ਸ਼ਾਹਕੋਟ, 28 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ ਸ਼ਹਿਰ ਦੀ ਨੁਹਰ ਬਦਲਣ ਦਾ ਸੁਫਨਾ ਲੈ ਕਿ ਉਹ ਕਾਗਰਸ ਪਾਰਟੀ ਅੰਦਰ ਦਿਨ ਰਾਤ ਕੰਮ ਕਰ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਨਗਰ ਪੰਚਾਇਤ ਸ਼ਾਹਕੋਟ ਦੇ ਦਫਤਰ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਕੀਤਾ। ਉਹ ਅੱਜ ਸ਼ਹਿਰ ਦੇ ਵਿਕਾਸ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਦਾ ਚੈਕ ਦੇਣ ਪਹੁੰਚੇ ਸਨ। ਸ੍ਰੀ ਲਾਡੀ ਨੇ ਐਸ ਡੀ ਐਮ ਸ਼ਾਹਕੋਟ ਸ੍ਰੀ ਮਤੀ ਨਵਨੀਤ ਕੌਰ ਬੱਲ ਦੀ ਹਾਜ਼ਰੀ ਵਿਚ ਕਾਰਜ ਸਾਧਿਕ ਅਫਸਰ ਸ਼ਾਹਕੋਟ ਸ੍ਰੀ ਦੇਸ ਰਾਜ ਦੁੱਗਲ ਨੂੰ ਤਿੰਨ ਕਰੋੜ ਰੁਪਏ ਦਾ ਚੈਂਕ ਸੌਪਿਆ। ਇਸ ਮੌਕੇ ਸ੍ਰੀ ਲਾਡੀ ਨੇ ਕਿਹਾ ਕਿ ਉਹ ਆਪਣੀ ਪੂਰੀ ਕੋਸ਼ਿਸ ਕਰਨਗੇ ਕਿ ਸ਼ਹਿਰ ਅੰਦਰ ਅਧੂਰੇ ਪਏ ਕੰਮ ਜਲਦੀ ਤੋ ਜਲਦੀ ਮੁਕੰਮਲ ਹੋ ਜਾਣ। ਉਨ੍ਹਾਂ ਦੱਸਿਆ ਕਿ ਮੋਗਾ ਰੋਡ ਤੇ ਬਣੇ ਸ਼ਮਸਾਨਘਾਟ ਦੀ ਸੜਕ ਦਾ ਕੰਮ ਵੀ ਬਹੁਤ ਜਲਦੀ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਸ਼ਹਿਰ ਵਾਸੀਆ ਨੇ ਐਸ ਡੀ ਐਮ ਸ਼ਾਹਕੋਟ ਨੂੰ ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। ਜਿਸ ਲਈ ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸ ਮੌਕੇ ਲੋਹੀਆ ਖਾਸ ਦੇ ਕਾਰਜ ਸਾਧਿਕ ਅਫਸਰ ਤਜਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਮੌਜੂਦ ਸਨ।
ਸ਼ਹਿਰ ਦੇ ਵਿਕਾਸ ਲਈ ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਿਕ ਅਫਸਰ ਨੂੰ ਤਿੰਨ ਕਰੋੜ ਦਾ ਚੈਂਕ ਸੌਂਪਿਆ



