Skip to content
Independent perspectives. Global stories.
BREAKING

ਪੰਜਾਬ ਸਰਕਾਰ ਸੂਬੇ ਵਿਚ 5 ਨਵੇਂ ਮੈਡੀਕਲ ਕਾਲਜ ਖੋਲ੍ਹੇਗੀ : ਵਿਧਾਇਕ ਸ. ਬਾਜਵਾ

Share this story

ਬਟਾਲਾ, 10 ਨਵੰਬਰ (ਰਾਜੂ ਖਹਿਰਾ)- ਪੰਜਾਬ ਸਰਕਾਰ ਵਲੋਂ ਵਿਚ ਮੈਡੀਕਲ ਸਿਖਿਆ ਨੂੰ ਉਤਸ਼ਾਹਤ ਕਰਨ ਲਈ ਰਾਜ ਵਿਚ 5 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਸੂਬਾ ਸਰਕਾਰ ਵਲੋਂ ਮੁਹਾਲੀ ਵਿਚ ਛੇਤੀ ਹੀ ਮੈਡੀਕਲ ਕਾਲਜ ਦਾ ਨੀਂਹ ਪਥਰ ਰਖਿਆ ਜਾਵੇਗਾ, ਜੋ ਕਿ ਪੰਜਾਬ ਵਿਚ 60 ਸਾਲ ਦੇ ਅਰਸੇ ਬਾਅਦ ਬਣਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਕਾਦੀਆਂ ਦੇ ਵਿਧਾਨਕਾਰ ਸ. ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਨਵੇਂ ਮੈਡੀਕਲ ਕਾਲਜ ਬਣਨ ਨਾਲ ਮੈਡੀਕਲ ਖੇਤਰ ਵਿਚ ਸੇਵਾਵਾਂ ਦੇਣ ਵਾਲੇ ਨਵੇਂ ਮਾਹਿਰ ਡਾਕਟਰ ਤਿਆਰ ਹੋ ਕੇ ਸਮਾਜ ਦੀ ਸੇਵਾ ਕਰ ਸਕਣਗੇ।ਵਿਧਾਇਕ ਸ. ਫਤਿਹ ਬਾਜਵਾ ਨੇ ਕਿਹਾ ਰਾਜ ਸਰਕਾਰ ਵਲੋਂ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿਊਟ ਦਾ ਨੀਂਹ ਪਥਰ ਰਖਿਆ ਗਿਆ ਹੈ, ਜਿਥੇ ਕੈਂਸਰ ਦਾ ਇਜਾਲ ਮੁਮਕਿਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿਊਟ ਵਿਚ ਕੈਂਸਰ ਦੇ ਮਰੀਜਾਂ ਲਈ 150 ਬੈਡ ਦਾ ਹਸਪਤਾਲ ਬਣਗੇ, ਜਿਥੇ ਰੇਡੀਓ ਥਰੈਪੀ ਦੇ ਅਤਿ ਆਧੁਨਿਕ ਉਪਕਰਨ ਨਾਲ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਇਸ ਤੋਂ ਇਲਾਵਾ ਸੂਬੇ ਵਿਚ ਸਰਕਾਰੀ ਸਿਹਤ ਸੇਵਾਵਾਂ ਦਾ ਅਪਗਰੇਡੇਸ਼ਨ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਖੇਤਰ ਵਿਚ ਕੀਤੇ ਜਾ ਰਹੇ ਸੁਧਾਰ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਦੇਣਗੇ।

WRITTEN BY