ਫਰੀਦਕੋਟ, 14 ਨਵੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਆਈ.ਏ.ਐਸ. ਨੇ ਜ਼ਿਲ੍ਹਾ ਵਾਸੀਆਂ ਨੂੰ ਗੈਰ ਮਾਨਤਾ ਪ੍ਰਾਪਤ ਟ੍ਰੈਵਲ ਏੰਜਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਕੇਵਲ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ।ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਨੇ ਆਖਿਆ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾ ਹੀ ਪੁਲਿਸ ਨੂੰ ਗੈਰ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿਤੇ ਗਏ ਹਨ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਦੀਆਂ ਸੂਚੀਆਂ ਜਨਤਕ ਥਾਵਾਂ ਤੇ ਵੀ ਲਗਵਾਈਆ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇੰਨਾਂ ਦੀ ਜਾਣਕਾਰੀ ਹੋ ਸਕੇ। ਇਸ ਤੋਂ ਬਿਨ੍ਹਾਂ ਇਹ ਸੂਚੀ ਜ਼ਿਲ੍ਹੇ ਦੀ ਵੈਬਸਾਈਟ ਤੇ ਵੀ ਉਪਲਬਧ ਕਰਵਾਉਣ ਦੇ ਨਿਰਦੇਸ ਦਿਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਜਿੰਨ੍ਹਾਂ ਟ੍ਰੈਵਲ ਏਜੰਟ, ਸਲਾਹਕਾਰ, ਟਿਕਟ ਏਜੰਟਸ ਦੀ ਰਜਿਸਟਰੇਸ਼ਨ ਹੋਈ ਹੈ ਉਨ੍ਹਾਂ ਵਿਚ ਮੈ: ਰੋਇਲ ਰਿਚ ਟ੍ਰਿਪ, ਕੋਟਕਪੂਰਾ ਰੋਡ, ਫਰੀਦਕੋਟ, ਪ੍ਰੋਫੈਸ਼ਨਲਜ਼ ਵਰਲਡ ਵਾਈਡ ਕੰਨਸਲਟੈਂਸੀ, ਗਿਲ ਮਾਰਕੀਟ, ਸਰਕੂਲਰ ਰੋਡ ਫਰੀਦਕੋਟ, ਸੰਤ ਫ਼ਰੀਦ ਜੀ.ਆਰ.