Skip to content
Independent perspectives. Global stories.
BREAKING

‘ਕਾਮੇਡੀ ਸਰਕਸ ਸ਼ੋਅ’ ਨਵਜੋਤ ਸਿਧੂ ਦੀਆਂ ਨਾਕਾਮੀਆਂ ਨਹੀਂ ਛੁਪਾਉਣ ਲੱਗੇ : ਅਕਾਲੀ ਦਲ

Share this story

ਬਿਕਰਮ ਮਜੀਠੀਆ ਨੇ ਸਿਧੂ ਨੂੰ ਪੁਛਿਆ ਕਿ ਉਹ ਗੁਜਰਾਤ ਵਿਚ ਜੀਐਸਟੀ ਮੁਦੇ ਉਤੇ ਚੋਣ ਪ੍ਰਚਾਰ ਕਰਨ ਤੋਂ ਕਿਉਂ ਟਾਲਾ ਵਟ ਰਿਹੈ

ਚੰਡੀਗੜ੍ਹ, 26 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਕਿਹਾ ਕਿ ਕਾਮੇਡੀ ਸਰਕਸ ਸ਼ੋਅ ਉਸ ਦੀਆਂ ਨਾਕਾਮੀਆਂ ਛੁਪਾਉਣ ਵਿਚ ਮਦਦਗਾਰ ਸਾਬਿਤ ਨਹੀਂ ਹੋਣਗੇ। ਪਾਰਟੀ ਨੇ ਇਹ ਵੀ ਪੁਛਿਆ ਕਿ ਉਹ ਪੰਜਾਬੀਆਂ ਨੂੰ ਦਸੇ ਕਿ ਪਿਛਲੇ 8 ਮਹੀਨਿਆਂ ਦੌਰਾਨ ਉਸ ਦੀ ਕਾਰਗੁਜ਼ਾਰੀ ਜ਼ੀਰੋ ਕਿਉਂ ਰਹੀ ਹੈ?
ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਸਿਧੂ ਜੀਐਸਟੀ ਦੇ ਮੁਦੇ ਉਤੇ ਅੰਮ੍ਰਿਤਸਰ ਵਿਚ ਤਾਂ ਨਕਲੀ ਤਮਾਸ਼ਾ ਕਰਦਾ ਹੈ ਪਰ ਚੋਣਾਂ ਵਾਲੇ ਸੂਬੇ ਗੁਜਰਾਤ ਵਿਚ ਜਾ ਕੇ ਇਸੇ ਮੁਦੇ ਉਤੇ ਕਾਂਗਰਸ ਵਾਸਤੇ ਪ੍ਰਚਾਰ ਕਰਨ ਤੋਂ ਇਨਕਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਧੂ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਵੀ ਚੋਣ ਪ੍ਰਚਾਰ ਕਰਨ ਤੋਂ ਟਾਲਾ ਵਟ ਲਿਆ ਸੀ ਅਤੇ ਹੁਣ ਉਹ ਆਪਣੀ ਪਾਰਟੀ ਲਈ ਗੁਜਰਾਤ ਜਾ ਕੇ ਚੋਣ ਪ੍ਰਚਾਰ ਕਰਨ ਤੋਂ ਜੁਆਬ ਦੇ ਰਿਹਾ ਹੈ। ਜਿਹੜਾ ਵਿਅਕਤੀ ਲੋਕਾਂ ਦਾ ਧਿਆਨ ਖਿਚਣ ਲਈ ਕੋਈ ਵੀ ਤਮਾਸ਼ਾ ਕਰਨ ਨੂੰ ਤਿਆਰ ਰਹਿੰਦਾ ਹੈ, ਉਸ ਦਾ ਮੌਜੂਦਾ ਵਿਵਹਾਰ ਵਾਕਈ ਹੈਰਾਨ ਕਰ ਰਿਹਾ ਹੈ।
ਸਿਧੂ ਨੂੰ ਇਹ ਪੁਛਦਿਆਂ ਕਿ ਉਹ ਗੁਜਰਾਤ ਕਿਉਂ ਨਹੀਂ ਜਾ ਰਿਹਾ, ਅਕਾਲੀ ਆਗੂ ਨੇ ਕਿਹਾ ਕਿ ਕੀ ਜਿਸ ਮਾਮਲੇ ਵਿਚ ਤੁਹਾਨੂੰ ਇਕ ਬਜ਼ੁਰਗ ਆਦਮੀ ਦਾ ਕਤਲ ਕਰਨ ਦੇ ਦੋਸ਼ ਸਜ਼ਾ ਹੋ ਚੁਕੀ ਹੈ, ਉਸ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਦੀ ਤਾਰੀਕ ਹੋਣ ਕਰਕੇ ਤੁਹਾਡੇ ਪੈਰ ਇਕਦਮ ਠੰਡੇ ਪੈ ਗਏ ਹਨ? ਇਹੀ ਵਜ੍ਹਾ ਹੈ ਕਿ ਤੁਸੀਂ ਕਲ੍ਹ ਸਿਰਫ ਦਿਖਾਵੇ ਲਈ ਜੀਐਸਟੀ ਉਤੇ ਪ੍ਰਦਰਸ਼ਨ ਦੀ ਰਸਮ ਨਿਭਾਈ ਹੈ ਅਤੇ ਇਸ ਗਲ ਦਾ ਕੋਈ ਸੰਕੇਤ ਨਹੀਂ ਦਿਤਾ ਹੈ ਕਿ ਤੁਸੀਂ ਇਸ ਮੁਦੇ ਉਤੇ ਪਾਰਟੀ ਦੀ ਲੜਾਈ ਗੁਜਰਾਤ ਵਿਚ ਲਿਜਾ ਕੇ ਕੋਈ ਠੋਸ ਕਦਮ ਚੁਕੋਗੇ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਸਿਧੂ ਨੇ ਆਪਣੇ ਸਾਥੀ ਅਤੇ ਵਿਤ ਮੰਤਰੀ ਵਲੋਂ ਜੀਐਸਟੀ ਪ੍ਰਬੰਧ ਦੀ ਕੀਤੀ ਤਾਰੀਫ ਬਾਰੇ ਵੀ ਕੋਈ ਟਿਪਣੀ ਨਹੀਂ ਕੀਤੀ। ਇਸ ਗਲ ਤੋਂ ਪ੍ਰਸਾਸ਼ਨ ਸੰਬੰਧੀ ਤੁਹਾਡੀ ਗੰਭੀਰਤਾ ਦਾ ਪਤਾ ਚਲਦਾ ਹੈ।ਇਹ ਟਿਪਣੀ ਕਰਦਿਆਂ ਕਿ ਕਾਮੇਡੀ ਸਰਕਸ ਸੋਥਅ ਦਾ ਸਮਾਂ ਬੀਤ ਗਿਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬੀ ਸਿਧੂ ਨੂੰ ਇਹ ਇਹ ਪੁਛ ਰਹੇ ਹਨ ਕਿ ਉਸ ਨੇ ਪਿਛਲੇ 8 ਮਹੀਨਿਆਂ ਅੰਦਰ ਉਹਨਾਂ ਦੀ ਭਲਾਈ ਲਈ ਕੀ ਕੀਤਾ ਹੈ? ਉਹਨਾਂ ਕਿਹਾ ਕਿ ਕੁਝ ਵੀ ਸਾਰਥਕ ਕਰਨ ਦੀ ਥਾਂ, ਤੁਸੀਂ ਸਾਰੇ ਕਸਬਿਆਂ ਅਤੇ ਸ਼ਹਿਰਾਂ ਦੀਆਂ ਸਾਰੀਆਂ ਗਰਾਂਟਾਂ ਹੀ ਵਾਪਸ ਲੈ ਲਈਆਂ, ਜਿਸ ਨਾਲ ਸਾਰੇ ਚਲ ਰਹੇ ਵਿਕਾਸ ਕਾਰਜ ਥਾਂਏ ਰੁਕ ਗਏ। ਤੁਸੀਂ ਕਦੇ ਵੀ ਬਿਜਲੀ ਦਰਾਂ ਵਿਚ ਕੀਤੇ ਕਠੋਰ ਵਾਧੇ ਖ਼ਿਲਾਫ ਆਵਾਜ਼ ਨਹੀਂ ਉਠਾਈ, ਜਿਸ ਨਾਲ ਘਰੇਲੂ ਉਪਭੋਗਤਾਵਾਂ ਉਤੇ 25000 ਕਰੋੜ ਰੁਪਏ ਦਾ ਬੋਝ ਪਿਆ। ਇਸ ਤੋਂ ਇਲਾਵਾ ਮਿਉਂਸੀਪਲ ਕਸਬਿਆਂ ਵਿਚ ਬਿਜਲੀ ਉਤੇ 2 ਫੀਸਦ ਮਿਉਂਸੀਪਲ ਟੈਕਸ ਲਗਾਉਣ ਵਿਚ ਵੀ ਤੁਹਾਡਾ ਸਿਧਾ ਹਥ ਹੈ।
ਤੁਸੀਂ ਸੂਬੇ ਦੇ ਭਖ਼ਦੇ ਮਸਲਿਆਂ ਜਿਵੇਂ ਮਾਈਨਿੰਗ ਘੁਟਾਲਾ, ਸਰਕਾਰ ਦੀ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਜਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇ ਸਿਰ ਦੇਣ ਵਿਚ ਨਾਕਾਮੀ ਆਦਿ ਉਤੇ ਹਮੇਸ਼ਾ ਚੁਪੀ ਧਾਰੀ ਰਖੀ ਹੈ।ਇਹ ਕਹਿੰਦਿਆਂ ਕਿ ਜਿਸ ਵਿਅਕਤੀ ਦੀ ਆਪਣੀ ਕਾਰਗੁਜ਼ਾਰੀ ਜ਼ੀਰੋ ਹੋਵੇ, ਉਸ ਨੂੰ ਦੂਜਿਆਂ ਉਤੇ ਉਂਗਲੀ ਨਹੀਂ ਉਠਾਉਣੀ ਚਾਹੀਦੀ, ਅਕਾਲੀ ਆਗੂ ਨੇ ਸਿਧੂ ਨੂੰ ਕਿਹਾ ਕਿ ਉਹ ਪਹਿਲਾ ਇਹ ਸਿਖ ਲਵੇ ਕਿ ਇਕ ਮੰਤਰੀ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਜੇ ਤੁਸੀਂ ਇਹ ਸਿਖ ਗਏ ਤਾਂ ਫਿਰ ਤੁਹਾਨੂੰ ਆਪਣੀ ਕਾਰਗੁਜ਼ਾਰੀ ਉਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦ ਤਕ ਤੁਸੀਂ ਕਾਰਗੁਜ਼ਾਰੀ ਨਹੀਂ ਵਿਖਾਉਂਦੇ, ਤੁਸੀਂ ਪੰਜਾਬ ਦੀ ਰਾਜਨੀਤੀ ਦੇ ਜੋਕਰ ਵਜੋਂ ਹੀ ਜਾਣੇ ਜਾਓਗੇ।

WRITTEN BY