ਕਿਸਾਨਾ ਵੱਲੋਂ 40 ਏਕੜ ’ਚ ਬੀਜੀ ਕਣਕ ਦਾ ਨੁਕਸਾਨ
ਸਰਦੂਲਗੜ੍ਹ, 10 ਨਵੰਬਰ (ਵਿਪਨ ਗੋਇਲ, ਬਲਜੀਤਪਾਲ)- ਹਲਕਾ ਸਰਦੁਲਗੜ੍ਹ ਦੇ ਪਿੰਡ ਫੂਸਮੰਡੀ ਢਾਣੀ ਕੋਲ ਨਹਿਰ ਟੁੱਟਣ ਕਾਰਨ 50 ਏਕੜ ਵਿੱਚ ਪਾਣੀ ਭਰ ਗਿਆ ਜਿਸ ਨਾਲ ਕਿਸਾਨਾ ਵੱਲੋ ਬੀਜੀ ਗਈ ਕਣਕ ਦਾ ਵੀ ਨੁਕਸਾਨ ਹੋ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਦਿਨੀ ਇਸ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ ਇਸ ਮਾਈਨਰ ਵਿੱਚੋ 2 ਸੂਏ ਨਿਕਲਦੇ ਹਨ ਇੱਕ ਸੂਆ ਜਟਾਣਾ ਕਲਾਂ ਨੂੰ ਅਤੇ ਇੱਕ ਸੂਆ ਕਾਹਨੇਵਾਲਾ ਨੂੰ ਨਿਕਲਦਾ ਹੈ। ਜਟਾਣਾ ਕਲਾਂ ਦਾ ਸੂਏ ਵਿੱਚੋ 12 ਪਿੰਡਾ ਦੇ ਕਿਸਾਨਾ ਨੂੰ ਪਾਣੀ ਸਪਲਾਈ ਹੁੰਦਾ ਹੈ।ਪਿੰਡ ਜਟਾਣਾ ਦੇ ਕਿਸਾਨਾ ਨੇ ਵੱਧ ਪਾਣੀ ਲੈਣ ਦੇ ਲਾਲਚ ਕਾਰਨ ਮਹਿਕਮੇ ਦੀ ਮਿਲੀ ਭੁਗਤ ਨਾਲ ਕਾਹਨੇਵਾਲਾ ਦਾ ਸੂਆ ਬੰਦ ਕਰ ਦਿੱਤਾ ਜਿਸ ਕਾਰਨ ਪਾਣੀ ਦਾ ਦਬਾਅ ਵੱਧਣ ਕਾਰਨ ਪਿੰਡ ਫੂਸਮੰਡੀ ਢਾਣੀ ਦੇ ਕੋਲ ਮੇਨ ਬਰਾਂਚ ਫੱਤਾ ਮਾਲੋਕਾ ਮਾਈਨਰ ਟੁੱਟ ਗਿਆ ਜਿਸ ਨਾਲ ਪਿੰਡ ਫੂਸਮੰਡੀ ਢਾਣੀ ਅਤੇ ਮੀਰਪੁਰ ਖੁਰਦ ਦੇ ਕਿਸਾਨਾ ਦੀ ਜਮੀਨ ਵਿੱਚ ਪਾਣੀ ਭਰ ਗਿਆ ਜਿਸ ਨਾਲ ਕਿਸਾਨਾ ਵੱਲੋ ਬੀਜੀ ਗਈ 45 ਏਕੜ ਕਨਕ ਵਿੱਚ ਪਾਣੀ ਭਰਨ ਕਾਰਨ ਉਸ ਦਾ ਨੁਕਸਾਨ ਹੋ ਗਿਆ ਜਿਸ ਵਿੱਚ ਬਲਦੇਵ ਸਿੰਘ ਦੀ 7 ਏਕੜ,ਮੱਖਣ ਸਿੰਘ ਦੀ 8 ਏਕੜ,ਮਹਿਮਾ ਸਿੰਘ ਦੀ 4 ਏਕੜ,ਰਾਜਾ ਸਿੰਘ ਦੀ 4 ਏਕੜ,ਮੋਨਟੀ ਸਿੰਘ ਦੀ 6 ਏਕੜ,ਭੁਪਿੰਦਰ ਸਿੰਘ ਦੀ 6 ਏਕੜ ਤੋਂ ਇਲਾਵਾ ਹੋਰ ਵੀ ਕਈ ਕਿਸਾਨਾ ਦੀ ਬੀਜੀ ਕਨਕ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ’ਤੇ ਪ੍ਰਿਥੀ ਸਿੰਘ ਨੇ ਕਿਹਾ ਕਿ ਕੁਝ ਕਿਸਾਨਾ ਵੱਲੋ ਆਪਣਾ ਲਾਲਚ ਨੂੰ ਦੇਖਦਿਆ ਮਹਿਕਮੇ ਨਾਲ ਮਿਲਕੇ ਇਹਨ੍ਹਾ ਕਿਸਾਨਾ ਦਾ ਨੁਕਸਾਨ ਕਰ ਦਿੱਤਾ ਹੈ ਉਨ੍ਹਾ ਨੇ ਕਿਹਾ ਕਿ ਇਹ ਮਾਈਨਰ ਦੀ ਸਫਾਈ ਨਾ ਹੋਣ ਕਾਰਨ ਤਿੰਨ ਸਾਲਾ ਵਿੱਚ 6 ਵਾਰ ਟੁੱਟ ਗਈ ਮਹਿਕਮਾ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ ਉਹਨ੍ਹਾ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਕਿਸਾਨਾ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।ਜਦ ਇਸ ਸੰਬੰਧ ਵਿੱਚ ਭਾਖੜਾ ਬਰਾਂਚ ਦੇ ਜੀ.ਈ ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕੋਈ ਵੀ ਬਰਾਂਚ ਬੰਦ ਨਹੀ ਕੀਤੀ ਗਈ ਲੋਕ ਮੋਘੇ ਬੰਦ ਕਰ ਦਿੰਦੇ ਹਨ ਜਿਸ ਕਾਰਨ ਪਾਣੀ ਦਾ ਦਬਾਅ ਵੱਧ ਜਾਂਦਾ ਹੈ ਇਹ ਨਹਿਰ ਟੁੱਟ ਜਾਦੀ ਹੈ ਉਨ੍ਹਾ ਨੇ ਕਿਹਾ ਕਿ ਇਹ ਨਹਿਰ ਪੁਰਾਣੀ ਹੋਣ ਕਾਰਨ ਦਬਾਅ ਪੈਣ ਕਾਰਨ ਟੁੱਟ ਜਾਂਦੀ ਹੈ ਇਹੀ ਕਾਰਨ ਹੈ ਕਿ ਨਹਿਰ ਕਈ ਬਾਰ ਟੁੱਟ ਗਈ ਹੈ।



