Skip to content
Independent perspectives. Global stories.
BREAKING

90 ਕਰੋੜ ਨਾਲ ਹੋਵੇਗੀ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰਾਂ ਦੇ ਸੀਵਰੇਜ ਸੀਸਟਮ ਦੀ ਕਾਇਆਕਲਪ : ਕੁਸ਼ਲਦੀਪ ਸਿੰਘ ਢਿੱਲੋਂ

Share this story

ਫਰੀਦਕੋਟ, 10 ਨਵੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੇ ਵਧਾਇਕ ਸ: ਕੁਸ਼ਲਦੀਪ ਸਿੰਘ ਢਿਲੋਂ ਨੇ ਅਜ ਇਥੇ ਇਕ ਪਤਰਕਾਰ ਮਿਲਣੀ ਦੌਰਾਨ ਦਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਤਿੰਨੋਂ ਸ਼ਹਿਰਾਂ ਕ੍ਰਮਵਾਰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸੀਵਰੇਜ ਸਿਸਟਮ ਦੇ ਨਵੀਨੀਕਰਨ ਅਤੇ ਜਿਥੇ ਪਹਿਲਾਂ ਸੀਵਰੇਜ ਨਹੀਂ ਹੈ ਉਥੇ ਨਵਾਂ ਸੀਵਰੇਜ ਪਾਉਣ ਲਈ ਪੰਜਾਬ ਸਰਕਾਰ ਵਲੋਂ 90 ਕਰੋੜ ਦੇ ਪ੍ਰੋਜੇਕਟ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ ਅਤੇ ਜਲਦ ਹੀ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਸੁਰੂ ਹੋ ਜਾਵੇਗਾ।ਅਜ ਫਰੀਦਕੋਟ ਕਲਬ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿਲੋਂ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਲ੍ਹੇ ਦੇ ਵਿਕਾਸ ਲਈ ਖੁਲੇ ਦਿਲ ਨਾਲ ਗ੍ਰਾਂਟਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਤਿੰਨ੍ਹਾਂ ਸ਼ਹਿਰਾਂ ਦੇ ਸੀਵਰੇਜ ਪ੍ਰੋਜੈਕਟ 2 ਸਾਲਾਂ ਵਿਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਸੁਧਾਰ ਵਰਤਮਾਨ ਸਰਕਾਰ ਦਾ ਮੁਖ ਉਦੇਸ਼ ਹੈ।ਇਕ ਹੋਰ ਸਵਾਲ ਦੇ ਜਵਾਬ ਵਿਚ ਵਿਧਾਇਕ ਨੇ ਕਿਹਾ ਕਿ ਜ਼ਿਲ੍ਹੇ ਦੇ ਵਡੇ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਖੇਡ ਮੈਦਾਨਾਂ ਦੇ ਨਾਲ ਬਜੁਰਗਾਂ ਦੇ ਸ਼ੈਰ ਕਰਨ ਲਈ ਪੈਦਲ ਪਟੀਆਂ ਵੀ ਬਣਾਈਆਂ ਜਾਣਗੀਆਂ। ਇਸੇ ਤਰਾਂ ਵਿਧਾਇਕ ਨੇ ਐਲਾਣ ਕੀਤਾ ਕਿ ਫਰੀਦਕੋਟ ਦੇ ਸਭਿਆਚਾਰਕ ਕੇਂਦਰ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਇਸਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕੀਤਾ ਜਾਵੇਗਾ ਨਾਲ ਹੀ ਰਾਜਾ ਮਾਈਨਰ ਵਿਚੋਂ ਫਰੀਦਕੋਟ ਜ਼ਿਲ੍ਹੇ ਨੂੰ ਪਾਣੀ ਦੇਣ ਸਬੰਧੀ ਪੁਛੇ ਇਕ ਪ੍ਰਸ਼ਨ ਦੇ ਜਵਾਬ ਵਿਚ ਸ: ਢਿਲੋਂ ਨੇ ਕਿਹਾ ਕਿ ਉਹ ਇਸ ਮੁਦੇ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੋਂ ਰਿਪੋਟ ਲੈਣਗੇ। ਵਿਧਾਇਕ ਸ: ਢਿਲੋਂ ਨੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਨਿਰਵਿਘਨ ਕੀਤੀ ਖਰੀਦ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਈ ਕਿਸਾਨਾਂ ਦੇ ਹਿਤਾਂ ਨੂੰ ਸਭ ਤੋਂ ਵਧ ਤਰਜੀਹ ਦਿਤੀ ਜਾ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਗੋਇਲ,ਸੁਰਿੰਦਰ ਗੁਪਤਾ, ਜਸਵੰਤ ਸਿੰਘ ਕੁਲ,ਗਿੰਦਰ ਜੀਤ ਸੇਖੋਂ,ਰਣਜੀਤ ਸਿੰਘ ਬਰਾੜ,ਧਨਜੀਤ ਸਿੰਘ ਵਿਰਕ,ਅਵਤਾਰ ਸਿੰਘ ਜਗਸੀਰ ਬਰਾੜ,ਬਲਜੀਤ ਸਿੰਘ ਗੋਰਾ, ਗੁਰਲਾਲ ਸਿੰਘ ਭਲਵਾਨ,ਬਲਕਰਨ ਸਿੰਘ ਨੰਗਲ, ਚਮਕੌਰ ਸਿੰਘ ਸੇਖੋਂ,ਸਿਮਰਜੀਤ ਚੰਦਬਾਜਾ, ਰਮਨ ਪਿੰਡੀ, ਅਮਨ ਸਰਪੰਚ,ਹਰਦੀਪ ਬਰਾੜ ਗੋਲੇਵਾਲਾ, ਲਡੂ ਸੰਧੂ,ਰਮਨ ਸੰਧੂ,ਮਨਦੀਪ ਤਿਵਾੜੀ ਸਾਰੇ ਯੂਥ ਕਾਂਗਰਸ ਆਗੂ ਅਤੇ ਹੋਰ ਪ੍ਰਮੁਖ ਸ਼ਖਸ਼ੀਅਤਾਂ ਹਾਜ਼ਰ ਸਨ।

WRITTEN BY