ਮੁੰਬਈ, 9 ਜਨਵਰੀ (ਵਿਸ਼ਵ ਵਾਰਤਾ)- ‘ਕਾਮੇਡੀ ਨਾਈਟਸ ਵਿਦ ਕਪਿਲ’ ਰਾਹੀਂ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਨੂੰ ਕਾਮੇਡੀ ਸ਼ੋਅ ਉਸ ਸਮੇਂ ਭਾਰੀ ਪਿਆ, ਜਦੋਂ ਉਨ੍ਹਾਂ ਕਾਮੇਡੀ ਸ਼ੋਅ ਵਿਚ ਗਰਭਵਤੀ ਮਹਿਲਾਵਾਂ ਦਾ ਮਜ਼ਾਕ ਉਡਾਇਆ। ਇਸ ਸਬੰਧੀ ਕਪਿਲ ਸ਼ਰਮਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਮਹਿਲਾ ਦਾ ਕਹਿਣਾ ਹੈ ਕਿ ਕਪਿਲ ਨੇ ਸ਼ੋਅ ਵਿੱਚ ਗਰਭਵਤੀ ਮਹਿਲਾਵਾਂ ’ਤੇ ਸ਼ਰਮਨਾਕ ਅਤੇ ਹੈਰਾਨੀਜਨਕ ਟਿੱਪਣੀ ਕੀਤੀ ਹੈ।