Skip to content
Independent perspectives. Global stories.
BREAKING

ਕੌਮਾਂਤਰੀ ਪੱਧਰ ’ਤੇ ਨਵੀਂ ਸਫਬੰਦੀ

Share this story

ਕੌਮਾਂਤਰੀ ਪੱਧਰ ’ਤੇ ਇਕ ਨਵੀਂ ਸਫਬੰਦੀ ਉ¤ਭਰ ਰਹੀ ਹੈ। ਇਸ ਵਿੱਚ ਭਾਰਤ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ। ਆਸ਼ੀਆਨ ਅਤੇ ਪੂਰਬੀ ਏਸ਼ੀਆ ਸੰਮੇਲਨਾਂ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਜਲਵਾ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ ਹੈ। ਇਸ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਹੈ ਕਿ ਦੁਨੀਆਂ ਵਿੱਚ ਭਾਰਤ ਇਕ ਨਵੀਂ ਅਤੇ ਵੱਡੀ ਤਾਕਤ ਵਜੋਂ ਉ¤ਭਰ ਰਿਹਾ ਹੈ। ਤਜਵੀਜ਼ਤ ਚਹੁੰ-ਪ¤ਖੀ ਗਠਜੋੜ ਵਿੱਚ ਵੀ ਇਸ ਦਾ ਅਸਰ ਦਿਸ ਰਿਹਾ ਹੈ। ਇਸ ਗਠਜੋੜ ਤਹਿਤ ਸੁਰ¤ਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਨ ਦਾ ਸੰਕੇਤ ਦਿੰਦਿਆਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਰਣਨੀਤਕ ਪ¤ਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿ¤ਤੇ ਵਿ¤ਚ ਸਾਂਝੇ ਹਿ¤ਤਾਂ ’ਤੇ ਪਹਿਰਾ ਦੇਣ ਲਈ ਵਿਸਤਾਰ ਨਾਲ ਗ¤ਲਬਾਤ ਕੀਤੀ ਹੈ। ਇਹ ਗਠਜੋੜ ਇਸ ਖਿ¤ਤੇ ਵਿੱਚ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰੇਗਾ। ਪਿਛਲੇ ਕੁਝ ਸਾਲਾਂ ਤੋਂ ਵੱਡੀ ਫੌਜੀ ਅਤੇ ਆਰਥਿਕ ਤਾਕਤ ਵੱਜੋਂ ਉਭਰ ਰਿਹਾ ਚੀਨ ਖੇਤਰ ਦੇ ਦੂਸਰੇ ਦੇਸ਼ਾਂ ਲਈ ਵਿਸ਼ਾਲ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਖੇਤਰ ਵਿੱਚ ਤਾਕਤ ਦੇ ਤਵਾਜ਼ਨ ਨੂੰ ਬਣਾਏ ਰੱਖਣ ਲਈ ਹੀ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦਰਮਿਆਨ ਸਾਂਝ ਬਣਦੀ ਜਾ ਰਹੀ ਹੈ। ਚਹੁੰ-ਪ¤ਖੀ ਸੁਰ¤ਖਿਆ ਸੰਵਾਦ ਦਾ ਸਰੂਪ ਤੈਅ ਕਰਨ ਦੀ ਦਿਸ਼ਾ ਵਿ¤ਚ ਵ¤ਡੇ ਕਦਮ ਵਜੋਂ ਦੇਖੀ ਜਾ ਰਹੀ ਇਸ ਮੀਟਿੰਗ ਵਿ¤ਚ ਅਧਿਕਾਰੀਆਂ ਨੇ ਅਤਿਵਾਦ ਤੇ ਹੋਰ ਸੁਰ¤ਖਿਆ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਟਾਕਰੇ ਦਾ ਰਾਹ ਲ¤ਭਣ ਤੋਂ ਇਲਾਵਾ ਭਾਰਤ-ਪ੍ਰਸ਼ਾਂਤ ਖਿ¤ਤੇ ਵਿ¤ਚ ਬਣੇ ਸੁਰ¤ਖਿਆ ਪਰਿਪੇਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿੱਚ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਇਲਾਕੇ ਵਿ¤ਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਨੂੰ ਹੁਲਾਰਾ ਦੇਣ ਉਤੇ ਧਿਆਨ ਕੇਂਦਰਤ ਕਰਨ ਦੇ ਨਾਲ ਭਾਰਤ-ਪ੍ਰਸ਼ਾਂਤ ਖਿ¤ਤੇ ਵਿ¤ਚ ਸਾਂਝੇ ਹਿ¤ਤਾਂ ਦੇ ਮੁ¤ਦੇ ਵਿਚਾਰੇ ਗਏ ਹਨ। ਮਨੀਲਾ ਵਿਖੇ ਹੋਏ ਆਸੀਆਨ ਅਤੇ ਪੂਰਬੀ ਏਸ਼ੀਆ ਸੰਮੇਲਨਾਂ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਸ ਤਰ੍ਹਾਂ ਖੁੱਲ੍ਹ ਕੇ ਵਿਚਰੇ ਹਨ ਉਸ ਨਾਲ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਮਾਣ-ਸਤਿਕਾਰ ਵਧਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ, ਜਾਪਾਨੀ ਪ੍ਰਧਾਨ ਮੰਤਰੀ ਮਿਸਟਰ ਸ਼ਿੰਜੋ ਐਬੇ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮਿਸਟਰ ਮੈਲਕਮ ਟਰਨਬੁ¤ਲ ਅਤੇ ਦੂਸਰੇ ਦੇਸ਼ਾਂ ਦੇ ਮੁਖੀਆਂ ਨਾਲ ਹੋਈ ਮੁਲਾਕਾਤ ਕਾਫੀ ਅਹਿਮੀਅਤ ਰੱਖਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਇਸ ਦੌਰਾਨ ਭਾਰਤ ਨੂੰ ਵਿਸ਼ੇਸ਼ ਮਹੱਤਵ ਦੇਣਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਵੱਡੀ ਪ੍ਰਾਪਤੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਨਵੀਂ ਸਫਬੰਦੀ ਦੌਰਾਨ ਭਾਰਤ ਨੂੰ ਦੁਨੀਆ ਭਰ ਵਿੱਚ ਇਕ ਨਵੀਂ ਪਹਿਚਾਣ ਮਿਲੇਗੀ ਅਤੇ ਇਸ ਦਾ ਉਸ ਨੂੰ ਵੱਡਾ ਲਾਭ ਮਿਲੇਗਾ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਨੇ ਆਪਣੀ ਪੂਰਬ ਨਾਲ ਮਿਲ ਕੇ ਚ¤ਲਣ ਵਾਲੀ ਨੀਤੀ (ਐਕਟ ਈਸਟ ਪਾਲਸੀ) ਨੂੰ ਭਾਰਤ-ਪ੍ਰਸ਼ਾਂਤ ਖਿ¤ਤੇ ਵਿ¤ਚ ਆਪਣੀ ਵਚਨਬ¤ਧਤਾ ਦਾ ਧੁਰਾ ਦ¤ਸਿਆ ਹੈ। ਚਾਰੇ ਮੁਲਕਾਂ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਯਤਨ ਹੋਣੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ

WRITTEN BY