ਝਬਾਲ, 28 ਨਵੰਬਰ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਪੰਜਾਬ ਵਿੱਚ ਸਰਕਾਰ ਬੇਸ਼ੱਕ ਨਿਮਨਾਂ ਮਰਜ਼ੀ ਕਾਨੂੰਨ ਸਖਤ ਕਰ ਦੇਵੇ ਪਰ ਲੋਕਾਂ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੁੰਦਾ ਪੰਜਾਬ ਦੇ ਲੋਕਾਂ ਦੀ ਉਹ ਗੱਲ ਹੈ ਠਤੁਹਾਡਾ ਕਿਹਾ ਸਿਰ ਮੱਥੇ ਪਰ ਪਨਾਲਾ ਉਥੇ ਦਾ ਉਥੇੂ। ਜਿਸ ਦੀ ਮਿਸਾਲ ਤਕਰੀਬਨ ਹਰ ਰੋਜ਼ ਸੜਕ ਦੇਖਣ ਨੂੰ ਮਿਲਦੀ ਹੈ। ਜਿਸ ਤਰਾਂ ਮੰਡੀਆਂ ਤੇ ਗੋਦਾਮਾਂ ਵਿੱਚੋਂ ਟਰੱਕਾਂ ਤੇ ਝੋਨਾ ਲੱਦ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਇਆ ਜਾਂਦਾ ਹੈ ਤੇ ਉਹ ਟਰੱਕ ਇੰਨੇ ਜ਼ਿਆਦਾ ਓਵਰਲੋਡ ਹੁੰਦੇ ਹਨ ਤੇ ਜਿਸ ਤਰੀਕੇ ਨਾਲ ਉਹ ਲੱਦਿਆ ਹੁੰਦਾ ਹੈ ਜਿਸ ਦੀਆਂ ਸਾਰਆਂਿ ਬੋਰੀਆਂ ਇੱਕ ਪਾਸੇ ਵੱਲ ਝੁਕੀਆਂ ਹੁੰਦੀਆਂ ਹਨ। ਉਨ੍ਹਾਂ ਲਾਗੋਂ ਨਿਕਲਣ ਲੱਗੇ ਡਰ ਆਉਂਦਾ ਹੇੈ ਕਿ ਕਿਤੇ ਉਤੇ ਹੀ ਨਾਂ ਪਲਟ ਜਾਵੇ। ਅਤੇ ਉਹ ਸ਼ਰੇਆਮ ਬਜ਼ਾਰਾਂ ਵਿੱਚੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਲੰਘਦੇ ਹਨ ਪਰ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਜੇਕਰ ਕੋਈ ਹੁੰਦਾ ਵੀ ਹੈ ਟਰੱਕ ਡਰਾਈਵਰ ਉਸ ਦੀ ਜੇਬ ਪਹਿਲਾਂ ਹੀ ਗਰਮ ਕਰ ਦਿੰਦੇ ਹਨ। ਉਥੇ ਹੀ ਝੋਨੇ ਦਾ ਸੀਜ਼ਨ ਬੇਸ਼ੱਕ ਖਤਮ ਹੋ ਗਿਆ ਹੇ ਪਰ ਕੰਬਾਈਨਾਂ ਵਾਲੇ ਆਪਣੀਆਂ ਕੰਬਾਈਨਾਂ ਨੂੰ ਇਧਰ ਓਧਰ ਲੈ ਕੇ ਜਾਣ ਸਮੇਂ ਝੋਨਾ ਵੱਢਣ ਵਾਲੇ ਬਲੇਡ ਨੂੰ ਪਿੱਛੇ ਲਗਾਉਣ ਦੀ ਬਿਜਾਇ ਕੰਬਾਈਨ ਦੇ ਅੱਗੇ ਲਗਾ ਕੇ ਹੀ ਚੱਲਦੇ ਹਨ ਜਿਸ ਨਾਲ ਸੜਕੀ ਹਾਦਸੇ ਹੋਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਪਰ ਇਹਨਾਂ ਕਾਨੂੰਨ ਦੇ ਹੁਕਮਾਂ ਨਾਲ ਕੀ ਮਤਲਬ ਹੈ। ਇਸ ਸਬੰਧ ਵਿੱਚ ਵਿੱਚ ਜਦ ਟ੍ਰੈਫਿਕ ਇੰਚਾਰਜ ਜ਼ੋਨ ਦੋ ਸਬ-ਇੰਸ: ਅਸਵਨੀ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਅਸੀਂ ਜਲਦੀ ਹੀ ਇਹਨਾਂ ਉਪਰ ਸ਼ਿਕੰਜਾ ਕੱਸਿਆ ਜਾਵੇਗਾ।
ਟਰੱਕਾਂ ਅਤੇ ਕੰਬਾਈਨਾਂ ਵਾਲੇ ਸ਼ਰੇਆਮ ਉਡਾਉਂਦੇ ਨੇ ਕਾਨੁੰਨ ਦੀਆਂ ਧੱਜੀਆਂ-ਪ੍ਰਸ਼ਾਸਨ ਬੇਖਬਰ



