Skip to content
Independent perspectives. Global stories.
BREAKING

ਨਨਕਾਣਾ ਸਾਹਿਬ ਦੇ ਸਿੱਖ ਭਾਈ ਮਰਦਾਨਾ ਜੀ ਦੇ ਜਨਮ ਅਸਥਾਨ ਵਿਖੇ ਯਾਦਗਾਰ ’ਚ ਬਣੇ ਰੁਕਾਵਟ

Share this story

ਫਿਰੋਜ਼ਪੁਰ, 14 ਨਵੰਬਰ (ਮਨੋਹਰ ਲਾਲ)- ਨਨਕਾਣਾ ਸਾਹਿਬ ਵਿਖੇ ਭਾਈ ਮਰਦਾਨਾ ਜੀ ਦੀ ਯਾਦਗਾਰ ਬਨਾਉਣ ਦਾ ਕੰਮ ਉਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਰੂਕ ਪੀ ਐਸ ਜੀ ਪੀ ਸੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਭਾਈ ਮਰਦਾਨਾ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੋਹਣ ਸਿੰਘ ਨੇ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਰੰਭ ਕਰਵਾਇਆ ਸੀ। ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਤੇ ਪਾਕਿ ਗਏ ਭਾਈ ਮਰਦਾਨਾ ਸੋਸਾਇਟੀ ਦੇ ਜਥੇਦਾਰ ਸੰਤਾ ਸਿੰਘ ਮੱਲਾਵਾਲਾ ਨੇ ਉਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਰੂਕ ਨਾਲ ਗੱਲਬਾਤ ਕੀਤੀ ਅਤੇ ਚੇਅਰਮੈਨ ਨੇ ਦੱਸਿਆ ਕਿ ਨਨਕਾਣਾ ਸਾਹਿਬ ਦੇ ਸਿੱਖ ਭਾਈ ਮਰਦਾਨਾ ਜੀ ਦੇ ਜਨਮ ਅਸਥਾਨ ਵਿਖੇ ਯਾਦਗਾਰ ਵਿਚ ਰੁਕਾਵਟ ਬਣੇ ਹੋਏ ਹਨ।
ਜਦੋਂ ਇਸ ਸਬੰਧੀ ਸੰਤਾ ਸਿੰਘ ਨੇ ਨਨਕਾਣਾ ਸਾਹਿਬ ਦੇ ਸਿੱਖ ਸ ਬਿਸਨ ਸਿੰਘ, ਮਸਤਾਨ ਸਿੰਘ ਅਤੇ ਕਈ ਹੋਰ ਸਿੱਖਾ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਅਸੀ ਗੁਰਦੁਆਰਾ ਬਾਲ ਲੀਲਾ ਵਿਖੇ ਇਥੇ ਭਾਈ ਮਰਦਾਨਾ ਜੀ ਦੀ ਯਾਦਗਾਰ ਨਹੀ ਬਨਣ ਦੇਵਾਗੇ ਅਤੇ ਅਸੀ ਭਾਈ ਮਰਦਾਨਾ ਜੀ ਦਾ ਸਤਿਕਾਰ ਕਰਦੇ ਹਾ। ਉਥੇ ਦੇ ਸਿੱਖਾ ਦਾ ਕਹਿਣਾ ਹੈ ਕਿ ਇਹ ਇਥੇ ਭਾਈ ਮਰਦਾਨਾ ਜੀ ਦੀ ਕਵਰ ਬਣਾਉਣਗੇ। ਗੱਲਬਾਤ ਕਰਦਿਆ ਭਾਈ ਮਰਦਾਨਾ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਨਨਕਾਣਾ ਸਾਹਿਬ ਦੇ ਗ੍ਰੰਥੀ ਭਾਈ ਦਇਆ ਸਿੰਘ, ਪ੍ਰੇਮ ਸਿੰਘ, ਰਵੈਲ ਸਿੰਘ, ਪੀ ਐਸ ਜੀ ਪੀ ਸੀ ਦੇ ਮਨਿੰਦਰ ਸਿੰਘ , ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ, ਸਾਬਕਾ ਪ੍ਰਧਾਨ ਸ ਮਸਤਾਨ ਸਿੰਘ ਨੂੰ ਬੇਨਤੀ ਪੱਤਰ ਭੇਜ ਜੇ ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਉਣ ਸਬੰਧੀ ਸਿੱਖਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਮਰਦਾਨਾ ਜੀ ਦੇ ਜਨਮ ਅਸਥਾਨ ਨੂੰ ਬਣਾਉਣ ਵਿਚ ਉਕਾਫ ਬੋਰਡ ਨੂੰ ਸਹਿਯੋਗ ਦੇਣ ਅਤੇ ਆਪਸੀ ਮਤਭੇਦ ਭੁਲਾ ਕੇ ਭਾਈ ਮਰਦਾਨਾ ਜੀ ਦੀ ਯਾਦਗਾਰ ਦਾ ਕੰਮ ਕਰਵਾਉਣ ।

WRITTEN BY