ਪੀ ਨਾਗਪਾਲ ਕੰਪਲੈਕਸ, ਕਾਲਜ ਰੋਡ, ਫਰੀਦਕੋਟ, ਵੈਸਟ ਵਿੰਗ ਪਲੇਸਮੈਂਟ ਇੰਮੀਗ੍ਰੇਸ਼ਨ ਕੰਨਸਲਟੈਂਸੀ, ਹਰਿੰਦਰਾ ਨਗਰ ਫਰੀਦਕੋਟ, ਬਾਂਸਲ ਸਟਡੀ ਵੀਜ਼ਾ ਕੰਨਸਲਟੈਂਸੀ, ਬਾਂਸਲ ਸਟਰੀਟ ਕੋਟਕਪੂਰਾ, ਏ 2 ਜੈਡ ਸੌਲਊਸ਼ਨਜ਼ ਇੰਮੀਗ੍ਰੇਸ਼ਨ ਕੰਨਸਲਟੈਂਸੀ, ਹਰਿੰਦਰਾ ਨਗਰ, ਗੁਰਦੁਵਾਰਾ ਸਾਹਿਬ ਵਾਲੀ ਗਲੀ, ਫਰੀਦਕੋਟ, ਬਾਬਾ ਸ਼ੇਖ ਫਰੀਦ ਜੀ ਵੀਜ਼ਾ ਐਂਡ ਐਜੂਕੇਸ਼ਨ ਕੰਨਸਲਟੈਂਸੀ, ਗਲੀ ਨੰਬਰ 6, ਹਰਿੰਦਰਾ ਨਗਰ, ਫਰੀਦਕੋਟ, ਐਟ ਕਨੇਡੀਅਨ ਅਕੈਡਮੀ, ਮੋਗਾ ਰੋਡ, ਕੋਟਕਪੂਰਾ, ਐਡੀਸਨ ਇੰਮੀਗ੍ਰੇਸ਼ਨ ਐਜੁਕੇਸਸ਼ਨਲ ਕੰਨਸਲਟੈਂਸੀ, ਐਸ.ਸੀ.ਓ 1, ਬਾਬਾ ਫਰੀਦ ਕੰਪਲੈਕਸ, ਫਰੀਦਕੋਟ, ਸਕਾਈ ਵਿੰਗਜ਼ ਇੰਸਟੀਚਿਊਟ ਆਫ਼ ਇੰਗਲਿਸ਼ ਲੈਂਗੂਏਜ ਐਸ.ਸੀ.ਓ 3, ਦੂਸਰੀ ਮੰਜਿਲ, ਬਾਬਾ ਫਰੀਦ ਕੰਪਲੈਕਸ ਫਰੀਦਕੋਟ, ਗਲੈਮ ਇੰਮੀਗ੍ਰੇਸ਼ਨ ਐਂਡ ਆਇਲੈਟਸ ਪੁਆਇੰਟ ਸੈਂਟਰ, ਐਸ.ਸੀ.ਓ 5 ਬਾਬਾ ਫਰੀਦ ਮਾਰਕੀਟ, ਫਰੀਦਕੋਟ, ਲੀਗੇਸੀ ਇੰਮੀਗ੍ਰੇਸ਼ਨ ਕੰਨਸਟੈਂਸੀ, ਨੇੜੇ ਜੁਬਲੀ ਸਿਨੇਮਾ, ਫਰੀਦਕੋਟ, ਗੋਲਡਨ ਫੈਦਰ ਇੰਮੀਗਰੇਸ਼ਨ ਕੰਨਸਲਟੈਂਸੀ ਸਰਵਿਸ, ਡੋਲਫਿਨ ਚੌਂਕ ਨੇੜੇ ਕੰਮੇਆਣਾ ਗੇਟ ਫਰੀਦਕੋਟ, ਸਾਈਂ ਵੀਜ਼ਾ ਐਜੁਕੇਸ਼ਨ ਕੰਨਸਲਟੈਂਸੀ ਸਰਵਿਸ , ਹਰਿੰਦਰਾ ਨਗਰ ਫਰੀਦਕੋਟ, ਬਰਾਈਟ ਕੈਰੀਅਰ ਐਜੁਕੇਸ਼ਨ ਕੰਨਸਲਟੈਂਸੀ ਸਰਵਿਸ, ਸਪੈਕਟਰਮਾ ਐਜੁਕੇਸ਼ਨ ਕੰਨਸਲਟੈਂਸੀ ਸਰਵਿਸ, ਫਰੀਦਕੋਟ, ਸਕਾਈ ਲਾਈਨਰ ਐਜੁਕੇਸ਼ਨ ਕੰਨਸਲਟੈਂਸੀ ਸਰਵਿਸਜ ਫਰੀਦਕੋਝ, ਟੀ.ਬੀ. ਗੁਰੂਦਾ ਕੰਨਸਲਟੈਂਸੀ ਸਰਵਿਸ, ਫਰੀਦਕੋਟ, ਕਿੰਗ ਸਟੋਨ ਇੰਸੀਟਿਊਸ਼ਨ ਆਫ ਲਰਨਿੰਗ ਕੰਨਸਲਟੈਂਸੀ ਸਰਵਿਸ ਫਰੀਦਕੋਟ ਦੇ ਨਾਂਅ ਸ਼ਾਮਿਲ ਹਨ।
ਡੀਸੀ ਫਰੀਦਕੋਟ ਵਲੋਂ ਗੈਰ ਮਾਨਤਾ ਪ੍ਰਾਪਤ ਟਰੈਵਲ ਏਂਜਟਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ



