਿਆ। ਇਸ ਮੋਕੇ ’ਤੇ ਕਾਰਜਕਾਰੀ ਪ੍ਰਿੰਸੀਪਲ ਅਮਿਤੋਜ ਸਿੰਘ, ਵਾਇਸ ਪ੍ਰਿੰਸੀਪਲ ਗਗਨਦੀਪ ਕੌਰ, ਅਮਰਪ੍ਰੀਤ ਸਿੰਘ, ਪੂਨਮ ਵਾਲੀਆ, ਮੋਨਿਕਾ, ਰਾਜਵੀਰ ਕੌਰ, ਭਾਰਤੀ ਸ਼ਰਮਾ, ਰੁਪਿੰਦਰ ਕੌਰ ਰਾਣਾ, ਅਮਨ ਕੌਰ, ਹਰਪ੍ਰੀਤ ਕੌਰ , ਜੁਗਰਾਜ ਸਿੰਘ, ਸਿਮਰਨ, ਸੁਨੀਤਾ, ਮਨਦੀਪ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ ਆਦਿ ਹਾਜਿਰ ਸਨ।

WRITTEN BY