ਪਾਤੜਾਂ, 4 ਦਸੰਬਰ (ਪ੍ਰੇਮ ਵਧਵਾ)-ਪਾਤੜਾਂ ਸ਼ਹਿਰ ਵਿਚ ਦੜੇ –ਸਟੇ ਦਾ ਧੰਦਾ ਜਿਥੇ ਸ਼ਰੇਆਮ ਦੁਕਾਨਾ ਖੋਲ ਕੇ ਚਲਾਇਆ ਜਾ ਰਿਹਾ ਹੈ ਹੁਣ ਸ਼ਰੇਆਮ ਦੁਕਾਨਾਂ ਖੋਲ੍ਹ ਕੇ ਕੁਝ ਮਹੀਨਿਆਂ ਤੋ ਬੇਖੌਫ ਚਲ ਰਿਹਾ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਪ੍ਰੈਸ ਵਲੋ ਵੀ ਪੁਲਸ ਦੇ ਧਿਆਨ ਵਿਚ ਲਿਆਂਦੇ ਜਾਣ ਦੇ ਬਾਵਜੂਦ ਵੀ ਇਹ ਧੰਦਾ ਬੇਖੌਫ ਚਲ ਰਿਹਾ ਹੈ ਅਜ ਸ਼ਹਿਰ ਦੇ ਵਖ ਵਖ ਥਾਂਵਾਂ ਤੇ ਜਾਂ ਕੇ ਵੇਖਿਆ ਤਾਂ ਧੜਲੇ ਨਾਲ ਸਟੇ ਦਾ ਕਾਰੋਬਾਰ ਚਲ ਰਿਹਾ ਹੈ ਉਥੇ ਹੀ ਲੋਕਾਂ ਨੇ ਦਸਿਆਂ ਕਿ ਪਹਿਲਾਂ ਤਾਂ ਚੌਰੀਛਿਪੇ ਇਹ ਧੰਦਾ ਚਲਦਾ ਸੀ ਪਰ ਹੁਣ ਸ਼ਹਿਰ ਵਿਚ ਜਿਸ ਤਰ੍ਹਾਂ ਸ਼ਰੇਆਮ ਚਲ ਰਿਹਾ ਹੈ ਜਿਵੇਂ ਕਿ ਇਹ ਕਾਲਾ ਧੰਦਾ ਅਜ ਤੋਂ ਕੁਝ ਸਾਲ ਪਹਿਲਾਂ ਲੁਕ ਛੁਪ ਕੇ ਚਲਦਾ ਸੀ ਲੋਕਾਂ ਦੇ ਦਸਣ ਮੁਤਾਬਕ ਨੇੜੇ ਧਾਨਕ ਮੁਹਲਾ ,ਸੁੰਦਰ ਬਸਤੀ, ਸ਼ਿਵ ਮਦਿੰਰ ਦੇ ਸਾਹਮਣੇ ,ਦਾਣਾ ਮੰਡੀ ਦੇ ਸੈਡ ਥਲੇ, ਬਸ ਸਟੈਡ ਦੇ ਨਾਲ ਲਾਟਰੀ ਵਾਲੀ ਦੁਕਾਨਾ ਦੇ ਵਿਚ ਅਤੇ ਪਾਤੜਾਂ ਦੇ ਨਾਲ ਲਗਦੇ ਸੁਤਰਾਣਾ ਵਿਖੇ ਦੜ੍ਹੇਸਟੇ ਦਾ ਕਾਰੋਬਾਰ ਸ਼ਰੇਆਮ ਚਲ ਰਿਹਾ ਹੈ ਇਥੇ ਕੰਮ ਕਰਦੇ ਕਰੀਦਿਆਂ ਵਲੋਂ ਉਹ ਸਟਾ ਲਾਉਣ ਵਾਲੇ ਨੂੰ ਪਰਚੀ ਦੇਣ ਦੇ ਨਾਲ –ਨਾਲ ਇਕ ਕਾਰਬਨ ਕਾਪੀ ਆਪਣੇ ਕੋਲ ਰਖਦੇ ਹਨ ਇਹਨਾਂ ਨੂੰ ਕਿਸੇ ਦਾ ਕੋਈ ਡਰ ਖੌਫ ਨਹੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਠਲ ਪਾ ਕੇ ਇਸ ਧੰਦੇ ਵਿਚ ਫਸੇ ਗਰੀਬ ਅਤੇ ਦਿਹਾੜੀਦਾਰ ਪਰਿਵਾਰਾਂ ਨੂੰ ਉਨ੍ਹਾਂ ਦੀ ਹੋ ਰਹੀ ਲੁਟ –ਖਸੁਟ ਤੋ ਰਾਹਤ ਮਿਲ ਸਕੇ ਅਤੇ ਸੁਤਰਾ ਤੋ ਮਿਲੀ ਜਾਣਕਾਰੀ ਅਨੁਸਾਰ ਇਸ ਸਟੇ ਦੇ ਧੰਦੇ ਨੂੰ ਚਲਾਉਣ ਵਾਲਾ ਪਟਿਆਲਾ ਸ਼ਹਿਰ ਦਾ ਨਾਮ ਚਿੰਨ ਵਿਅਕਤੀ ਹੈ ਇਸ ਸਬੰਧੀ ਸੁਤਰਾਣਾ ਦੇ ਐਸ. ਐਚ. ਓ. ਨੇ ਕਿਹਾ ਕਿ ਜਲਦੀ ਹੀ ਤਫਤੀਸ ਕਰਕੇ ਕਾਰਵਾਈ ਕੀਤੀ ਜਾਵੇਂਗੀ ਅਤੇ ਪਾਤੜਾਂ ਸ਼ਹਿਰ ਦੇ ਐਸ .ਐਚ. ਓ. ਯਸਪਾਲ ਸਿੰਘ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਜਲਦੀ ਹੀ ਸਟੇਬਾਜ਼ਾਂ ਨੂੰ ਕਾਬੂ ਕਰਕੇ ਪਰਚੇ ਕੀਤੇ ਜਾਣਗੇ ਇਸ ਸਬੰਧੀ ਜਦੋ ਡੀ. ਐਸ. ਪੀ. ਪਾਤੜਾਂ ਨਾਲ ਗਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆਂ।
ਬੇਧੜਕ ਚਲ ਰਿਹੈ ਪਾਤੜਾਂ ’ਚ ਸਟੇ ਦਾ ਧੰਦਾ



