Skip to content
Independent perspectives. Global stories.
BREAKING

ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ’ਤੇ ਗੁਜਰਾਤੀਆਂ ਦੇ 33000 ਕਰੋੜ ਬਰਬਾਦ ਕਰਨ ਦਾ ਦੋਸ਼

Share this story

ਅਹਿਮਦਾਬਾਦ, 26 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਗੁਜਰਾਤ ਚੋਣ ਦੇ ਵਿਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ‘ਤੇ ਲਗਾਤਾਰ ਵਾਰ ਕਰ ਰਹੇ ਹਨ। ਐਤਵਾਰ ਨੂੰ ਰਾਹੁਲ ਨੇ ਨਰੇਂਦਰ ਮੋਦੀ ਸਰਕਾਰ ਦੇ ਇਕ ਪ੍ਰੋਜੇਕਟ ‘ਤੇ ਤੰਜ ਕਸਿਆ। ਪੀ ਐਮ ਮੋਦੀ ਦੇ ਮੇਕ ਇਨ ਇੰਡੀਆ ਪ੍ਰੋਜੇਕਟ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਨੇ ਦਮ ਤੋੜ ਦਿਤਾ ਹੈ। ਟਾਟਾ ਨੈਨੋ ਨਾਲ ਜੁੜੀ ਇਕ ਖਬਰ ਦੇ ਨਾਲ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਇਸ ਟਵੀਟ ਵਿਚ ਰਾਹੁਲ ਨੇ ਲਿਖਿਆ ਹੈ ਕਿ ਪੀ ਐਮ ਦੇ ਪਿਆਰੇ ਮੇਕ ਇਨ ਇੰਡੀਆ ਪ੍ਰੋਜੈਕਟ ਨੇ ਦਮ ਤੋੜ ਦਿਤਾ ਹੈ। ਗੁਜਰਾਤੀ ਲੋਕਾਂ ਦੇ ਟੈਕਸ ਦੇ 33 ਹਜਾਰ ਕਰੋੜ ਬਰਬਾਦ ਹੋ ਗਏ। ਕਿਸ ਦੀ ਜਵਾਬਦੇਹੀ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਇਸ ਟਵੀਟ ਦੇ ਨਾਲ ਅੰਗਰੇਜ਼ੀ ਅਖਬਾਰ ਦੀ ਇਕ ਖਬਰ ਵੀ ਸ਼ੇਅਰ ਕੀਤੀ ਹੈ।

WRITTEN BY